ਪਟਿਆਲਾ: ਸੂਬੇ ਦੀ ਕਾਨੂੰਨ ਵਿਵਸਥਾ ਡਗਮਗਾਉਂਦੀ ਨਜ਼ਰ ਆ ਰਹੀ ਹੈ, ਜਿਥੇ ਆਏ ਦਿਨ ਕੋਈ ਵਾਰਦਾਤ ਸਾਹਮਣੇ ਆ ਜਾਂਦੀ ਹੈ। ਤਾਜ਼ਾ ਮਾਮਲਾ ਪਟਿਆਲਾ ਤੋਂ ਦਿਲ ਦਹਿਲਾ ਦੇਣ ਵਾਲਾ ਸਾਹਮਣੇ ਆਇਆ ਹੈ। ਜਿਥੇ ਅਮਰਨਾਥ ਯਾਤਰਾ ਤੋਂ ਵਾਪਸ ਪਰਤੀ ਬੱਸ 'ਚ ਸਵਾਰ ਨੌਜਵਾਨਾਂ 'ਤੇ 30 ਤੋਂ 35 ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਨੌਜਵਾਨ ਦੇ ਸਿਰ ਅਤੇ ਪਿੱਠ ਉੱਤੇ ਕਿਰਪਾਨਾਂ ਦੇ ਨਾਲ ਕਈ ਵਾਰ ਕੀਤੇ ਗਏ। ਇਸ ਤੋਂ ਇਲਾਵਾ ਗੋਲੀਆਂ ਚਲਾ ਕੇ ਵੀ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ 1 ਨੌਜਵਾਨ ਜ਼ਖਮੀ ਹੋਇਆ, ਜਿਸ ਦਾ ਨਾਮ ਮੋਹਨ ਅਰੋੜਾ ਹੈ ਤੇ ਉਸ ਦੀ ਉਮਰ 21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
AC ਚਲਾਉਣ ਨੂੰ ਲੈ ਕੇ ਬਹਿਸ ਬਣੀ ਲੜਾਈ: ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਨੇ ਦੱਸਿਆ ਹੈ ਕਿ 2 ਤਰੀਕ ਨੂੰ ਪਟਿਆਲਾ ਤੋਂ ਅਮਰਨਾਥ ਯਾਤਰਾ ਦੇ ਲਈ ਬੱਸ ਗਈ ਸੀ। ਜਿਸ ਨੇ 10 ਜੁਲਾਈ ਨੂੰ ਵਾਪਿਸ ਆਉਣਾ ਸੀ, ਪਰ ਉਹ ਬੱਸ 11 ਜੁਲਾਈ ਨੂੰ ਵਾਪਸ ਆਈ। ਉਨ੍ਹਾਂ ਦੱਸਿਆ ਕਿ ਆਉਂਦੇ ਹੀ ਜਿਹੜਾ ਵਿਆਕਤੀ ਰਾਜੂ ਪ੍ਰਧਾਨ ਜੋ ਬੱਸ ਲੈ ਕੇ ਗਿਆ ਸੀ, ਉਸ ਨਾਲ AC ਚਲਾਉਣ ਨੂੰ ਲੈ ਕੇ ਬੱਸ 'ਚ ਸਵਾਰ ਨੌਜਵਾਨਾਂ ਦੀ ਬਹਿਸ ਹੁੰਦੀ ਹੈ ਤੇ ਉਸ ਬਹਿਸ ਤੋਂ ਬਾਅਦ ਜਿਹੜਾ ਵਿਅਕਤੀ ਰਾਜੂ ਪ੍ਰਧਾਨ ਬੱਸ ਲੈ ਕੇ ਗਿਆ ਸੀ ਉਸ ਨੇ ਬੱਸ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨੌਜਵਾਨ ਸਾਥੀਆਂ ਨੂੰ ਫੋਨ ਕਰ ਦਿੱਤਾ ਕਿ ਮੇਰੀ ਲੜਾਈ ਹੋਈ ਹੈ।
ਪੀੜਤ ਵਲੋਂ ਇਨਸਾਫ਼ ਦੀ ਮੰਗ: ਜਿਸ ਤੋਂ ਬਾਅਦ ਜਦੋਂ ਬੱਸ ਪਟਿਆਲਾ ਪਹੁੰਚੀ ਤਾਂ ਬੱਸ ਨੂੰ ਵੱਡੀ ਨਦੀ ਦੇ ਕੋਲ 30 ਤੋਂ 35 ਹਮਲਾਵਰ ਘੇਰ ਲੈਂਦੇ ਹਨ। ਇਸ ਤੋਂ ਬਾਅਦ ਜਿੰਨ੍ਹਾਂ ਨੌਜਵਾਨਾਂ ਦੇ ਨਾਲ ਰਾਜੂ ਪ੍ਰਧਾਨ ਦੀ ਲੜਾਈ ਹੋਈ ਸੀ, ਉਨ੍ਹਾਂ ਨੌਜਵਾਨਾਂ ਨੂੰ ਬੱਸ ਦੇ ਵਿੱਚੋ ਉਤਾਰ ਕੇ ਹਮਲਾ ਕਰ ਦਿੰਦੇ ਹਨ ਅਤੇ ਗੋਲੀਆਂ ਚਲਾ ਦਿੰਦੇ ਹਨ, ਜਿਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਭੱਜ ਜਾਂਦੇ ਹਨ। ਜ਼ਖਮੀ ਨੌਜਵਾਨ ਨੂੰ ਉਸ ਦਾ ਭਰਾ ਤੇ ਸਾਥੀ ਚੁੱਕ ਕੇ ਰਜਿੰਦਰਾ ਹਸਪਤਾਲ ਲੈ ਕੇ ਆਏ ਹਨ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਹਮਲਾਵਰਾਂ ਚੋਂ 3 ਵਿਅਕਤੀਆਂ ਨੂੰ ਜਾਣਦਾ ਹੈ, ਜਿਸ ਵਿੱਚ ਬੱਸ ਲਿਜਾਉਣ ਵਾਲਾ ਰਾਜੂ ਪ੍ਰਧਾਨ ਸੀ ਅਤੇ ਉਸ ਦਾ ਮੁੰਡਾ ਗੌਰਵ ਤੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਵਿੱਚੋਂ ਇੱਕ ਜਿਸ ਨੇ ਗੋਲੀਆਂ ਚਲਾਈਆਂ ਸੀ ਉਹ ਹਰਪ੍ਰੀਤ ਸਿੰਘ ਢੀਠ ਹੈ। ਜ਼ਖਮੀ ਨੌਜਵਾਨ ਅਤੇ ਉਸ ਦੇ ਭਰਾ ਨੇ ਪੁਲਿਸ ਪ੍ਰਸ਼ਾਸਨ ਅਤੇ ਪਟਿਆਲਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਵਲੋਂ ਜਾਂਚ ਸ਼ੁਰੂ: ਉਥੇ ਹੀ ਫਿਲਹਾਲ ਜ਼ਖ਼ਮੀ ਨੌਜਵਾਨ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਿਲ ਹੈ, ਜਿਸ ਦਾ ਉੱਥੇ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਕੋਤਵਾਲੀ ਥਾਣਾ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਹਸਪਤਾਲ 'ਚ ਜ਼ਖ਼ਮੀ ਨੌਜਵਾਨ ਦਾ ਬਿਆਨ ਲਿਖਣ ਲਈ ਪਹੁੰਚੇ। ਉਹਨਾਂ ਨੇ ਕਿਹਾ ਕਿ ਅਮਰਨਾਥ ਯਾਤਰਾ ਲਈ ਇਹ ਬੱਸ ਗਈ ਸੀ, ਜਦੋਂ ਪਟਿਆਲਾ ਪਹੁੰਚੀ ਤਾਂ ਉੱਥੇ ਇਹਨਾਂ ਦੀ ਆਪਸ 'ਚ ਲੜਾਈ ਹੋਈ। ਇਸ 'ਚ ਇੱਕ ਨੌਜਵਾਨ ਜ਼ਖ਼ਮੀ ਹੈ, ਜਿਸ ਦੇ ਬਿਆਨ ਲਿਖੇ ਗਏ ਨੇ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਲਦ ਗ੍ਰਿਫਤਾਰ ਕੀਤੇ ਜਾਣਗੇ।
- ਲੁਧਿਆਣਾ ਦੀ ਜਵੱਦੀ ਨਹਿਰ ਚੋਂ ਲਾਸ਼ ਹੋਈ ਬਰਾਮਦ, ਮੌਕੇ 'ਤੇ ਪਹੁੰਚੀ ਪੁਲਿਸ ਕਰ ਰਹੀ ਹੈ ਸ਼ਨਾਖਤ - Dead body recovered from canal
- ਪੁਰਾਣੀ ਦੁਸ਼ਮਣੀ ਦਾ ਦੋਸਤ ਨੇ ਹੀ ਚੁੱਕਿਆ ਫਾਇਦਾ, ਕਰ ਦਿੱਤਾ ਨੌਜਵਾਨ ਦਾ ਕਤਲ; ਮੁਲਜ਼ਮ ਗ੍ਰਿਫਤਾਰ - friend killed his friend
- ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਕਿਸਾਨ ਬਜਿੱਦ; ਮਾਮਲੇ 'ਤੇ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਤੈਅ ਮੀਟਿੰਗ ਹੋਈ ਰੱਦ - Farmers meeting with administration