ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਦੀਪੁਰ ਵਿਖੇ ਉਸ ਸਮੇਂ ਹੜਕਪ ਮੱਚ ਗਿਆ, ਜਦੋਂ ਖੇਤਾਂ ਵਿੱਚ ਅਚਨਚੇਤ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਰਹਿ ਗਏ। ਉੱਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਜਿਸ ਕਾਰਨ ਲਗਭਗ 15 ਤੋਂ 20 ਕਨਾਲ ਖੇਤਾਂ ਨੂੰ ਅੱਗ ਲੱਗ ਗਈ। ਪਰ ਗਨੀਮਤ ਇਹ ਰਹੀ ਕਿ ਇਨ੍ਹਾਂ ਖੇਤਾਂ ਵਿੱਚੋਂ ਕਣਕ ਦੀ ਫਸਲ ਸਹੀ ਸਲਾਮਤ ਘਰ ਪਹੁੰਚ ਗਈ ਸੀ।
ਪਰ ਖੇਤਾਂ ਵਿੱਚ ਪਈ ਤੂੜੀ ਅਤੇ ਕਿਸਾਨਾਂ ਦਾ ਲਗਭਗ 400 ਦੇ ਕਰੀਬ ਪਾਪੂਲਰ ਦਾ ਬੂਟਾ ਸੜ ਕੇ ਸੁਆਹ ਹੋ ਗਿਆ। ਉੱਥੇ ਇੱਕ ਕਿਸਾਨ ਦੀ ਢਾਈ ਤੋਂ ਤਿੰਨ ਕਨਾਲ ਖੜੀ ਫਸਲ ਨੂੰ ਵੀ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਦਾ ਕਿਸਾਨਾਂ ਵੱਲੋਂ ਪਹਿਲਾਂ ਆਪਣੇ ਤੌਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਨੰਗਲ ਤੋਂ ਫਾਇਰ ਬ੍ਰਗੇਡ ਦੀ ਗੱਡੀ ਖੇਤਾਂ ਵਿੱਚ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਗਿਆ।
ਫਾਇਰ ਬ੍ਰਗੇਡ ਦਾ ਦਫਤਰ ਹੋਣ ਦੀ ਮੰਗ: ਜਿੱਥੇ ਗਰਮੀਆਂ ਦੇ ਸੀਜਨ ਵਿੱਚ ਅੱਗ ਲੱਗਣ ਕਾਰਨ ਨੁਕਸਾਨ ਹੋ ਜਾਂਦਾ ਹੈ ਅਤੇ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵੱਧਦੀਆਂ ਜਾਂਦੀਆਂ ਹਨ। ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਇਤਿਹਾਸਕ ਨਗਰੀ ਹੋਣ ਦੇ ਕਾਰਨ ਇੱਥੇ ਫਾਇਰ ਬ੍ਰਗੇਡ ਦਾ ਦਫਤਰ ਹੋਣ ਦੀ ਮੰਗ ਵਾਰ-ਵਾਰ ਉੱਠਦੀ ਰਹਿੰਦੀ ਹੈ ਕਿਉਂਕਿ ਜਦੋਂ ਤੱਕ ਨੰਗਲ ਤੋਂ ਫਾਇਰ ਬ੍ਰਗੇਡ ਦੀ ਗੱਡੀ ਇੱਥੇ ਪਹੁੰਚਦੀ ਹੈ। ਉਦੋਂ ਤੱਕ ਕਾਫੀ ਨੁਕਸਾਨ ਹੋ ਜਾਂਦਾ ਹੈ ਅਤੇ ਅੱਗ ਤੇ ਕਾਬੂ ਪਾਉਣ ਵਿੱਚ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ। ਇਸ ਨਾਲ ਕਿਸਾਨਾਂ ਨੇ ਅਨੰਦਪੁਰ ਸਾਹਿਬ ਵਿਖੇ ਫਾਇਰ ਬ੍ਰਗੇਡ ਦਾ ਦਫਤਰ ਹੋਣ ਦੀ ਮੰਗ ਵੀ ਕੀਤੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਕ ਤਾਂ ਕਿਸਾਨ ਪਹਿਲਾਂ ਹੀ ਬੇਮੌਸਮੀ ਬਾਰਿਸ਼ ਦੇ ਕਾਰਨ ਦੁਖੀ ਅਤੇ ਪ੍ਰੇਸ਼ਾਨ ਹਨ ਬੇਮੌਸਮੀ ਬਾਰਿਸ਼ ਨੇ ਫਸਲਾਂ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਹੋਇਆ ਹੈ ਇਹ ਹੁਣ ਗਰਮੀ ਦਾ ਮੌਸਮ ਹੋਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ ਜਿਸ ਨਾਲ ਕਿਸਾਨ ਬਹੁਤ ਹੀ ਜਿਆਦਾ ਚਿੰਤਿਤ ਨਜ਼ਰ ਆ ਰਿਹਾ ਹੈ।
- ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਹੈਰੋਇਨ ਦਾ ਸ਼ੱਕੀ ਪੈਕੇਟ ਬਰਾਮਦ, ਤਲਾਸ਼ੀ ਅਭਿਆਨ ਕੀਤਾ ਗਿਆ ਤੇਜ਼ - Recovery of suspected heroin
- ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੰਦ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ 'ਚ ਜਾਂਚ - youth committed suicide in jail
- ਸਾਬਕਾ ਸੀਐੱਮ ਚਰਨਜੀਤ ਚੰਨੀ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਵਾਤਾਵਰਣ ਦੇ ਮੁੱਦੇ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਲਿਆ ਅਹਿਦ - Charanjit Channi met Seecheval