ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਹਾਲ ਹੀ 'ਚ ਇੱਕ ਆਪਣੇ ਆਪ ਚਲਕੇ ਭੱਜੀ ਫਿਰਦੀ ਰੇਲ ਵਾਲਾ ਮਸਲਾ ਹਾਲੇ ਠੰਡਾ ਨਹੀਂ ਹੋਇਆ ਕਿ ਕਿ ਅੱਜ ਹੁਸ਼ਿਆਰਪੁਰ 'ਚ ਹੀ ਰੇਲਵੇ ਦੇ ਇੱਕ ਫਾਟਕ 'ਤੇ ਧਮਾਕੇ ਦੀ ਖਬਰ ਨਾਲ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਨਜਦੀਕ ਫਲਲਾਹ ਚੱਕ ਦੇ 71 ਨੰਬਰ ਫਾਟਕ 'ਤੇ ਇੱਕ ਧਮਾਕੇ ਨਾਲ ਇਲਾਕੇ 'ਚ ਸਨਸਨੀ ਫੈਲ ਗਈ।
ਉਥੇ ਹੀ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਰੇਲਵੇ ਦੇ ਡੀਐੱਸਪੀ ਰੈਂਕ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਕੋਈ ਬੰਬ ਧਮਾਕਾ ਨਹੀਂ ਸੀ। ਇਹ ਮਹਿਜ਼ ਪੰਛੀਆਂ ਜਾਂ ਜਾਨਵਰਾਂ ਨੂੰ ਖੇਤਾਂ ਵਿੱਚੋਂ ਡਰਾ ਕੇ ਭਜਾਉਣ ਵਾਲੇ ਪੋਟਾਸ਼ ਕਾਰਨ ਹੋਇਆ ਹੈ ਧਮਾਕਾ ਹੈ। ਇਹ ਬਹੁਤ ਜ਼ਿਆਦਾ ਘਾਤਕ ਨਹੀਂ ਹੁੰਦਾ। ਹਾਲਾਂਕਿ ਇਸ ਨਾਲ ਰੇਲਵੇ ਦੇ ਗੇਟਮੈਨ ਦੇ ਮਾਮੂਲੀ ਸੱਟਾਂ ਜਰੂਰ ਲੱਗੀਆਂ ਹਨ ।ਪਰ ਇਸ ਨਾਲ ਕੋਈ ਵੀ ਅਫਵਾਹ ਫੈਲਾਉਣ ਦੀ ਲੋੜ ਨਹੀਂ ਹੈ।
ਐਸ ਐਸ ਪੀ ਨੇ ਦਿੱਤੀ ਜਾਣਕਾਰੀ : ਊਥੇ ਹੀ ਉਹਨਾਂ ਨੇ ਦੱਸਿਆ ਕਿ ਮੌਕੇ 'ਤੇ ਫਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਤੇ ਅਸਥਾਈ ਤੌਰ 'ਤੇ ਕੁਝ ਦੇਰ ਲਈ ਰੇਲਵੇ ਦੀ ਆਵਾਜਾਈ ਵੀ ਰੋਕੀ ਗਈ ਹੈ। ਜੋ ਕਿ ਜਲਦ ਹੀ ਬਹਾਲ ਕਰ ਦਿੱਤੀ ਜਾਵੇਗੀ। ਇਸ ਮੌਕੇ 'ਤੇ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਭਾ ਨੇ ਗੱਲ ਕਰਦੇ ਹੋਏ ਦੱਸਿਆ ਕੀ ਹੁਸ਼ਿਆਰਪੁਰ ਜਿਲੇ ਦੇ ਟਾਂਡਾ ਵਿਖੇ ਜੋ ਬਲਾਸਟ ਹੋਇਆ ਹੈ ਉਹ ਨੋਰਮਲ ਪੋਟਾਸ਼ ਦਾ ਬਲਾਸਟ ਹੈ।
ਉਸ ਵਿੱਚ ਉਮਰ ਪਲਾਨ ਦੀ ਕੋਈ ਵੀ ਕੋਸ਼ਿਸ਼ ਨਾ ਕਰੇ ਅਤੇ ਨਾ ਹੀ ਕੋਈ ਵੱਡਾ ਬਲਾਸਟ ਹੋਇਆ ਫਿਰ ਵੀ ਇਸਦੇ ਉੱਤੇ ਬੀਐਸਪੀ ਟਾਂਡਾ ਅਤੇ ਐਸਐਚ ਓ ਟਾਂਡਾ ਦੀਆਂ ਟੀਮਾਂ ਬਣਾ ਕੇ ਇਸਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਕਿਹਾ ਕਿ ਜਦ ਵੀ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਲੋਕਾਂ ਵੱਲੋਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ।ਪਰ ਇਹਨਾਂ ਤੋਂ ਬਚਿਆ ਜਾਵੇ।