ਚੰਡੀਗੜ੍ਹ : ਪੰਜਾਬ ਦੀ ਸ਼੍ਰੋਮਣੀ ਪਾਰਟੀ ਅਕਾਲੀ ਦਲ ਤੋਂ 6 ਸਾਲ ਪਹਿਲਾਂ ਵੱਖ ਹੋਣ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਚੰਡੀਗੜ੍ਹ ਵਿਖੇ ਮੁੜ ਅਕਾਲੀ ਦਲ ਨਾਲ ਹੱਥ ਮਿਲਾਉਂਦੇ ਹੋਏ ਵਾਪਸੀ ਕਰ ਲਈ ਹੈ। ਇਸ ਦੇ ਨਾਲ ਹੀ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਇੱਕ ਹੋ ਗਏ ਹਨ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪਾਰਟੀ ਦੇ ਰਲੇਵੇਂ ਵਾਰੇ ਜਾਣਕਾਰੀ ਦਿੱਤੀ।
ਪੰਜਾਬ ਦੀ ਭਲਾਈ ਲਈ ਇਕੱਠਾ ਹੋਣਾ ਸੀ ਜਰੂਰੀ : ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਭਲਾਈ ਅਤੇ ਪੰਜਾਬ ਵਿੱਚ ਪੰਥਕ ਪਾਰਟੀ ਨੂੰ ਲੀਹਾਂ 'ਤੇ ਲੈਕੇ ਆਉਣ ਲਈ ਇਹ ਸਭ ਬਹੁਤ ਜਰੂਰੀ ਸੀ। ਇਸ ਲਈ ਅਸੀਂ ਪੁਰਾਣੇ ਵਿਚਾਰਕ ਮਤਭੇਦ ਭੁਲਾ ਕੇ ਇਕੱਠੇ ਹੋਏ ਹਾਂ। ਇਸ ਨਾਲ ਉਹਨਾਂ ਸੂਬੇ ਦੀ ਭਲਾਈ ਖਾਤਿਰ ਸੁਖਬੀਰ ਬਾਦਲ ਨਾਲ ਸਹਿਮਤੀ ਨਾਲ ਚੱਲਣ ਦੀ ਗੱਲ ਆਖੀ। ਆਉਣ ਵਾਲੇ ਸਮੇਂ 'ਚ ਜੋ ਵੀ ਰਣਨੀਤੀ ਹੋਈ ਉਹ ਆਪਸੀ ਸਹਿਮਤੀ ਨਾਲ ਤੈਅ ਕੀਤੀ ਜਾਵੇਗੀ। ਨਾਲ ਹੀ ਉਹਨਾਂ ਕਿਹਾ ਕਿ ਜੋ ਵੀ ਪਾਰਟੀ ਤੋਂ ਵੱਖ ਹੋਏ ਹਨ ਸਾਡੀ ਕੋਸ਼ਿਸ਼ ਹੈ ਕਿ ਉਹ ਆਗੂ ਵੀ ਵਾਪਸਿ ਘਰ ਆਉਣ ਅਤੇ ਪਾਰਟੀ ਨੂੰ ਮਜਬੂਤ ਬਣਾਉਣ 'ਚ ਸਹਿਯੋਗ ਦੇਣ। ਕੋਈ ਵੀ ਮਤਭੇਤ ਪੰਜਾਬ ਦੀ ਭਲਾਈ ਤੋਂ ਵੱਧ ਕੇ ਨਹੀਂ ਹਨ। ਸੁਖਬੀਰ ਸਿੰਘ ਬਾਦਲ ਨੇ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਦਿਲੋਂ ਮੁਆਫੀ ਮੰਗੀ ਹੈ ਅਤੇ ਅਸੀਂ ਇਸ ਬਾਰੇ ਪਾਰਟੀ ਅਤੇ ਪੰਜਾਬ ਵਿੱਚ ਚਰਚਾ ਕੀਤੀ ਹੈ।
ਮੁੱਖ ਮੰਤਰੀ ਮਾਨ 'ਤੇ ਸਾਧੇ ਨਿਸ਼ਾਨੇ : ਇਸ ਮੌਕੇ ਉਹਨਾ ਕਿਹਾ ਕਿ ਪੰਜਾਬ ਦੇ ਹਲਾਤ ਅਜਿਹੇ ਕਿਊਂ ਹਨ ਉਹ ਕੱਲ੍ਹ ਦੀ ਵਿਧਾਨ ਸਭਾ ਵਿੱਚ ਸਭ ਸਾਬਿਤ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਬਦਾਂ ਦੀ ਮਰਿਆਦਾ ਨੂੰ ਲੰਘਦੇ ਹੋਏ ਕੱਲ ਜਿਹੀਿਿਜਹਾ ਵਤੀਰਾ ਵਿਧਾਨ ਸਭਾ 'ਚ ਕੀਤਾ ਗਿਆ ਉਹ ਬੇਹੱਦ ਸ਼ਰਮਨਾਕ ਸੀ। ਪੰਜਾਬ ਦਾ ਮੁਖ ਮੰਤਰੀ ਬਦਮਾਸ਼ੀ ਕਰਦਾ ਹੋਇਆ ਨਜ਼ਰ ਆਇਆ ਹੈ।ਅਜਿਹੇ ਵਿੱਚ ਪੰਜਾਬ ਦੇ ਵਿੱਚ ਵੱਧ ਰਹੀ ਗੂੰਡਾਗਰਦੀ ਨੂੰ ਕਿਵੇਂ ਕਾਬੂ ਪਾਉਣਗੇ। ਉਹਨਾ ਕਿਹਾ ਕਿ ਅਸੈਂਬਲ਼ੀ ਦੀ ਮਰਿਆਦਾ ਦਾ ਜਿਸ ਨੂੰ ਖਿਆਲ ਨਹੀਂ ਉਹ ਕਿਸੇ ਨੂੰ ਕਿੰਝ ਕਾਬੁ ਕਰੇਗਾ ਅਤੇ ਕੀ ਪੰਜਾਬ ਭਲਾਈ ਕਰੇਗਾ।
ਸੁਖਬੀਰ ਬਾਦਲ ਨੇ ਕੀਤੀ ਅਪੀਲ: ਇਸ ਮੌਕੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਇਕੱਜੁਟਤਾ ਨਾਲ ਆਮ ਆਦਮੀ ਪਾਰਟੀ ਦਾ ਗੁੰਡਾਰਾਜ ਖਤਮ ਕਰੇਗੀ। ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸਾਡੇ ਸੀਨੀਅਰ ਹਨ ਉਹਨਾਂ ਦੀ ਸੋਚ ਨਾਲ ਅਸੀਂ ਅੱਗੇ ਵਧਾਂਗੇ ਅਤੇ ਪੰਜਾਬ ਨੂੰ ਝਾੜੂ ਵਾਲੀ ਪਾਰਟੀ ਤੋਂ ਬਚਾਵਾਂਗੇ। ਉਹਨਾਂ ਕਿਹਾ ਕਿ ਬੇਸ਼ਕ ਪੁਰਾਣੇ ਸਮੇਂ ਚ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਹੁਣ ਕੋਈ ਮਤਭੇਦ ਨਹੀਂ ਹੈ ਦੋਵੇਂ ਪਾਰਟੀਆਂ ਇੱਕ ਹਨ ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਤੋਂ ਨਰਾਜ਼ ਹੋਏ ਆਗੂਆਂ ਨੂੰ ਵੀ ਵਾਪਿਸ ਲਿਆਉਂਦਾ ਜਾਵੇਗਾ। ਇਸ ਮੌਕੇ ਬੀਬੀ ਜਗੀਰ ਕੌਰ ਦੇ ਸਵਾਲ ਤੇ ਉਹਨਾਂ ਕਿਹਾ ਕਿ ਬੀਬੀ ਜੀ ਨਾਲ ਗੱਲ ਬਾਤ ਕੀਤੀ ਜਾਵੇਗੀ ਤੇ ਉਹਨਾਂ ਦੀ ਨਰਾਜ਼ਗੀ ਦੂਰ ਕੀਤੀ ਜਾਵੇਗੀ। ਇਸ ਮੌਕੇ ਸੁਖਬੀਰ ਬਾਦਲ ਮੁਖ ਮੰਤਰੀ ਮਾਨ ਉੱਤੇ ਵਰਦੇ ਹੋਏ ਬੋਲੇ ਕਿ ਮੁਖ ਮੰਤਰੀ ਨੂੰ ਮਰਿਆਦਾ ਦਾ ਜ਼ਰਾ ਖਿਆਲ ਨਹੀਂ ਕਿ ਇੱਕ ਮੁਖ ਮੰਤਰੀ ਦਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਹੈਂ। ਮੁਖ ਮੰਤਰੀ ਦੀ ਜਿੰਮੇਵਾਰੀ ਗੁੰਡਾਗਰਦੀ ਰੋਕਣੀ ਹੈ ਨਾ ਕਿ ਖੁਦ ਗੁੰਡਾਗਰਦੀ ਕਰਨੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਕਲ ਜੋ ਹੋਇਆ ਉਹ ਨਿੰਦਣਯੋਗ ਹੈ।