ਅੰਮ੍ਰਿਤਸਰ : ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਸ ਨਰਾਤਿਆਂ ਦੇ ਦੌਰਾਨ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਭਾਰੀ ਗਿਣਤੀ ਅੰਦਰ ਸ਼ਰਧਾਲੂ ਪਹੁੰਚਦੇ ਹਨ ਅਤੇ ਲੰਗਰ ਬਣਾ ਕੇ ਹਨੂੰਮਾਨ ਸਾਹਮਣੇ ਆਪਣੀ ਸ਼ਰਧਾ ਅਰਪਿਤ ਕਰਦੇ ਹਨ। ਇਸ ਦਿਨ ਤੋਂ ਲੈ ਕੇ ਨੌ ਦਿਨ ਲਗਾਤਾਰ ਹੀ ਭਾਰੀ ਮਾਤਰਾ ਦੇ ਵਿੱਚ ਦੁਰਗਿਆਣਾ ਮੰਦਿਰ ਵਿੱਚ ਭੀੜ ਵੇਖਣ ਨੂੰ ਮਿਲਦੀ ਹੈ ਜਿਸਨੂੰ ਲੈ ਕੇ ਹੁਣ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਪੁਲਿਸ ਵੱਲੋਂ ਤੀਸਰੀ ਅੱਖ ਦੇ ਨਾਲ ਗਲਤ ਅਨਸਰਾਂ ਦੇ ਉੱਤੇ ਅੱਖ ਰੱਖੀ ਜਾ ਰਹੀ।
ਮੰਦਿਰ ਕਮੇਟੀ ਦੇ ਨਾਲ ਮੁਲਾਕਾਤ
ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪ੍ਰਬੰਧਾਂ ਦੇ ਦੌਰਾਨ ਉਨ੍ਹਾਂ ਵੱਲੋਂ ਤੀਸਰੀ ਅੱਖ ਰਾਹੀਂ ਪੂਰੇ ਸ਼ਹਿਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਅੰਮ੍ਰਿਤਸਰ ਦੇ ਡੀਸੀਪੀ ਲਾਐਂਡ ਆਰਡਰ ਵਿਜੇ ਆਲਮ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਹੁਣ ਦੁਰਗਿਆਣਾ ਮੰਦਿਰ ਵਿੱਚ ਬਹੁਤ ਭੀੜ ਹੋਵੇਗੀ ਅਤੇ ਇਸ ਭੀੜ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਮੰਦਰ ਕਮੇਟੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਮੁਲਾਕਾਤ ਕਰਨ ਮਗਰੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸ ਤਰ੍ਹਾਂ ਸੰਗਤ ਦੇ ਨਾਲ ਨਾਲ ਵਤੀਰਾ ਕੀਤਾ ਜਾਵੇ।
ਸੁਰੱਖਿਆ ਲਈ ਲੋਕਾਂ ਨੂੰ ਯਕੀਨ ਦਵਾਇਆ
ਵਿਜੇ ਆਲਮ ਸਿੰਘ ਨੇ ਕਿਹਾ ਕਿ ਅਸੀਂ ਤੀਸਰੀ ਨਜ਼ਰ ਦੇ ਨਾਲ ਵੀ ਪੂਰੇ ਅੰਮ੍ਰਿਤਸਰ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਅਤੇ ਭੀੜ ਵਾਲੇ ਇਲਾਕਿਆਂ ਦੇ ਵਿੱਚ ਉਨ੍ਹਾਂ ਵੱਲੋਂ ਪਹਿਲਾਂ ਹੀ ਆਪਣੇ ਪੁਲਿਸ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਹੋ ਸਕੇ। ਅੰਮ੍ਰਿਤਸਰ ਦੀ ਸੁਰੱਖਿਆ ਲਈ ਲੋਕਾਂ ਨੂੰ ਯਕੀਨ ਦਵਾਉਦੇ ਹਾਂ ਅਤੇ ਇਸ ਨਰਾਤਿਆਂ ਅਤੇ ਤਿਉਹਾਰੀ ਸੀਜ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਹੀਂ ਹੋਣ ਦਵਾਂਗੇ ਕਿਉਂਕਿ ਸਾਡੇ ਵੱਲੋਂ ਲਗਾਤਾਰ ਹੀ ਸੀਸੀਟੀਵੀ ਦੀ ਮਦਦ ਦੇ ਨਾਲ ਪੂਰੇ ਅੰਮ੍ਰਿਤਸਰ ਵਿੱਚ ਨਜ਼ਰ ਬਣਾਈ ਜਾ ਰਹੀ ਹੈ।
ਪੁਲਿਸ ਵੱਲੋਂ ਆਪਣੀ ਸਖ਼ਤਾਈ ਜਾਰੀ
ਇੱਥੇ ਦੱਸਣਯੋਗ ਹੈ ਕਿ ਅਸੂ ਦੇ ਨਰਾਤਿਆਂ ਦੇ ਦੌਰਾਨ ਬਹੁਤ ਸਾਰੀਆਂ ਸੰਗਤਾਂ ਦੁਰਗਿਆਣਾ ਮੰਦਰ ਪਹੁੰਚਦੀਆਂ ਹਨ। ਰੋਜ਼ਾਨਾ ਦੀ ਗਿਣਤੀ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਪੁਲਿਸ ਅਧਿਕਾਰੀਆਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।