ਅੰਮ੍ਰਿਤਸਰ: ਗੁਰੂ ਨਗਰੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਨੇ ਇੱਕ ਹੋਟਲ ਵਿੱਚ ਮੌਜੂਦ 6 ਦੇ ਕਰੀਬ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਮੁਤਾਬਿਕ ਇਹਨਾਂ ਗੈਂਗਸਟਰਾਂ ਵੱਲੋਂ ਗੈਂਗਵਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪੁਲਿਸ ਇਨ੍ਹਾਂ ਨੂੰ ਪਹਿਲਾਂ ਹੀ ਦਬੋਚ ਲਿਆ ਅਤੇ ਇਹਨਾਂ ਮੁਲਜ਼ਮਾਂ ਵਿੱਚੋਂ ਇੱਕ ਬਦਨਾਮ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਵੀ ਦੱਸਿਆ ਜਾ ਰਿਹਾ ਹੈ।
ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੋਰਾ ਨੂੰ ਮਾਰਨ ਦੀ ਯੋਜਨਾ: ਮਾਮਲੇ ਵਿੱਚ ਪੁਲਿਸ ਨੇ ਨਵੀਂ ਧਾਰਾ 111 ਬੀਐਨਐਸ ਦੇ ਤਹਿਤ ਗੋਲਡੀ ਬਰਾੜ ਦੇ ਜੀਜੇ ਸਮੇਤ ਸੱਤ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਗੋਲਡੀ ਬਰਾੜ ਦਾ ਜੀਜਾ ਗੁਰਿੰਦਰ ਪਾਲ ਸਿੰਘ ਉਰਫ ਗੋਰਾ ਅਤੇ ਰਾਹੁਲ ਉਰਫ ਰੋਲਾ ਨਾਮ ਦੇ ਗੈਂਗਸਚਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਰਾਹੁਲ ਉਰਫ ਰੋਲਾ ਨੇ ਆਪਣੀ ਗੈਂਗ ਤਿਆਰ ਕਰਕੇ ਗੁਰਿੰਦਰਪਾਲ ਸਿੰਘ ਉਰਫ ਗੋਰਾ ਨੂੰ ਮਾਰਨ ਦੀ ਯੋਜਨਾ ਬਣਾਈ।
- ਬਠਿੰਡਾ 'ਚ ਮਨੀ ਐਕਸਚੇਂਜਰ ਤੋਂ ਹਥਿਆਰਾਂ ਦੀ ਨੋਕ 'ਤੇ ਲੁੱਟ, ਸੀਸੀਟੀਵੀ 'ਚ ਕੈਦ ਹੋਏ ਲੁਟੇਰੇ - Robbery from money exchanger
- ਦਿੱਲੀ ਸੀਐਮ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ 'ਤੇ ਬੋਲੇ ਰਵਨੀਤ ਬਿੱਟੂ, ਕਿਹਾ- ਹਾਲੇ ਹੋਰ ਮਾਮਲੇ ਬਾਕੀ ... - Union Minister State Ravneet Bittu
- ਹੁਸ਼ਿਆਰਪੁਰ 'ਚ ਮਿਲੀ ਸਾਬਕਾ ਸਰਪੰਚ ਦੇ ਪੁੱਤ ਦੀ ਲਾਸ਼, ਕੁਝ ਸਮਾਂ ਪਹਿਲਾਂ ਹੋਇਆ ਸੀ ਵੱਡੇ ਪੁੱਤ ਦਾ ਕਤਲ - Dead body Found in Hoshiarpur
ਟਲੀ ਵੱਡੀ ਵਾਰਦਾਤ: ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੇ ਇੱਕ ਨਿੱਜੀ ਹੋਟਲ ਵਿੱਚੋਂ ਰਾਹੁਲ ਉਰਫ ਰੋਲਾ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਦਕਿ ਪੁਲਿਸ ਨੇ ਗੋਲਡੀ ਬਰਾੜ ਦੇ ਜੀਜੇ ਗੁਰਿੰਦਰ ਪਾਲ ਉੱਤੇ ਵੀ ਮਾਮਲਾ ਦਰਜ ਕਰ ਦਿੱਤਾ ਹੈ। ਗੁਰਿੰਦਰ ਪਾਲ ਇਸ ਸਮੇਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ, ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਰਾਹੁਲ ਉਰਫ ਰੌਲਾ, ਕਰਨ ਉਰਫ ਟੀਂਡਾ, ਸੁਖਦੀਪ ਉਰਫ ਗੋਰੀ, ਅਭੇਸ਼ ਸ਼ਰਮਾ, ਰਾਘਵ ਕੁਮਾਰ ਅਤੇ ਰਮੇਸ਼ ਉਰਫ ਅਰੁਣ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਪੁਲਿਸ ਨੇ ਬਠਿੰਡਾ ਜੇਲ੍ਹ ਵਿੱਚ ਬੰਦ ਗੁਰਦੀਪ ਸਿੰਘ ਉਰਫ ਗੋਰਾ ਨੂੰ ਵੀ ਇਨਵੈਸਟੀਗੇਸ਼ਨ ਲਈ ਇਸ ਮਾਮਲੇ ਵਿੱਚ ਨਾਮਜਦ ਕੀਤਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਅਤੇ ਗੁਰਦੀਪ ਗੋਰਾ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ।