ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ 2 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਲਗਭਗ 35 ਥਾਵਾਂ 'ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ
ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਤੋਂ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਤਰਨਤਾਰਨ ਵਿੱਚ, ਤਰਨਤਾਰਨ ਸਹਿਰ ਅਤੇ ਪੱਟੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਅਤੇ ਹੁਸ਼ਿਆਰਪੁਰ ਖਾਸ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਿਲ੍ਹਾ ਰਾਏਪੁਰ ਤੇ ਸਾਹਨੇਵਾਲ, ਜ਼ਿਲ੍ਹਾ ਜਲੰਧਰ ਦੇ ਵਿੱਚ ਫਿਲੋਰ ਅਤੇ ਲੋਹੀਆਂ, ਫਿਰੋਜਪੁਰ ਦੇ ਵਿੱਚ ਤਲਵੰਡੀ ਭਾਈ ਮੱਲਾਂਵਾਲਾ, ਮੱਖੂ , ਗੁਰੂ ਹਰਸਹਾਇ, ਮੋਗਾ ਦੇ ਵਿੱਚ ਰੇਲਵੇ ਸਟੇਸ਼ਨ, ਜ਼ਿਲ੍ਹਾ ਪਟਿਆਲਾ ਦੇ ਵਿੱਚ ਪਟਿਆਲਾ ਸਟੇਸ਼ਨ , ਮੁਕਤਸਰ ਦੇ ਵਿੱਚ ਮਲੋਟ , ਜ਼ਿਲ੍ਹਾ ਕਪੂਰਥਲਾ ਦੇ ਵਿੱਚ ਹਮੀਰਾ ਅਤੇ ਸੁਲਤਾਨਪੁਰ , ਜ਼ਿਲ੍ਹਾ ਸੰਗਰੂਰ ਦੇ ਵਿੱਚ ਸੁਨਾਮ, ਮਲੇਰਕੋਟਲਾ ਦੇ ਵਿੱਚ ਅਹਿਮਦਗੜ੍ਹ , ਫਰੀਦਕੋਟ ਦੇ ਵਿੱਚ ਸਿਟੀ ਫਰੀਦਕੋਟ, ਬਠਿੰਡਾ ਦੇ ਵਿੱਚ ਰਾਮਪੁਰਾ ਫੂਲ ਪਠਾਨਕੋਟ ਵਿੱਚ ਪਰਮਾਨੰਦ ਉਪਰੋਕਤ ਤੋਂ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।
ਰਵਨੀਤ ਸਿੰਘ ਬਿੱਟੂ ਦਾ ਬਿਆਨ
ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਤਿੰਨ ਥਾਵਾਂ 'ਤੇ, ਰਾਜਸਥਾਨ ਦੇ ਵਿੱਚ 2 ਥਾਵਾਂ, ਤਾਮਿਲਨਾਡੂ ਦੇ ਵਿੱਚ ਦੋ ਸਥਾਨਾਂ 'ਤੇ, ਮੱਧ ਪ੍ਰਦੇਸ਼ ਦੇ ਵਿੱਚ ਦੋ ਸਥਾਨਾਂ ਉੱਤੇ ਅਤੇ ਯੂਪੀ ਦੇ ਵਿੱਚ ਤਿੰਨ ਸਥਾਨਾਂ ਦੇ ਉੱਤੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਲੋਕਾਂ ਨੂੰ ਤਿੰਨ ਅਕਤੂਬਰ ਨੂੰ ਵੱਡੇ ਪੱਧਰ 'ਤੇ ਨੌਜਵਾਨ, ਬਜ਼ੁਰਗ ਮਾਤਾਵਾਂ ਭੈਣਾਂ ਨੂੰ ਨਾਲ ਲੈਕੇ ਉਪਰੋਕਤ ਰੇਲ ਰੋਕੋ ਅੰਦੋਲਨ ਦੇ ਵਿੱਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਕੱਲ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਸੀ ਕਿ ਕਿਸਾਨ ਆਗੂਆਂ ਨੂੰ ਜਿਹੜੀ ਇਸ ਕੰਮਾਂ ਲਈ ਜਿੰਮੇਵਾਰ ਹੈ, ਜਿਹੜੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਘਾਟਾ ਕਿਸਾਨੀ ਵਿੱਚ ਆ ਰਿਹਾ, ਉਨ੍ਹਾਂ ਨੂੰ ਕੀ ਪਤਾ ਹੈ ਕਿ ਡੀਜ਼ਲ ਦੀਆਂ ਦਰਾਂ ਤੇ ਹੋਰ ਵੀ ਸਮੱਸਿਆ ਕਿਸਾਨਾਂ ਨੂੰ ਹਨ।
C2 ਫਸਲਾਂ ਦੇ ਭਾਅ
ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਨੂੰ ਤਾਂ ਰਵਨੀਤ ਬਿੱਟੂ ਜੀ ਤੁਹਾਨੂੰ ਕਹਿਣਾ ਚਾਹੁੰਦੇ ਹੈ ਕਿ, ਜੇ ਹੁੰਦੇ ਨਾ ਤੁਹਾਡੇ ਮਾਰੇ ਜੀਪ ਥੱਲੇ ਦੇ ਕੇ ਕਿਸੇ ਨੇ ਮਾਰੇ ਹੁੰਦੇ ਤਾਂ ਤੁਹਾਡੇ ਕਾਲਜੇ ਨੂੰ ਪੈਂਦਾ ਹੱਥ ਤੇ ਤੁਹਾਨੂੰ ਮਿਲਦਾ ਨਾ ਇਨਸਾਫ ਤੇ ਜਿਨਾਂ ਨੇ ਤੁਹਾਡੇ ਮਾਰੇ ਹੁੰਦੇ ਤਾਂ ਉਨ੍ਹਾਂ ਨੂੰ ਜਮਾਨਤਾਂ ਦੇ ਕੇ ਬਾਹਰ ਕਢਾਇਆ ਹੁੰਦਾ ਤਾਂ ਫਿਰ ਤੁਹਾਨੂੰ ਪੁੱਛਦੇ ਵੀ ਤੁਹਾਡੇ ਦਿਲ ਤੇ ਕੀ ਬੀਤਦੀ ਹੈ। ਸ਼ਰੇਆਮ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਨੇ ਸਾਬਕਾ ਮੰਤਰੀ ਉਹਦੇ ਮੁੰਡੇ ਨੇ ਥਾਰ ਗੱਡੀ ਸਾਡੇ ਕਿਸਾਨਾਂ ਅਤੇ ਪੱਤਰਕਾਰ 'ਤੇ ਚੜਾ ਕੇ ਸ਼ਰੇਆਮ ਕਤਲ ਕੀਤਾ ਤੇ ਮੰਤਰੀ ਦੇ ਮੁੰਡੇ ਨੂੰ ਜਮਾਨਤ ਦੇ ਕੇ ਬਾਹਰ ਕੱਢਿਆ ਗਿਆ। ਕਿਹਾ ਕਿ ਮੰਤਰੀ ਦੇ ਭਰਾ ਨੂੰ ਜਿਹੜਾ ਹੈ ਉਹ ਬਾਹਰ ਕਢਾਇਆ ਗਿਆ ਹੈ ਤੇ ਬਾਕੀਆਂ ਨੂੰ ਜਮਾਨਤਾਂ ਦੇਣ ਦੀ ਤਿਆਰੀ ਹੋ ਰਹੀ ਹੈ ਕਿਉਂ ਨਾ ਇਨਸਾਫ ਲਈ ਲੜੀਏ। ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲੋਂ ਵਰਗਲਾਇਆ ਸਾਨੂੰ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ ਜਦੋਂ ਕੰਜੂਮਰ ਅਫੇਅਰ ਕਮੇਟੀ ਦੇ ਚੇਅਰ ਪਰਸਨ ਸੀ ਉਹ ਇਹ ਵੀ ਕਿਹਾ ਵੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ। C2 ਫਸਲਾਂ ਦੇ ਭਾਅ ਦੇਣੇ ਸੀ ਬਿੱਟੂ ਸਾਹਿਬ ਤੇ ਤੁਹਾਡੀ ਪਾਰਟੀ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਦੇ ਦਿੱਤਾ ਕੀ ਅਸੀਂ ਦੇ ਨਹੀਂ ਸਕਦੇ। 2019 ਵਿੱਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਤੁਸੀਂ ਫੈਸਲਾ ਵਰਗਲਾਉਂਦੇ ਸੀ।
ਤਿੰਨੇ ਵਰਗ ਆੜਤੀ, ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਕੀਤਾ ਜਾਵੇਗਾ ਅੰਦੋਲਨ
ਸਰਵਨ ਸਿੰਘ ਪੰਧੇਰ ਨੇ ਕਿਹਾ ਦੇਖੋ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਬਿੱਟੂ ਸਾਹਿਬ ਤੁਹਾਡੇ ਸਰਕਾਰ ਇਸ ਕੰਮ ਲਈ ਬਹੁਤ ਵੱਡੇ ਪੱਧਰ 'ਤੇ ਜਿੰਮੇਵਾਰ ਹੈ। ਤੁਸੀਂ ਪੰਜਾਬ ਨਾ ਬਦਲੇ ਦੀ ਭਾਵਨਾ ਨਾਲ ਸਭ ਕੁਝ ਕਰ ਰਹੇ ਜੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਤਿੰਨੇ ਵਰਗ ਆੜਤੀ, ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਕੜਾ ਅੰਦੋਲਨ ਨਾ ਕਰਨਾ ਪੈ ਜਾਵੇ। ਉਨ੍ਹਾਂ ਕਿਹਾ ਕਿ "ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ। ਚਾਹੇ ਕੇਂਦਰ ਸਰਕਾਰ, ਚਾਹੇ ਪੰਜਾਬ ਸਰਕਾਰ ਹੋਵੇ, ਜਿਹੜੇ ਪਾਪ ਕਮਾਏ ਹਨ, ਰਵਨੀਤ ਬਿੱਟੂ ਦੀ ਪਾਰਟੀ ਨੇ ਸ਼ਹੀਦ ਸ਼ੁਭ ਕਰਨ ਦੀ ਸ਼ਹੀਦੀ ਕਰਕੇ ਖੂਨ ਨਾਲ ਹੱਥ ਰੰਗੇ ਹਨ ਅਤੇ ਜਿਵੇਂ ਕਿਸਾਨ ਜਖਮੀ ਕੀਤੇ ਹਨ, ਉਸ ਲਈ 5 ਤਰੀਕ ਨੂੰ ਹਰਿਆਣਾ ਵਾਲੇ ਜਵਾਬ ਦੇਣਗੇ।"