ਸੰਗਰੂਰ : ਤਪਦੀ ਗਰਮੀ ਨੂੰ ਦੇਖਦੇ ਹੋਏ ਮੌਸਮ ਤੇ ਤਾਪਮਾਨ 48 ਤੋਂ 50 ਡਿਗਰੀ ਤੱਕ ਜਾ ਰਿਹਾ ਹੈ। ਉਸੇ ਤਰ੍ਹਾਂ ਹੀ ਪਾਣੀ ਵੀ ਨੀਚੇ ਜਾ ਰਿਹਾ ਹੈ ਇਸਨੂੰ ਦੇਖਦੇ ਸੰਗਰੂਰ ਦੀ ਇੱਕ ਸੰਸਥਾ ਇੱਕ ਰੁੱਖ ਸੌ ਸੁੱਖ ਵੱਲੋਂ ਸੰਗਰੂਰ ਦੇ ਅੰਦਰ 500 ਬੂਟੇ ਲਾਉਣ ਦਾ ਅੱਜ ਆਗਾਜ਼ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਭਾਵੇਂ ਸਰਕਾਰ ਹੋਵੇ ਭਾਵੇਂ ਆਮ ਲੋਕ ਹੋਣ ਆਏ ਦਿਨ ਦਰੱਖਤਾਂ ਨੂੰ ਖਤਮ ਕਰਨ ਦੇ ਨਜ਼ਰ ਆ ਰਹੇ ਹਨ। ਜਿਸ ਦੇ ਨਾਲ ਆਮ ਲੋਕਾਂ ਨੂੰ ਤਪਦੀ ਗਰਮੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਨਾਲ ਹੀ ਆਕਸੀਜਨ ਦੀ ਘਾਟ ਵੀ ਪੈਦਾ ਹੋ ਰਹੀ ਹੈ।
ਆਕਸੀਜਨ ਲੈਣ ਦੇ ਲਈ ਵੀ ਬੜੀ ਕਿੱਲਤ ਦਾ ਸਾਹਮਣਾ : ਪੱਤਰਕਾਰਾਂ ਨਾਲ ਗੱਲ ਕਰਦੇ ਹੋ ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਜੇ ਹਰ ਇੱਕ ਇਨਸਾਨ ਘੱਟੋ ਘੱਟ 10 ਬੂਟੇ ਲਗਾਵੇਗਾ ਉਨਾਂ ਦੀ ਸਾਂਭ ਸੰਭਾਲ ਕਰੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਰਮੀ ਤੋਂ ਵੀ ਰਾਹਤ ਮਿਲੇਗੀ ਅਤੇ ਜਿਹੜਾ ਮੀਂਹ ਉਹ ਵੀ ਟਾਈਮ 'ਤੇ ਪਵੇਗਾ। ਦਰੱਖਤਾਂ ਦੀ ਘਾਟ ਕਰੋਨਾ ਟਾਈਮ ਦੇ ਵਿੱਚ ਮਹਿਸੂਸ ਹੋਈ ਸੀ ਕਿਉਂਕਿ ਇਨਸਾਨਾਂ ਨੂੰ ਆਕਸੀਜਨ ਦੀ ਜਦੋਂ ਘਾਟ ਹੋਈ ਤਾਂ ਉਹ ਹਸਪਤਾਲਾਂ ਦੇ ਵੱਲ ਤੁਰ ਪਈ। ਪਰ ਉੱਥੇ ਜਦੋਂ ਆਕਸੀਜਨ ਸਿਲੰਡਰਾਂ ਨੇ ਰੇਟ ਅਸਮਾਨੀ ਛੂ ਗਏ ਤਾਂ ਫਿਰ ਆਮ ਲੋਕਾਂ ਨੂੰ ਆਕਸੀਜਨ ਲੈਣ ਦੇ ਲਈ ਵੀ ਬੜੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਸੀਗਾ ਜਦੋਂ ਸਾਨੂੰ ਕੁਦਰਤ ਫਰੀ ਦੇ ਵਿੱਚ ਆਕਸੀਜਨ ਦੇ ਰਹੀ ਹੈ ਤਾਂ ਸਾਨੂੰ ਇਨਾ ਦਰਖਤਾਂ ਦੀ ਸਾਂਭ ਸੰਭਾਲ ਜਰੂਰ ਕਰਨੀ ਚਾਹੀਦੀ ਹੈ।
ਇੱਕ ਬੰਦੇ ਵੱਲੋਂ 10 ਬੂਟੇ ਲਗਾਵੇ ਜਾਣ: ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਸਥਾ ਦੇ ਮੈਂਬਰਾਂ ਨੇ ਸਾਰੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਓ ਸਾਰੇ ਆਪਾਂ ਪ੍ਰਣ ਕਰੀਏ ਤਾਂ ਘੱਟੋ-ਘੱਟ ਇੱਕ ਬੰਦੇ ਵੱਲੋਂ 10 ਬੂਟੇ ਲਗਾਵੇ ਜਾਣ। ਸੰਗਰੂਰ ਦੇ ਪਤਵੰਤੇ ਸੱਜਣ ਵੀ ਇਸ ਸੰਸਥਾ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰੁੱਖ ਵਿੱਚ ਇਕੱਲੇ ਬੂਟੇ ਹੀ ਨਾ ਲਗਾਏ ਜਾਣ ਬਲਕਿ ਫਲਦਾਰ ਬੂਟੇ, ਛਾਂਦਾਰ ਦਰੱਖਤ ਅਤੇ ਫੈਂਸੀ ਬੂਟੇ ਵੀ ਲਗਾਏ ਜਾਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਜਗ੍ਹਾਂ ਮਿਲੇਗੀ, ਉਸ ਤਰ੍ਹਾਂ ਬੂਟੇ ਲਗਾ ਦਿੱਤੇ ਜਾਣਗੇ।
- ਅਕਸ਼ੈ ਕੁਮਾਰ ਦੀ ਦਰਿਆਦਿਲੀ ਨੇ ਜਿੱਤਿਆ ਦਿਲ, ਆਰਥਿਕ ਸੰਕਟ ਨਾਲ ਜੂਝ ਰਹੇ ਮਰਹੂਮ ਪੰਜਾਬੀ ਗਾਇਕ ਦੇ ਪਰਿਵਾਰ ਨੂੰ ਭੇਜੇ 25 ਲੱਖ ਰੁਪਏ - Akshay Kumar donated 25 lakhs
- ਫਿਰੋਜ਼ਪੁਰ ਨਹਿਰ 'ਚ ਪਿਆ ਪਾੜ, ਕਿਸਾਨਾਂ ਦੀਆਂ ਸਧਰਾਂ 'ਤੇ ਫਿਰਿਆ ਪਾਣੀ, ਕਈ ਏਕੜ ਝੋਨੇ ਦੀ ਫ਼ਸਲ ਡੁੱਬੀ, ਵੇਖੋ ਤਸਵੀਰਾਂ - Ferozepur News
- ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਹੋਏ 'ਆਪ' ਸੰਸਦ ਮੈਂਬਰ ਸੰਜੇ ਸਿੰਘ, ਕਿਹਾ- ਮੈਂ ਕਿਸੇ ਝੂਠੇ ਕੇਸ ਤੋਂ ਨਹੀਂ ਡਰਦਾ - Sanjay Singh appeared in court