ETV Bharat / state

ਪੈਰਿਸ ਓਲੰਪਿਕ ਦੌਰਾਨ ਬਰਨਾਲਾ ਦਾ ਅਕਸ਼ਦੀਪ ਲਵੇਗਾ ਪੈਦਲ ਦੌੜ ਵਿੱਚ ਭਾਗ, ਪਿੰਡ ਵਾਸੀਆਂ ਨੇ ਕੀਤੀ ਅਰਦਾਸ - Akshadeep in Paris Olympics - AKSHADEEP IN PARIS OLYMPICS

ਪੈਰਿਸ ਓਲੰਪਿਕ 2024 ਵਿੱਚ ਦੁਨੀਆਂ ਭਰ ਦੇ ਦਿੱਗਜ ਐਥਲੀਟ ਆਪਣੇ ਜੌਹਰ ਵਿਖਾ ਰਹੇ ਹਨ ਅਤੇ ਇਸੇ ਦੌਰਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਵੀ ਮਹੱਤਵਪੂਰਨ ਦਿਨ ਹੈ। ਦਰਅਸਲ ਅੱਜ ਬਰਨਾਲਾ ਦਾ ਇੱਕ ਨੌਜਵਾਨ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਦਾ ਰਿਹਾ ਹੈ।

PARIS OLYMPICS
ਪੈਰਿਸ ਓਲੰਪਿਕ ਦੌਰਾਨ ਬਰਨਾਲਾ ਦਾ ਅਕਸ਼ਦੀਪ ਲਵੇਗਾ ਪੈਦਲ ਦੌੜ ਵਿੱਚ ਭਾਗ (ETV BHARAT PUNJAB)
author img

By ETV Bharat Sports Team

Published : Aug 1, 2024, 8:22 AM IST

ਪਿੰਡ ਵਾਸੀਆਂ ਨੇ ਕੀਤੀ ਅਰਦਾਸ (ETV BHARAT PUNJAB)

ਬਰਨਾਲਾ: ਜ਼ਿਲ੍ਹਾ ਬਰਨਾਲਾ ਦਾ ਅਕਸ਼ਦੀਪ ਸਿੰਘ ਵੀ ਅੱਜ 1 ਅਗਸਤ ਨੂੰ ਸਵੇਰੇ 11 ਵਜੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਗ ਲੈ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ ਨੌਜਵਾਨ ਅਕਸ਼ਦੀਪ ਸਿੰਘ ਓਲੰਪਿਕ ਵਿੱਚ 20 ਕਿੱਲੋਮੀਟਰ ਪੈਦਲ ਦੌੜ ਵਿੱਚ ਹਿੱਸਾ ਲਵੇਗਾ। ਓਲੰਪਿਕ ਖੇਡਾਂ ਲਈ ਚੁਣੇ ਜਾਣ ਕਾਰਨ ਉਸ ਦੇ ਪਿੰਡ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਅਕਸ਼ਦੀਪ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ। ਅਕਸ਼ਦੀਪ ਦੇ ਪਰਿਵਾਰ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਵੀ ਕੀਤਾ ਗਿਆ।

ਓਲੰਪਿਕ ਲਈ ਕੁਆਲੀਫਾਈ: ਅਕਸ਼ਦੀਪ ਦੇ ਪਿਤਾ ਗੁਰਜੰਟ ਸਿੰਘ, ਮਾਂ ਰੁਪਿੰਦਰ ਕੌਰ ਅਤੇ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਕਸ਼ਦੀਪ ਸਿੰਘ 2014 ਤੋਂ ਪੈਦਲ ਦੌੜ ਦਾ ਅਭਿਆਸ ਕਰ ਰਿਹਾ ਹੈ। ਆਪਣੇ ਖੇਤਾਂ ਅਤੇ ਪਿੰਡ ਦੀਆਂ ਕੱਚੀਆਂ ਸੜਕਾਂ 'ਤੇ ਕੀਤੀ ਮਿਹਨਤ ਦਾ ਹੀ ਨਤੀਜਾ ਹੈ ਕਿ ਅਕਸ਼ਦੀਪ ਹੁਣ ਦੇਸ਼ ਲਈ ਓਲੰਪਿਕ ਖੇਡਾਂ 'ਚ ਹਿੱਸਾ ਲੈ ਰਿਹਾ ਹੈ। ਰਾਂਚੀ ਵਿੱਚ ਹੋਈ 10ਵੀਂ ਇੰਡੀਅਨ ਓਪਨ ਵਾਕਿੰਗ ਰੇਸ ਵਿੱਚ ਅਕਸ਼ਦੀਪ ਸਿੰਘ ਨੇ 1 ਘੰਟਾ 19 ਮਿੰਟ 55 ਸੈਕਿੰਡ ਵਿੱਚ 20 ਕਿਲੋਮੀਟਰ ਵਾਕਿੰਗ ਰੇਸ ਨਾ ਸਿਰਫ਼ ਜਿੱਤੀ ਸਗੋਂ ਇੱਕ ਰਾਸ਼ਟਰੀ ਰਿਕਾਰਡ ਵੀ ਬਣਾਇਆ। ਜਿਸਤੋਂ ਬਾਅਦ ਉਸ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ।

ਓਲੰਪਿਕ ਲਈ ਲਗਾਤਾਰ ਤਿਆਰੀ: ਅਕਸ਼ਦੀਪ ਪਿਛਲੇ 4 ਸਾਲਾਂ ਤੋਂ ਬੰਗਲੌਰ ਸਥਿਤ ਸਪੋਰਟਸ ਅਥਾਰਟੀ ਆਫ਼ ਇੰਡੀਆ 'ਚ ਓਲੰਪਿਕ ਲਈ ਲਗਾਤਾਰ ਤਿਆਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਓਲੰਪਿਕ ਵਿੱਚ ਆਪਣੀ ਕਾਬਲੀਅਤ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਾਰ ਉਹ ਦੇਸ਼ ਲਈ ਤਗਮਾ ਜ਼ਰੂਰ ਲੈ ਕੇ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਪੂਰੇ ਪਿੰਡ ਅਤੇ ਪਰਿਵਾਰ ਵੱਲੋਂ ਅਕਸ਼ਦੀਪ ਦੀ ਜਿੱਤ ਲਈ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਅਕਸ਼ੈ ਦੀਪ ਓਲੰਪਿਕ ਵਿੱਚ ਦੇਸ਼ ਲਈ ਸੋਨ ਤਗਮਾ ਜਿੱਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.