ਰੂਪਨਗਰ: ਭਾਖੜਾ ਦੇ ਡਾਊਨ ਸਟੀਮ ਪਿੰਡ ਨੇਹਲਾ ਨੇੜੇ ਝੀਲ ਵਿੱਚ ਲਗਭਗ 92 ਕਰੋੜ ਰੁਪਏ ਦੀ ਲਾਗਤ ਨਾਲ ਐਸ.ਵੀ.ਜੇ.ਐਨ ਕੰਪਨੀ ਦੀ ਅਗਵਾਈ ਹੇਠ ਹਰ ਤਕ ਸੋਲਰ ਪਾਵਰ ਪ੍ਰਾਈਵੇਟ ਲਿਮੀਟਿਡ ਕੰਪਨੀ ਵੱਲੋਂ ਫਲੋਟਿੰਗ ਸੋਲਰ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ। ਇਸ ਦਾ ਭੂਮੀ ਪੂਜਨ ਸ਼ਨੀਵਾਰ ਨੂੰ ਕੀਤਾ ਗਿਆ ਅਤੇ ਫਲੋਟਿੰਗ ਸੋਲਰ ਦਾ ਪਹਿਲਾ ਪੈਨਲ ਵੀ ਝੀਲ ਵਿੱਚ ਉਤਾਰਿਆ ਗਿਆ ਸੀ, ਜੋ ਕਿ ਤੇਜ਼ ਪਾਣੀ ਦੇ ਵਹਾਅ ਕਾਰਨ ਬੁਰੀ ਤਰ੍ਹਾਂ ਨੁਸਕਾਨਿਆ ਗਿਆ ਹੈ। ਇਹ ਪ੍ਰੋਜੈਕਟ ਨੇਹਲਾ ਤੋਂ 6 ਕਿਲੋਮੀਟਰ ਅੱਗੇ ਰਾਣਾ ਸਾਹਿਬ ਗੁਰਦੁਆਰੇ ਪਹੁੰਚ ਗਿਆ ਸੀ ਅਤੇ 1 ਮਹੀਨੇ ਤੋਂ ਲਗਾਤਾਰ ਇਸ ਉੱਤੇ ਕੰਮ ਚੱਲ ਰਿਹਾ ਸੀ, ਜੋ ਹੁਣ ਜ਼ੀਰੋ 'ਤੇ ਆ ਗਿਆ ਹੈ।
ਪ੍ਰੋਜੈਕਟ ਦਾ ਮਕਸਦ : ਇਸ ਪ੍ਰੋਜੈਕਟ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ 25 ਸਾਲਾਂ ਲਈ ਲਗਭਗ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਲਾਭ ਹੋਵੇਗਾ। ਬੀਤੇ ਦਿਨ ਹੀ ਇਸ ਦਾ ਪਹਿਲਾਂ ਪੈਨਲ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਜਿੱਥੇ ਕੰਪਨੀ ਦੇ ਅਧਿਕਾਰੀ ਹਾਜ਼ਰ ਸਨ, ਉੱਥੇ ਹੀ ਬੀਬੀਐਮਬੀ ਦੀ ਤਰਫ਼ੋਂ ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਅਤੇ ਚੀਫ਼ ਇੰਜੀਨੀਅਰ ਜਨਰੇਸ਼ਨ ਜਗਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ 'ਤੇ ਐਸਜੇਵੀਐਨ ਦੀ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਗੀਤਾ ਕਪੂਰ, ਡਾਇਰੈਕਟਰ ਫਾਈਨਾਂਸ ਅਖਿਲੇਸ਼ਵਰ ਸਿੰਘ ਅਤੇ ਹਾਰਟੈੱਕ ਤੋਂ ਸਿਮਰਪ੍ਰੀਤ ਸਿੰਘ ਵੀ ਹਾਜ਼ਰ ਰਹੇ।
ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ : SJVN ਗ੍ਰੀਨ ਐਨਰਜੀ ਨੂੰ ਇਸ 15 ਮੈਗਾਵਾਟ ਦੇ ਪ੍ਰੋਜੈਕਟ ਨੂੰ ਬਣਾਉਣ ਦਾ ਕੰਮ ਮਿਲ ਗਿਆ ਹੈ, ਜੋ ਕਿ ਅਜੇ ਪੂਰਾ ਹੋਣਾ ਬਾਕੀ ਹੈ ਜਿਸ ਦੀ ਉਸਾਰੀ ਦਾ ਕੰਮ ਲਗਭਗ ਮਈ ਮਹੀਨੇ ਤੱਕ ਮੁਕੰਮਲ ਹੋ ਜਾਣੀ ਸੀ, ਪਰ ਹੁਣ ਅਜਿਹੀ ਨੁਕਸਾਨ ਹੋਣ ਕਰਕੇ ਹੋ ਸਕਦਾ ਇਸ ਨੂੰ ਸਮਾਂ ਹੋਰ ਲੱਗੇ। ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ, ਜਦੋਂ ਇਹ ਪ੍ਰੋਜੈਕਟ ਬਣ ਜਾਵੇਗਾ, ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ, ਇਸ ਪ੍ਰੋਜੈਕਟ ਦਾ ਲਾਭ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਨੂੰ ਮਿਲੇਗਾ। 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੇ ਆਧਾਰ 'ਤੇ ਅਗਲੇ 25 ਸਾਲਾਂ ਲਈ ਬਿਜਲੀ ਮੁਹੱਈਆ ਕਰਵਾਈ ਜਾਵੇਗੀ, ਜੋ ਕਿ ਬਹੁਤ ਘੱਟ ਲਾਗਤ ਹੈ, ਇਸ ਪ੍ਰਾਜੈਕਟ ਦੇ ਬਣਨ ਨਾਲ ਨਾ ਸਿਰਫ ਪਾਣੀ ਦੀ ਬਚਤ ਹੋਵੇਗੀ, ਸਗੋਂ ਹਰੀ ਊਰਜਾ ਨਾਲ ਵਾਤਾਵਰਣ ਨੂੰ ਵੀ ਫਾਇਦਾ ਹੋਵੇਗਾ।
ਅਣਗਹਿਲੀ ਪਾਏ ਜਾਣ ਉੱਤੇ ਹੋਵੇਗੀ ਕਾਰਵਾਈ: ਐਸਜੇਵੀਐਨ ਦੀ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਗੀਤਾ ਕਪੂਰ ਨੇ ਪੱਤਰਕਾਰ ਨਾਲ ਫੋਨ ਉੱਤੇ ਗੱਲਬਾਤ ਕਰਦਿਆ ਕਿਹਾ ਕਿ ਇਹ ਸਭ ਜੋ ਵੀ ਹੋਇਆ ਹੈ, ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਇਹ ਪ੍ਰਾਜੈਕਟ ਪਾਣੀ ਦੇ ਤੇਜ਼ ਵਹਾਅ ਕਾਰਨ ਵਹਿ ਗਿਆ। ਹਾਲਾਂਕਿ, ਕੁਝ ਸੋਲਰ ਪੈਨਲ ਰੀਯੂਜ਼ ਹੋ ਜਾਣਗੇ, ਪਰ ਬਹੁਤ ਸੋਲਰ ਪੈਨਲ ਖਰਾਬ ਹੋ ਗਏ ਹਨ। ਇਸ ਸਾਰੇ ਮਾਮਲੇ ਵਿੱਚ ਜੇਕਰ ਕਿਸੇ ਦੀ ਅਣਗਹਿਲੀ ਪਾਈ ਗਈ ਤਾਂ ਉਸ ਉੱਤੇ ਇਹ ਕਾਰਵਾਈ ਹੋਵੇਗੀ। ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ, ਤਾਂ ਇਹ ਅਜੇ ਕਹਿਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹ ਕਿ ਅਸੀ ਜਿੰਨਾ ਹੋ ਸਕੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਲਈ ਬੀਬੀਐਮਬੀ ਵੀ ਸਾਥ ਦੇ ਰਹੀ ਹੈ।