ETV Bharat / state

ਬੈਂਕ ਅਧਿਕਾਰੀ ਨੇ ਬੈਂਕ ਨਾਲ ਹੀ ਕੀਤਾ 1 ਕਰੋੜ ਤੋਂ ਵਧ ਦਾ ਘਪਲਾ, ਜਾਣੋ ਪੂਰਾ ਮਾਮਲਾ - ਚੈੱਕ ਬੁੱਕ

Fraud Of Crores In Bank : ਜ਼ਿਲ੍ਹਾ ਸੰਗਰੂਰ ਦੇ ਚੀਮਾ ਬ੍ਰਾਂਚ ਦੇ ਕੋ-ਆਪਰੇਟਿਵ ਬੈਂਕ ਦੇ ਇੰਚਾਰਜ ਉੱਤੇ ਇੱਕ ਕਰੋੜ, 39 ਲੱਖ ਰੁਪਏ ਦਾ ਘਪਲਾ ਕਰਨ ਦੇ ਇਲਜ਼ਾਮ ਲੱਗੇ ਹਨ। ਐਮਡੀ ਨੇ ਦੱਸਿਆ ਕਿ ਬੈਂਕ ਅਧਿਕਾਰੀ ਵਲੋਂ ਬੈਂਕ ਨਾਲ ਠੱਗੀ ਮਾਰੀ ਗਈ ਹੈ ਅਤੇ ਇਸ ਦੀ ਜਾਂਚ ਜਾਰੀ ਹੈ। ਪੜ੍ਹੋ ਪੂਰੀ ਖ਼ਬਰ।

Fraud Of Crores In Bank
Fraud Of Crores In Bank
author img

By ETV Bharat Punjabi Team

Published : Jan 29, 2024, 5:17 PM IST

ਬੈਂਕ ਅਧਿਕਾਰੀ ਨੇ ਕੀਤਾ 1 ਕਰੋੜ ਤੋਂ ਵਧ ਦਾ ਘਪਲਾ

ਸੰਗਰੂਰ: ਬੈਂਕਾਂ ਵਿੱਚ ਘਪਲੇ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਕਈ ਵਾਰੀ ਲੋਕਾਂ ਦੇ ਖਾਤਿਆਂ ਵਿੱਚੋਂ ਪੈਸਿਆਂ ਦਾ ਹੇਰ ਫੇਰ ਹੋ ਜਾਂਦਾ ਹੈ। ਅਜਿਹਾ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਕੋ-ਆਪਰੇਟਿਵ ਬੈਂਕ ਦੇ ਚੀਮਾ ਬ੍ਰਾਂਚ ਤੋਂ ਸਾਹਮਣੇ ਆਇਆ ਹੈ। ਇੱਥੇ ਦੇ ਕਮੇਟੀ ਵੱਲੋਂ ਬ੍ਰਾਂਚ ਇੰਚਾਰਜ ਦੇ ਉੱਤੇ 1 ਕਰੋੜ, 39 ਲੱਖ ਦਾ ਗਬਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

ਬੈਂਕ ਅਧਿਕਾਰੀ ਵਲੋਂ ਕਰੋੜਾਂ ਦਾ ਘਪਲਾ: ਮੀਡੀਆ ਨਾਲ ਗੱਲ ਕਰਦੇ ਕੋ-ਆਪਰੇਟਿਵ ਬੈਂਕ ਦੇ ਚੇਅਰਮੈਨ ਨੇ ਦੱਸਿਆ ਕਿ ਸਾਡੇ ਵੱਲੋਂ ਲੰਬੇ ਸਮੇਂ ਉੱਤੇ ਇੱਕੋ ਸੀਟ ਉੱਤੇ ਬੈਠੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹੈ। ਚੀਮਾ ਬ੍ਰਾਂਚ ਵਿੱਚ ਜਦੋਂ ਨਵੇਂ ਮੈਨੇਜਰ ਨੇ ਜੁਆਇਨ ਕੀਤਾ, ਤਾਂ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ। ਜਾਂਚ ਦੌਰਾਨ ਕੁਝ ਹੇਰਫੇਰ ਨਜ਼ਰ ਆਏ। ਬ੍ਰਾਂਚ ਇੰਚਾਰਜ ਨੇ ਤੁਰੰਤ ਇਸ ਦੀ ਸੂਚਨਾ ਕੋਆਪਰੇਟਿਵ ਬੈਂਕ ਦੀ ਕਮੇਟੀ ਨੂੰ ਦਿੱਤੀ। ਇਸ ਤੋਂ ਬਾਅਦ ਸਾਡੇ ਵੱਲੋਂ ਇਸ ਬਾਰੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਦੇ ਨਾਲ ਗੱਲਬਾਤ ਕਰ ਕੇ ਸਬੰਧਿਤ ਅਧਿਕਾਰੀ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਹੈ। ਜਦੋਂ ਮਾਮਲਾ ਦਰਜ ਕਰਵਾਇਆ, ਤਾਂ ਉਸ ਸਮੇਂ ਇਹ ਘਪਲਾ ਸਿਰਫ 80 ਕੁ ਲੱਖ ਦਾ ਨਜ਼ਰ ਆ ਰਿਹਾ ਸੀ, ਪਰ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਹੁਣ ਤੱਕ 1 ਕਰੋੜ, 39 ਲੱਖ ਦਾ ਘਪਲਾ ਹੋ ਚੁੱਕਾ ਹੈ।

ਮਾਮਲੇ ਦੀ ਜਾਂਚ ਜਾਰੀ: ਕੋ-ਆਪਰੇਟਿਵ ਦੇ ਐਮਡੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਅਧਿਕਾਰੀ ਸਾਲ 2000 ਤੋਂ ਲੈ ਕੇ 2018 ਤੱਕ ਅਸਿਸਟੈਂਟ ਮੈਨੇਜਰ ਦੀ ਪੋਸਟ ਉੱਤੇ ਚੀਮਾ ਮੰਡੀ ਵਿਖੇ ਹੀ ਤੈਨਾਤ ਰਿਹਾ। ਇੰਨਾਂ ਲੰਮਾਂ ਸਮਾਂ ਇੱਕੋ ਸੀਟ ਉੱਤੇ ਕਿਸ ਤਰ੍ਹਾਂ ਤੈਨਾਤ ਰਿਹਾ, ਇਸ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ ਵੱਲੋਂ ਕੀਤੇ ਹੋਏ ਘਪਲੇ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚ ਸਕੇ ਜਾਂ ਫਿਰ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਚੂਨਾ ਨਾ ਲੱਗ ਸਕੇ।

ਅਧਿਕਾਰੀ ਵਲੋਂ ਪਤਨੀ ਤੇ ਧੀ ਦੇ ਅਕਾਉਂਟ 'ਚ ਟਰਾਂਸਫਰ: ਐਮਡੀ ਨੇ ਦੱਸਿਆ ਕਿ ਇਸ ਅਧਿਕਾਰੀ ਵੱਲੋਂ ਲੋਕਾਂ ਵੱਲੋਂ ਖਾਤਿਆਂ ਨੂੰ ਬੰਦ ਨਾ ਕਰਨ ਦੀ ਬਜਾਏ ਉਨ੍ਹਾਂ ਵੱਲੋਂ ਚੈੱਕ ਬੁੱਕ ਸਾਈਨ ਕਰਵਾ ਕੇ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸਿਆਂ ਦਾ ਗਬਨ ਕੀਤਾ ਹੈ ਜਿਸ ਦੀ ਪੁਸ਼ਟੀ ਉਦੋਂ ਹੋਈ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ। ਪਤਾ ਲੱਗਾ ਹੈ ਕਿ ਇਸ ਅਧਿਕਾਰੀ ਨੇ ਕਿਸਾਨਾਂ ਦਾ ਪੈਸਾ ਆਪਣੀ ਧਰਮ ਪਤਨੀ ਅਤੇ ਆਪਣੀ ਬੇਟੀ ਦੇ ਅਕਾਊਂਟਾਂ ਵਿੱਚ ਟ੍ਰਾਂਸਫਰ ਕੀਤਾ ਹੋਇਆ ਹੈ। ਐਮਡੀ ਨੇ ਕਿਹਾ ਕਿ ਸਾਡੇ ਵੱਲੋਂ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਅਧਿਕਾਰੀ ਤੋਂ ਇੱਕ-ਇੱਕ ਪੈਸੇ ਦੀ ਪੈਰਵਾਈ ਕੀਤੀ ਜਾਵੇਗੀ। ਇੰਨਾਂ ਹੀ ਨਹੀਂ, ਸਾਡੇ ਵੱਲੋਂ ਬ੍ਰਾਂਚ ਦੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ।

ਇਕ ਹੋਰ ਅਧਿਕਾਰੀ ਉੱਤੇ ਇਲਜ਼ਾਮ: ਇਸ ਦੇ ਨਾਲ ਹੀ, ਸਾਡੇ ਵੱਲੋਂ ਇੱਕ ਭਿੰਡਰਾਂ ਬੈਂਕ ਦੇ ਅਧਿਕਾਰੀ ਨਵੀਨ ਕੁਮਾਰ ਵਲੋਂ ਵੀ ਘਪਲੇ ਕਰਨ ਦੀ ਸ਼ਿਕਾਇਤ ਮਿਲੀ ਹੈ। ਫਿਲਹਾਲ ਉਸ ਅਧਿਕਾਰੀ ਨੂੰ ਵੀ ਸਸਪੈਂਡ ਕੀਤਾ ਹੋਇਆ ਹੈ ਅਤੇ ਉਸ ਵੱਲੋਂ ਕੀਤੇ ਹੋਏ ਲੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਸ ਖਿਲਾਫ ਕੋਈ ਪੁਖਤਾ ਸਬੂਤ ਮਿਲਿਆ, ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਐਮਡੀ ਮੈਨੇਜਰ ਵੱਲੋਂ ਚੀਮਾ ਬੈਂਕ ਦੇ ਅਸਿਸਟੈਂਟ ਮੈਨੇਜਰ ਦੀਪ ਇੰਦਰ ਖਿਲਾਫ ਸੰਗਰੂਰ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.