ਬਰਨਾਲਾ : ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ। ਪੂਰਾ ਦੇਸ਼ ਚੋਣ ਜਾਬਤੇ ਅਧੀਨ ਹੈ। ਉੱਥੇ ਪੰਜਾਬ ਵਿੱਚ ਇਨ੍ਹਾਂ ਚੋਣਾਂ ਦੌਰਾਨ ਵਰਤਿਆ ਜਾਣ ਵਾਲਾ ਨਸ਼ਾ ਵੱਡੀ ਪੱਧਰ 'ਤੇ ਸਪਲਾਈ ਹੋ ਰਿਹਾ ਹੈ। ਇਸ ਸਬੰਧੀ ਅੱਜ ਬਰਨਾਲਾ ਪੁਲਿਸ ਨੇ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਬਰਨਾਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਮੁਲਾਜ਼ਮਾਂ ਨੂੰ ਵੱਡੀ ਮਾਤਰਾ ਵਿੱਚ ਭੁੱਕੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ ਪੁਲਿਸ ਨੇ 19 ਕੁਵਿੰਟਲ ਭੁੱਕੀ ਤੋਂ ਇਲਾਵਾ ਐਕਸ ਯੂਵੀ ਕਾਰ ਬਰਾਮਦ ਕੀਤੀ ਹੈ। ਐਸਐਸਪੀ ਨੇ ਕਿਹਾ ਕਿ ਚੋਣਾਂ ਦੌਰਾਨ ਅਮਨ ਕਾਨੂੰਨ ਅਤੇ ਨਸ਼ੇ ਦੇ ਮਾਮਲੇ ਨੁੰ ਲੈ ਕੇ ਪੁਲਿਸ ਸਖ਼ਤ ਹੈ, ਕਿਸੇ ਵੀ ਵਿਅਕਤੀ ਨੂੰ ਕਾਨੂੰਨ ਉਲੰਘਣ ਦੀ ਇਜ਼ਾਜਤ ਨਹੀਂ ਦੇਵਾਂਗੇ।
ਪੁਲਿਸ ਨੇ ਰਾਜਸਥਾਨ ਦੇ ਬਾਡਮੇਰ ਦੇ ਰਹਿਣ ਵਾਲੇ ਮੁਲਜ਼ਮ ਹੁਕਮਾ ਰਾਮ ਵਿਰੁੱਧ ਪਰਚਾ ਦਰਜ਼ ਕੀਤਾ : ਇਸ ਮੌਕੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਬਰਨਾਲਾ ਪੁਲਿਸ ਕੰਮ ਕਰ ਰਹੀ ਹੈ। ਇਸੇ ਤਹਿਤ ਪੁਲਿਸ ਨੂੰ ਨਸ਼ਿਆਂ ਵਿਰੁੱਧ ਵੱਡੀ ਪ੍ਰਾਪਤੀ ਹੋਈ ਹੈ। ਪੁਲਿਸ ਨੇ ਰਾਜਸਥਾਨ ਦੇ ਬਾਡਮੇਰ ਦੇ ਰਹਿਣ ਵਾਲੇ ਮੁਲਜ਼ਮ ਹੁਕਮਾ ਰਾਮ ਵਿਰੁੱਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦੇ ਟਰੱਕ ਵਿੱਚੋਂ 19 ਕੁਵਿੰਟਲ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਪਾਤੜਾਂ ਦੇ ਰਹਿਣ ਵਾਲੇ ਮੁਲਜ਼ਮ ਗੁਰਸੇਵਕ ਸਿੰਘ ਵਿਰੁੱਧ ਪਰਚਾ ਦਰਜ਼ ਕੀਤਾ ਹੈ। ਜਿਸ ਵਿਰੁੱਧ ਪਹਿਲਾਂ ਐਨਡੀਪੀਐਸ ਦੇ ਅਲੱਗ ਅਲੱਗ ਸਟੇਟਾਂ ਵਿੱਚ ਪਰਚੇ ਦਰਜ਼ ਹਨ। ਉਹਨਾ ਕਿਹਾ ਕਿ ਮੁਲਜ਼ਮ ਗੁਰਸੇਵਕ ਸਿੰਘ ਤੋਂ ਐਕਸ ਯੂਵੀ ਗੱਡੀ ਅਤੇ 1 ਕੁਵਿੰਟਲ ਭੁੱਕੀ ਬਰਾਮਦ ਹੋਈ ਹੈ।
ਚੋਣਾਂ ਦੌਰਾਨ ਨਸ਼ੇ ਦੀ ਸਪਲਾਈ ਬਿਲਕੁਲ ਵੀ ਨਹੀਂ ਹੋਣ ਦਿੱਤੀ ਜਾਵੇਗੀ : ਉਨ੍ਹਾਂ ਕਿਹਾ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿੱਚ ਭੁੱਕੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਇੰਟਰ ਸਟੇਟ ਭੁੱਕੀ ਦੀ ਸਪਲਾਈ ਦਾ ਕੰਮ ਕਰਦੇ ਸਨ। ਰਾਜਸਥਾਨ ਵਾਲਾ ਮੁਲਜ਼ਮ ਝਾਰਖੰਡ ਤੋਂ ਭੁੱਕੀ ਟਰੱਕ ਰਾਹੀਂ ਲੈ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਨਸ਼ੇ ਆਦਿ ਦੀ ਸਪਲਾਈ ਬਿਲਕੁਲ ਵੀ ਨਹੀਂ ਹੋਣ ਦਿੱਤੀ ਜਾਵੇਗੀ। ਪੁਲਿਸ ਇਸ ਮਾਮਲੇ ਉੱਪਰ ਬਹੁਤ ਸਖ਼ਤ ਹੈ। ਕਿਸੇ ਵੀ ਮੁਲਜ਼ਮ ਨੂੰ ਬਖਸਿਆ ਨਹੀਂ ਜਾਵੇਗਾ।
- 26 ਅਤੇ 27 ਅਪ੍ਰੈਲ ਨੂੰ ਸੂਬੇ ਭਰ 'ਚ ਹੋਵੇਗੀ ਬਰਸਾਤ ਅਤੇ ਚੱਲਣਗੀਆਂ ਤੇਜ ਹਵਾਵਾਂ, ਯੇਲੋ ਅਲਰਟ ਜਾਰੀ - Yellow alert issued in Punjab
- ਅੰਮ੍ਰਿਤਪਾਲ ਵੱਲੋਂ ਚੋਣਾਂ ਲੜਨ ਦੀ ਖਬਰ ਤੇ ਉਸ ਦੀ ਮਾਤਾ ਦਾ ਬਿਆਨ ਆਇਆ ਸਾਹਮਣੇ, ਕਿਹਾ- ਅਜੇ ਨਹੀਂ ਹੋਈ ਕੋਈ ਪੁਸ਼ਟੀ - Amritpal will contest the election
- ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਪ੍ਰਤੀ ਅਜੇ ਵੀ ਸਸਪੈਂਸ, ਖੰਨਾ ਨੇ ਕੀਤੀਆਂ ਵਰਕਰਾਂ ਨਾਲ ਮੀਟਿੰਗਾਂ ਤੇਜ਼ - Meeting with BJP leaders