ਪਠਾਨਕੋਟ: ਲਗਾਤਾਰ ਪੈ ਰਹੀ ਗਰਮੀ ਦੀ ਵਜ੍ਹਾ ਨਾਲ ਅੱਗ ਲਗਨ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਦਿੱਸ ਰਿਹਾ ਹੈ। ਜਿਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਗਰਮੀ ਦੀ ਵਜ੍ਹਾ ਨਾਲ ਝਾੜੀਆਂ 'ਚ ਲੱਗੀ ਅੱਗ ਨੇ ਇੱਕ ਪਰਿਵਾਰ ਦੇ ਸਾਰੇ ਸੁਪਨੇ ਤਬਾਹ ਕਰ ਕੇ ਰੱਖ ਦਿੱਤੇ ਹਨ। ਦੱਸ ਦਈਏ ਕਿ ਜਿਸ ਪਰਿਵਾਰ ਨਾਲ ਇਹ ਭਾਣਾ ਵਾਪਰਿਆ ਹੈ, ਉਹ ਗੁਜਰ ਬਰਾਦਰੀ ਨਾਲ ਸਬੰਧ ਰੱਖਦਾ ਹੈ ਅਤੇ ਕੁਝ ਦਿਨਾਂ ਬਾਅਦ ਇਸ ਪਰਿਵਾਰ ਦੀ ਇੱਕ ਧੀ ਦਾ ਵਿਆਹ ਵੀ ਹੈ। ਜਿਸ ਦੇ ਵਿਆਹ ਲਈ ਖਰੀਦਿਆ ਸਮਾਨ ਅਤੇ ਗਹਿਣੇ ਵੀ ਇਸ ਅੱਗ ਦੀ ਚਪੇਟ ਵਿੱਚ ਆ ਗਏ ਹਨ। ਇਸ ਅੱਗ ਦੀ ਵਜ੍ਹਾ ਨਾਲ ਇਸ ਧੀ ਦੇ ਸੁਪਨੇ ਵੀ ਇਸ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਹਨ।
ਆਸ਼ਿਆਣਾ ਸੜ ਕੇ ਸੁਆਹ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਹ ਘਰ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਕੁਲ ਨੂੰ ਅੱਗ ਲੱਗੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ। ਉਸ ਤੋਂ ਬਾਅਦ ਪਰਿਵਾਰਕ ਮੈਂਬਰ ਬਾਹਰ ਨਿਕਲੇ ਜਿਸ ਦੇ ਬਾਅਦ ਦੇਖਦੇ ਹੀ ਦੇਖਦੇ ਉਨ੍ਹਾਂ ਦਾ ਆਸ਼ਿਆਣਾ ਸੜ ਕੇ ਸੁਆਹ ਹੋ ਗਿਆ। ਫਾਇਰਬ੍ਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਅੱਗ ਤੇ ਕਾਬੂ ਪਾਇਆ ਗਿਆ ਪਰ ਉਸ ਤੋਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਸੀ।
ਸੋਨੇ ਦੇ ਗਹਿਣੇ ਚੜੇ ਅੱਗ ਦੀ ਭੇਟ: ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਕੁਝ ਦਿਨਾਂ ਬਾਅਦ ਵਿਆਹ ਹੈ ਜਿਸ ਦੇ ਦਹੇਜ ਦੇ ਲਈ ਉਨ੍ਹਾਂ ਵੱਲੋਂ ਸਾਰਾ ਸਮਾਨ ਬਣਾ ਕੇ ਰੱਖਿਆ ਹੋਇਆ ਸੀ। ਜਿਸ ਵਿੱਚ ਸੋਨੇ ਦੇ ਗਹਿਣੇ ਵੀ ਸ਼ਾਮਲ ਸਨ ਜੋ ਕਿ ਇਸ ਅੱਗ ਦੀ ਭੇਟ ਚੜ੍ਹ ਚੁੱਕੇ ਹਨ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਪੈਰਾਂ ਤੇ ਖੜੇ ਹੋ ਸਕਣ।
- ਅੱਜ ਬਾਬਾ ਦੀਪ ਸਿੰਘ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ - Sri Guru Hargobind Sahib
- ਗੋਲੀ ਕਾਂਡ ਮਾਮਲੇ 'ਚ ਅਦਾਲਤ ਨੇ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ - BAIL REJECTED OF ZIRA
- ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਨਾ ਹੈ ਬਹੁਤ ਮਾੜੀ ਗੱਲ :- ਅੰਮ੍ਰਿਤਸਰ ਵਾਸੀ - Increase electricity rates