ਮਾਨਸਾ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਅੱਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਅਤੇ ਜੇਲ੍ਹਾਂ ਚ ਬੰਦ ਗੈਂਗਸਟਰਾਂ ਤੋਂ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਮਾਮਲੇ 'ਚ ਨਾਮਜਦ 25 ਵਿਅਕਤੀਆਂ ਵਿੱਚੋਂ ਅੱਜ 24 ਨੂੰ ਵੀਡੀਓ ਕਾਨਫਰੰਸਿੰਗ ਜਰੀਏ ਪੇਸ਼ ਕੀਤਾ ਗਿਆ।ਪਰ ਇਸ ਦੌਰਾਨ ਮੁੱਖ ਮੁਲਜ਼ਮ ਮੰਨੇ ਜਾਂਦੇ ਗੈਂਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਨਹੀਂ ਹੋਈ । ਇਸ ਨੁੰ ਲੈਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਅਗਲੀ ਤਰੀਕ 11 ਮਾਰਚ ਰੱਖੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਆਪਣੇ ਆਪ ਨੂੰ ਬੇਕਸੂਰ ਦੱਸ ਦਿੱਤਾ ਸੀ ਅਤੇ ਅਦਾਲਤ ਵਿੱਚ ਅਰਜੀ ਲਗਾਈ ਸੀ ਕਿ ਇਸ ਮਾਮਲੇ ਚੋਂ ਨਾਮ ਕੱਢਿਆ ਜਾਵੇ। ਉਸ ਹੀ ਤਰ੍ਹਾਂ ਹੁਣ ਮੂਸਾ ਪਿੰਡ ਦੇ ਜਗਤਾਰ ਸਿੰਘ ਨੇ ਵੀ ਮਾਨਯੋਗ ਅਦਾਲਤ ਦੇ ਵਿੱਚ ਅਰਜ਼ੀ ਲਗਾ ਕੇ ਆਪਣੇ ਆਪ ਨੂੰ ਕੇਸ ਵਿੱਚੋਂ ਡਿਸਚਾਰਜ ਕਰਨ ਦੀ ਅਰਜੀ ਲਗਾਈ ਹੈ।
ਪੁਲਿਸ ਵੱਲੋਂ ਨਹੀਂ ਪੇਸ਼ ਕੀਤੀ ਗਈ ਰਿਪੋਰਟ: ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਮਾਨਸਾ ਪੁਲਿਸ ਤੋਂ ਲਾਂਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਸਟੇਟਸ ਰਿਪੋਰਟ ਮੰਗੀ ਗਈ ਸੀ ਪਰ ਪੁਲਿਸ ਵੱਲੋਂ ਸਟੇਟਸ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਜਿਸ ਦੇ ਲਈ ਅਦਾਲਤ ਨੇ 11 ਮਾਰਚ ਨੂੰ ਸਟੇਟ ਰਿਪੋਰਟ ਦੇਣ ਦੇ ਵੀ ਆਦੇਸ਼ ਜਾਰੀ ਕੀਤੇ ਨੇ। ਉਹਨਾਂ ਕਿਹਾ ਕਿ ਸਾਨੂੰ ਲਗਾਤਾਰ ਅਜਿਹੀਆਂ ਜਾਣਕਾਰੀਆਂ ਮਿਲਦੀਆਂ ਆ ਰਹੀਆਂ ਹਨ ਕਿ ਮੁਲਜ਼ਮ ਇਸ ਮਾਮਲੇ ਤੋਂ ਬਚਨਾ ਚਾਹੁੰਦੇ ਹਨ। ਪਰ ਉਹਨਾਂ ਕਿਹਾ ਕਿ ਸਾਡੇ ਵੱਲੋਂ ਇਹ ਲੜਾਈ ਇੰਝ ਹੀ ਜਾਰੀ ਰੱਖੀ ਜਾਵੇਗੀ।
- ਸੂਬੇ ਭਰ ਵਿੱਚ ਕਿਸਾਨਾਂ ਵਲੋਂ ਸ਼ਾਹ-ਖੱਟਰ ਦੇ ਫੂਕੇ ਪੁਤਲੇ, ਕਿਸਾਨ ਜਥੇਬੰਦੀਆਂ ਵਲੋਂ ਹੁਣ ਅਗਲੀ ਰਣਨੀਤੀ ਦੀ ਤਿਆਰੀ
- ਪੰਜਾਬ ਵੱਲੋਂ ਦੁਬਈ ਵਿਖੇ ‘ਗਲਫ਼-ਫ਼ੂਡ 2024’ 'ਚ ਸ਼ਮੂਲੀਅਤ, ਸੂਬੇ ਦੇ ਚਿੱਲੀ ਪੇਸਟ ਤੇ ਟਮਾਟਰ ਉਤਪਾਦਾਂ ਨੇ ਖਿੱਚਿਆ ਧਿਆਨ, ਨਿਵੇਸ਼ ਲਈ ਸੱਦਾ
- ਤੀਜੇ ਦਿਨ ਵੀ ਨਹੀਂ ਹੋਇਆ ਸ਼ੁਭਕਰਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਤੇ ਅੰਤਿਮ ਸਸਕਾਰ, ਮਾਂ ਨੇ ਕਿਹਾ- ਮੇਰੇ ਪੁੱਤ ਦਾ ਕੀਤਾ ਜਾਵੇ ਸਸਕਾਰ
ਸ਼ਹੀਦ ਸ਼ੂਭੱਕਰਨ ਦੇ ਪਰਿਵਾਰ ਨਾਲ ਜਤਾਇਆ ਅਫਸੋਸ: ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਪੁਲਿਸ ਵੱਲੋਂ ਵਰਤਾਓ ਕੀਤਾ ਜਾ ਰਿਹਾ ਹੈ ਅਜਿਹਾ ਲੱਗਦਾ ਹੈ ਕਿ ਜਿਵੇਂ ਕੋਈ ਦੂਸਰੇ ਦੇਸ਼ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹੋਣ । ਜਦਕਿ ਇਸੇ ਦੇਸ਼ ਦੇ ਕਿਸਾਨ ਨੇ ਤੇ ਇਸੇ ਦੇਸ਼ ਦੇ ਮੁਲਾਜ਼ਮ ਨੇ ਉਹਨਾਂ ਸਰਕਾਰ ਨੂੰ ਮੰਗ ਕੀਤੀ ਕਿ ਤੁਰੰਤ ਕਿਸਾਨਾਂ ਦੀਆਂ ਮੰਗਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਕਿਸੇ ਕਿਸਾਨ ਦੀ ਜਾਨ ਨਾ ਜਾਵੇ।