ਅੰਮ੍ਰਿਤਸਰ: ਸੋਸ਼ਲ ਮੀਡੀਆ ਦੇ ਉੱਤੇ ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਵੱਲੋਂ ਇੱਕ ਵਾਰ ਮੁੜ ਤੋਂ ਇੱਕ ਵੀਡੀਓ ਜਾਰੀ ਕਰਕੇ ਟੀਵੀ ਚੈਨਲ ਐਂਕਰਾਂ ਅਤੇ ਲੋਕਾਂ ਦੇ ਉੱਤੇ ਆਪਣੀ ਭੜਾਸ ਕੱਢੀ ਗਈ ਹੈ। ਇਸ ਵੀਡੀਓ ਦੇ ਵਿੱਚ ਸੰਤੋਖ ਗਿੱਲ ਨੇ ਕਿਹਾ ਕਿ ਬੀਤੀ 11 ਜਨਵਰੀ ਨੂੰ ਉਹਨਾਂ ਨੂੰ ਫਿਰੌਤੀ ਸਬੰਧੀ ਇੱਕ ਕਾਲ ਆਈ ਸੀ। ਜਿਸ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਨੂੰ ਲੈਕੇ ਸੰਤੋਖ ਗਿੱਲ ਵਲੋਂ ਟੀਵੀ ਚੈਨਲਾਂ ਦੇ ਐਂਕਰਾਂ ਅਤੇ ਕੁਝ ਲੋਕਾਂ 'ਤੇ ਆਪਣੀ ਭੜਾਸ ਕੱਢੀ ਗਈ।
ਮੈਨੂੰ ਝੂਠਾ ਕਰਾਰ ਦੇਣ ਦੀ ਕੋਸ਼ਿਸ਼: ਸੰਤੋਖ ਗਿੱਲ ਦਾ ਕਹਿਣਾ ਕਿ ਪੁਲਿਸ ਨੂੰ ਸੂਚਿਤ ਕਰਨ 'ਤੇ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਗਿਆ ਪਰ ਦੋ ਮਹੀਨੇ ਕਾਰਵਾਈ ਨਾ ਹੋਣ ਤੋਂ ਬਾਅਦ ਉਹਨਾਂ ਵੱਲੋਂ ਇਹ ਵੀਡੀਓ ਤੇ ਫਿਰੌਤੀ ਮੰਗਣ ਦੀ ਆਡੀਓ ਪੱਤਰਕਾਰਾਂ ਦੇ ਨਾਲ ਸਾਂਝੀਆਂ ਕਰ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਇੱਕ ਪੁਲਿਸ ਅਫਸਰ ਨੇ ਆਪਣਾ ਬਚਾਅ ਕਰਦੇ ਹੋਏ ਉਸ ਵੀਡੀਓ ਕਾਲ ਨੂੰ ਫੇਕ ਆਖ ਦਿੱਤਾ ਅਤੇ ਇਸ ਦੇ ਨਾਲ ਹੀ ਕਈ ਵੱਡੇ ਟੀਵੀ ਚੈਨਲਾਂ ਦੇ ਐਂਕਰਾਂ ਵੱਲੋਂ ਸਪੈਸ਼ਲ ਪ੍ਰੋਗਰਾਮ ਕਰਕੇ ਉਹਨਾਂ ਨੂੰ ਝੂਠਾ ਕਰਾਰ ਦਿੱਤਾ ਗਿਆ।
ਬਿਨਾਂ ਜਾਂਚ ਪਰਖ ਤੋਂ ਨਾ ਕਰਨ ਜੱਜ: ਇਸ ਦੇ ਨਾਲ ਹੀ ਸੰਤੋਖ ਗਿੱਲ ਨੇ ਕਿਹਾ ਕਿ ਟੀਵੀ ਐਂਕਰ ਉਸ ਨੂੰ ਜੱਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ਼ ਬੋਲਦਿਆਂ ਕਈਆਂ ਨੇ ਕਿਹਾ ਕਿ ਮੈਂ ਸੁਰੱਖਿਆ ਲੈਣ ਲਈ ਅਜਿਹਾ ਡਰਾਮਾ ਕੀਤਾ ਹੈ ਤੇ ਮੈਂ ਕਮਾਂਡੋ ਲੈ ਕੇ ਘੁੰਮ ਰਿਹਾ ਹਾਂ, ਜਦਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਸੁਰੱਖਿਆ ਦੇ ਦੋ ਮੁਲਾਜ਼ਮ ਮੌਜੂਦ ਹਨ। ਉਨ੍ਹਾਂ ਕਿਹਾ ਕਿਸੇ ਨੂੰ ਵੀ ਬਿਨਾਂ ਮਿਲੇ ਅਤੇ ਬਿਨਾਂ ਜਾਂਚ ਤੋਂ ਜੱਜ ਨਹੀਂ ਕਰਨਾ ਚਾਹੀਦਾ।
- 'ਆਪ' ਵੱਲੋਂ ਖਟਕੜ ਕਲਾਂ 'ਚ ਭੁੱਖ ਹੜਤਾਲ ਦੀ ਤਿਆਰੀ; CM ਮਾਨ ਕਰਨਗੇ ਸ਼ਿਰਕਤ, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਵਲੰਟੀਅਰ ਮੀਟਿੰਗ - AAP Hunger Strike
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਫੈਸਲਾ, ਮੁਲਾਜ਼ਮਾਂ ਦੀ ਵਰਦੀ ਨੂੰ ਲੈਕੇ ਕੀਤਾ ਇਹ ਬਦਲਾਅ - Dress Code By SGPC
- ਸੰਦੀਪ ਪਾਠਕ ਦਾ ਭਾਜਪਾ 'ਤੇ ਨਿਸ਼ਾਨਾ; ਕਿਹਾ-ਭਾਜਪਾ ਤੋਂ ਅਸਲੀ ਭਾਜਪਾਈ ਦੁਖੀ, ਇੰਡੀਆ ਗਠਜੋੜ ਨੂੰ ਲੈਕੇ ਵੀ ਆਖੀ ਇਹ ਗੱਲ - Lok Sabha Elections 2024