ਬਠਿੰਡਾ: ਅੱਜ ਸਵੇਰੇ ਓੜੀਆ ਕਾਲੋਨੀ ਵਿੱਚ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਦੋ ਲੜਕੀਆਂ ਜਿਉਂਦੀਆਂ ਸੜ ਗਈਆਂ। ਇਸ ਤੋਂ ਇਲਾਵਾ ਹੋਰ ਕਈਆਂ ਝੱਗੀ ਵਸਨੀਕ ਵੀ ਝੁਲਸ ਗਏ ਹਨ। ਇਸ ਦਰਮਿਆਨ ਪੰਜਾਬ ਸਰਕਾਰ ਨੇ ਪੀੜਤ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਸੜ ਕੇ ਸੁਆਹ ਹੋਈਆਂ ਅੱਠ ਝੁੱਗੀਆਂ ਦੇ ਮਾਲਕਾਂ ਨੂੰ 25- 25 ਹਜ਼ਾਰ ਰੁਪਏ ਝੁੱਗੀ ਬਣਾਉਣ ਲਈ ਮੁਆਵਜ਼ਾ ਅਤੇ ਅੱਗ ਦੀ ਲਪੇਟ ਵਿੱਚ ਆਏ ਲੋਕਾਂ ਦੀ ਸਰਕਾਰੀ ਤੌਰ ਉਤੇ ਮੁਫ਼ਤ ਇਲਾਜ ਕਰਵਾਉਣ ਦਾ ਵਾਅਦਾ ਕੀਤਾ ਹੈ।
ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਮੀਡੀਆ ਦੇ ਰੂਬਰੂਹ ਹੁੰਦਿਆ ਦੱਸਿਆ ਕਿ ਉਨ੍ਹਾਂ ਦੇ ਹੀ ਇਲਾਕੇ ਵਿੱਚ ਇਨ੍ਹਾਂ ਝੁੱਗੀਆਂ ਨੂੰ ਅੱਗ ਲੱਗੀ ਹੈ। ਉਹ ਉਨ੍ਹਾਂ ਦੇ ਆਪਣੇ ਹੀ ਪਰਿਵਾਰਕ ਮੈਂਬਰ ਹਨ। ਉਨ੍ਹਾਂ ਨੂੰ ਬੜਾ ਹੀ ਅਫਸੋਸ ਹੈ ਕਿ ਇਸ ਅੱਗ ਦੇ ਨਾਲ ਦੋ ਬੱਚੀਆਂ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਵੀ ਹੋਏ ਹਨ।
ਪੀੜਤ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ : ਇਸ ਹਾਦਸੇ ਦੌਰਾਨ ਅੱਠ ਦੇ ਕਰੀਬ ਝੁੱਗੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ ਹਨ। ਉਨ੍ਹਾਂ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਤੁਰੰਤ ਇਨ੍ਹਾਂ ਦੀ ਸਹਾਇਤਾ ਕਰਨ ਦੇ ਹੁਕਮ ਦੇ ਦਿੱਤੇ ਹਨ ਅਤੇ ਜਲਦ ਹੀ ਇਨ੍ਹਾਂ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਅਤੇ ਸੜੀਆਂ ਹੋਈਆਂ ਝੁੱਗੀਆਂ ਨੂੰ 25 -25 ਹਜ਼ਾਰ ਦਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਹੈ, ਜੋ ਵੀ ਇਨ੍ਹਾਂ ਦੀਆਂ ਸਮੱਸਿਆਵਾਂ ਹਨ। ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਲਦ ਤੋਂ ਜਲਦ ਇਸ ਉੱਪਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਨੇ ਇਸ ਮਾਮਲੇ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ, ਜਿਨ੍ਹਾਂ ਨੇ ਮੌਕੇ ਉਤੇ ਜਾ ਕੇ ਵੱਡੀ ਘਟਨਾ ਰੋਕ ਹੋਣ ਤੋਂ ਰੋਕ ਲਈ।
- ਜਲੰਧਰ ਤੋਂ ਟਿਕਟ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਮਹਿੰਦਰ ਸਿੰਘ ਕੇ ਪੀ - Mohinder KP joined Akali Dal
- ਪ੍ਰੇਮੀ ਨਾਲ ਫਰਾਰ ਹੋਈ 11 ਸਾਲ ਦੇ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਮਾਮਲੇ ਦੀ ਕੀਤੀ ਜਾ ਰਹੀ ਪੜਤਾਲ - Chaeter wife arrested
- ਈਟੀਵੀ ਭਾਰਤ ਉੱਤੇ ਬੋਲੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ, ਕਿਹਾ- ਕਾਂਗਰਸ 'ਚ ਬਹੁਤ ਕਲੇਸ਼, ਬਣੇ ਧੜੇ, ਇਸੇ ਲਈ ਮੈਂ ... - Lok Sabha Elections 2024