ETV Bharat / state

ਅਲੋਪ ਹੋ ਚੁੱਕੇ ਮਿੱਟੀ ਦੇ ਭਾਂਡਿਆਂ ਦਾ ਫਿਰ ਵਧਿਆ ਰੁਝਾਨ, ਸੁਣੋ ਇੰਨ੍ਹਾਂ ਨੂੰ ਲੈ ਕੇ ਲੋਕਾਂ ਦੀ ਰਾਏ... - Tendency towards earthenware - TENDENCY TOWARDS EARTHENWARE

Tendency towards earthenware: ਗਰਮੀ ਜਿਆਦਾ ਵਧਣ ਕਾਰਨ ਲੋਕ ਏਸੀ ਦਾ ਸਹਾਰਾ ਲੈਂਦੇ ਨਜਰ ਆਉਦੇ ਹਨ ਅਤੇ ਜਦੋਂ ਪਿਆਸ ਲੱਗਦੀ ਹੈ ਤਾਂ ਲੋਕ ਫਰਿੱਜ ਦਾ ਠੰਡਾ ਪਾਣੀ ਪੀਂਦੇ ਹਨ। ਪਰ ਹੁਣ ਮੁੜ ਤੋਂ ਅੰਮ੍ਰਿਤਸਰ ਦੇ ਲੋਕ ਮਿੱਟੀ ਦੇ ਭਾਂਡਿਆਂ ਨੂੰ ਪਹਿਲ ਦੇ ਰਹੇ ਹਨ। ਪੜ੍ਹੋ ਪੂਰੀ ਖ਼ਬਰ...

Tendency towards earthenware
ਮਿੱਟੀ ਦੇ ਭਾਂਡਿਆਂ ਦੇ ਵੱਲ ਲੋਕਾਂ ਦਾ ਫਿਰ ਤੋਂ ਵਧਿਆ ਰੁਝਾਨ (ETV Bharat Amritsar)
author img

By ETV Bharat Punjabi Team

Published : Jul 21, 2024, 2:24 PM IST

Updated : Jul 21, 2024, 5:27 PM IST

ਮਿੱਟੀ ਦੇ ਭਾਂਡਿਆਂ ਦੇ ਵੱਲ ਲੋਕਾਂ ਦਾ ਫਿਰ ਤੋਂ ਵਧਿਆ ਰੁਝਾਨ (ETV Bharat Amritsar)

ਅੰਮ੍ਰਿਤਸਰ: ਵੱਧ ਰਹੀ ਗਰਮੀ ਤੋਂ ਨਿਜਾਤ ਪਾਉਣ ਦੇ ਲਈ ਲੋਕ ਏਸੀ ਦਾ ਸਹਾਰਾ ਲੈਂਦੇ ਨਜਰ ਆਉਦੇ ਹਨ। ਜੇਕਰ ਵਿਅਕਤੀ ਨੂੰ ਪਿਆਸ ਲੱਗਦੀ ਹੈ ਤਾਂ ਫਰਿੱਜ ਦਾ ਠੰਡਾ ਪਾਣੀ ਪੀਂਦੇ ਨਜਰ ਆਉਦੇਂ ਹਨ। ਪਰ ਉੱਥੇ ਹੀ ਪੁਰਾਣੇ ਸਮੇਂ ਵਿੱਚ ਸਾਡੇ ਵੱਡੇ ਬਜੁਰਗ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਪੀਂਦੇ ਸਨ,।ਇਹ ਮਿੱਟੀ ਦੇ ਭਾਂਡੇ ਕਿਸੇ ਸਮੇਂ ਸਾਡੀ ਰਸੋਈ ਦੀ ਸ਼ਾਨ ਹੁੰਦੇ ਸਨ। ਜਿਵੇਂ-ਜਿਵੇਂ ਦੇਸ਼ ਨੂੰ ਤਰੱਕੀ ਕੀਤੀ 'ਤੇ ਡਿਜੀਟਲ ਯੁੱਗ ਵਿੱਚ ਲੋਕਾਂ ਨੇ ਕਦਮ ਰੱਖਣਾ ਸ਼ੁਰੂ ਕਰ ਦਿੱਤਾ ਅਤੇ ਇਹ ਮਿੱਟੀ ਦੇ ਭਾਂਡੇ ਵੀ ਖ਼ਤਮ ਹੁੰਦੇ ਗਏ।

ਮਿੱਟੀ ਦੇ ਭਾਂਡਿਆਂ ਵਿੱਚ ਪਾਣੀ-ਪੀਣ ਨਾਲ ਸ਼ਰੀਰ ਤੰਦਰੁਸਤ ਰਹਿੰਦਾ: ਕਰੋਨਾ ਕਾਲ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਨੇ ਇਹ ਭਾਂਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਰਸੋਈ ਦੀ ਸ਼ਾਨ ਬਣਨ ਲੱਗ ਪਏ ਹਨ। ਸਾਰੇ ਮਿੱਟੀ ਦੇ ਭਾਂਡਿਆਂ ਦਾ ਬਹੁਤ ਹੀ ਫਾਇਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਿੱਟੀ ਦੇ ਭਾਂਡਿਆਂ ਦੇ ਵਿੱਚ ਖਾਣ-ਪੀਣ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਸੀ ਅਤੇ ਕਦੇ ਵੀ ਕੋਈ ਬਿਮਾਰੀ ਨਹੀਂ ਸੀ ਲੱਗਦੀ। ਮਿੱਟੀ ਦੇ ਭਾਂਡਿਆਂ ਵਿੱਚ ਪਾਣੀ-ਪੀਣ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਮਿੱਟੀ ਦੇ ਤਵੇ 'ਤੇ ਰੋਟੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ।

ਘੜਾ ਚਿਕਣੀ ਮਿੱਟੀ ਦੇ ਨਾਲ ਤਿਆਰ ਕੀਤਾ ਜਾਂਦਾ ਹੈ: ਇਸ ਮੌਕੇ ਦੁਕਾਨਦਾਰ ਨਰੇਸ਼ ਕੁਮਾਰ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਲੋਕਾਂ ਦਾ ਰੁਝਾਨ ਮਿੱਟੀ ਤੇ ਭਾਂਡਿਆਂ ਵਿੱਚ ਬਹੁਤ ਵਧੀਆ ਹੈ। ਹੁਣ ਲੋਕੀ ਫਰਿੱਜ ਦੇ ਪਾਣੀ ਦੀ ਜਗ੍ਹਾ ਘੜਿਆਂ ਦਾ ਪਾਣੀ ਪੀਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਵੇਰੇ ਉੱਠਦੇ ਘੜੇ ਦਾ ਠੰਡਾ ਪਾਣੀ ਪੀਣ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਫੇਫੜੇ ਠੀਕ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਕੋਈ ਖੰਗ ਨਹੀਂ ਲੱਗਦੀ। ਇਹ ਘੜਾ ਚਿਕਣੀ ਮਿੱਟੀ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਮਿੱਟੀ ਰਾਜਸਥਾਨ ਤੋਂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਤਵਾ, ਕੜਾਈ, ਕੁੱਕਰ ਗਲਾਸ, ਮਿੱਟੀ ਦੇ ਕੁੱਲੜ ਆਦਿ ਇਹ ਹੋਰ ਵੀ ਬਹੁਤ ਸਾਰੇ ਮਿੱਟੀ ਦੇ ਪ੍ਰੋਡਕਟ ਬਣਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਹੁਣ ਘੜਿਆਂ ਦੇ ਵਿੱਚ ਟੂਟੀਆਂ ਫਿੱਟ ਕਰ ਦਿੱਤੀਆਂ ਹਨ ਤਾਂ ਜੋ ਘਰ ਦੀਆਂ ਔਰਤਾਂ ਨੂੰ ਪਾਣੀ ਪੀਣ ਵਿੱਚ ਕੋਈ ਮੁਸ਼ਕਿਲ ਨਾ ਆਵੇ।

ਮਿੱਟੀ ਦੇ ਭਾਂਡੇ ਦੇ ਵਿੱਚ ਦਹੀਂ ਜਮਾਉਦੇ ਹਨ: ਲੋਕਾਂ ਦਾ ਕਹਿਣਾ ਹੈ ਕਿ ਅਸੀਂ ਮਿੱਟੀ ਦੇ ਭਾਂਡੇ ਦੇ ਵਿੱਚ ਦਹੀਂ ਜਮਾਉਦੇ ਹਾਂ ਜੋ ਬਹੁਤ ਵਧੀਆ ਜੰਮਦਾ ਹੈ। ਇਸ ਕਰਕੇ ਮਿੱਟੀ ਦਾ ਭਾਂਡਾ ਲੈਣ ਦੇ ਲਈ ਆਏ ਹਾਂ ਜਿਸ ਵਿੱਚ ਦਹੀਂ ਜਮਾ ਕੇ ਉਹ ਸਾਰੇ ਪਰਿਵਾਰ ਨੂੰ ਖਵਾਉਂਦੇ ਹਾਂ। ਉਨ੍ਹਾਂ ਕਿਹਾ ਕਿ ਮਿੱਟੀ ਦੇ ਭਾਂਡਿਆਂ ਦੇ ਵਿੱਚ ਸਾਰੇ ਪੋਸ਼ਟਿਕ ਤੱਤਵ ਹੁੰਦੇ ਹਨ। ਜਿਸ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਸਟੀਲ ਦੇ ਭਾਂਡਿਆਂ ਦੇ ਵਿੱਚ ਬਿਮਾਰੀਆਂ ਲੱਗ ਜਾਂਦੀਆਂ ਹਨ। ਅਸਲੀ ਭਾਂਡਾ ਮਿੱਟੀ ਦਾ ਹੀ ਹੈ ਕਿਹਾ ਕਿ ਮਿੱਟੀ ਦੇ ਤਵੇ 'ਤੇ ਰੋਟੀ ਖਾਣ ਵਾਲੇ ਸਵਾਦ ਲੱਗਦਾ ਜਿਵੇ ਤੰਦੂਰ ਦੀ ਰੋਟੀ ਖਾਂਦੀ ਹੋਵੇ। ਨੌਜਵਾਨਾਂ ਨੂੰ ਮਿੱਟੀ ਦੇ ਭਾਂਡਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜੀ ਵੀ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕੇ।

Last Updated : Jul 21, 2024, 5:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.