ਬਠਿੰਡਾ: ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦੇਸ਼ ਵਿਦੇਸ਼ ਅਤੇ ਦਮਦਮਾ ਸਾਹਿਬ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੰਜੀ ਸਾਹਿਬ (ਪੀੜਾ ਸਾਹਿਬ) ਚਾਂਦੀ ਦੇ ਤਿਆਰ ਕੀਤੇ ਗਏ ਹਨ ਜਿਸ ਨੂੰ ਸੰਗਤਾਂ ਵੱਲੋਂ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਲਿਆਂਦਾ ਗਿਆ। ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੁੱਜਣ ਉੱਤੇ ਸੰਗਤਾਂ ਨੇ ਪੀੜਾ ਸਾਹਿਬ 'ਤੇ ਫੁੱਲਾਂ ਦੀ ਵਰਖਾ ਕੀਤੀ। ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਅਰਦਾਸ ਕੀਤੀ ਅਤੇ ਪੀੜਾ ਸਾਹਿਬ ਨੂੰ ਦਰਸ਼ਨਾ ਲਈ ਦਮਦਮਾ ਸਾਹਿਬ ਵਿਖੇ ਸੁਸ਼ੋਭਤ ਕੀਤਾ ਗਿਆ ਅਤੇ ਕਿਹਾ ਕਿ ਜਲਦੀ ਹੀ ਨਵੇਂ ਬਣੇ ਪੀੜਾ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਵੇਗਾ।
ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਨੂੰ ਦਿੱਤੀ ਭੇਂਟ: ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਦੱਸਿਆ ਕਿ ਸੰਗਤਾਂ ਵਿੱਚ ਭਾਰੀ ਉਤਸਾਹ ਹੈ। ਪੀੜਾ ਸਾਹਿਬ ਦੇ ਨਾਲ ਨਾਲ ਪੰਜ ਸ਼ਸਤਰ, ਚੰਦੋਆ ਸਾਹਿਬ ਤਖ਼ਤ ਸਾਹਿਬ ਵਿਖੇ ਸੰਗਤ ਵੱਲੋਂ ਇੱਕਜੁੱਟ ਹੋ ਕੇ ਭੇਟ ਕੀਤਾ ਗਿਆ ਹੈ। ਪੀੜਾ ਸਾਹਿਬ ਲਿਆਉਣ ਲਈ ਸੰਗਤਾਂ ਨੂੰ ਪ੍ਰੇਰਿਤ ਕਰਨ ਵਾਲੇ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਆਲਮ ਸਿੰਘ ਨੇ ਦੱਸਿਆ ਕਿ ਸੰਗਤਾਂ ਨੇ ਆਪਣੀ ਦਸਵੰਧ ਦੀ ਭੇਂਟਾ ਵਿੱਚੋਂ ਪੀੜਾ ਸਾਹਿਬ ਲਿਆਉਣ ਦੀ ਸੇਵਾ ਕੀਤੀ ਹੈ। ਕੁਝ ਸੰਗਤਾਂ ਜੋ ਤਖ਼ਤ ਸਾਹਿਬ ਦੀ ਕਿਰਪਾ ਨਾਲ ਵਿਦੇਸ਼ ਵਿੱਚ ਬੈਠੀਆਂ ਹਨ। ਸ੍ਰੀ ਤਖ਼ਤ ਸਾਹਿਬ ਨਾਲ ਜੁੜੀਆਂ ਹਨ, ਉਨ੍ਹਾਂ ਨੇ ਵੀ ਇਸ ਵਿੱਚ ਸਹਿਯੋਗ ਦਿੱਤਾ ਹੈ।
- ਪੰਜਾਬ 'ਚ ਮੀਂਹ ਨੂੰ ਲੈ ਕੇ ਤਾਜ਼ਾ ਅੱਪਡੇਟ, ਸੂਬੇ ਦੇ ਇਨ੍ਹਾਂ ਇਲਾਕਿਆਂ 'ਚ ਪਵੇਗਾ ਮੀਂਹ ਤੇ ਕਿਸਾਨਾਂ ਲਈ ਖਾਸ ਹਿਦਾਇਤ - Rain Alert In Punjab
- ਪੰਜਾਬ ਦੇ ਉਦਯੋਗਪਤੀ ਨੇ ਇਸ ਮੰਦਰ ਨੂੰ ਦਿੱਤਾ ਸਭ ਤੋਂ ਵੱਡਾ ਦਾਨ - TIRUMALA TIRUPATI
- ਨਾਮਧਾਰੀਆਂ ਦੇ ਦੋ ਧੜਿਆਂ 'ਚ ਚੱਲੀਆਂ ਗੋਲੀਆਂ, ਤਾਂ ਇਸ ਕਾਰਨ ਹੋਏ ਖੂਨ ਦੇ ਪਿਆਸੇ - Clashes between factions namesakes
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਅਤੇ ਗੁਰੂ ਪਿਆਰਿਆਂ ਵੱਲੋਂ ਗੁਰੂ ਘਰਾਂ ਵਿੱਚ ਦਸਵੰਧ ਜ਼ਰੀਏ ਭੇਟਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਲਈ, ਜੋ ਸਿੱਖ ਸੰਗਤਾਂ ਵੱਲੋਂ ਪੀੜਾ ਸਾਹਿਬ ਭੇਂਟ ਕੀਤੇ ਗਏ ਹਨ ਅਤੇ ਅੱਜ ਦਾ ਦਿਨ ਬੇਹੱਦ ਖੁਸ਼ੀ ਦਾ ਦਿਨ ਹੈ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।