ETV Bharat / state

ਦੇਸ਼ ਭਰ 'ਚ ਲਾਗੂ ਹੋਏ ਤਿੰਨ ਨਵੇਂ ਕਾਨੂੰਨ, ਮੋਗਾ ਪੁਲਿਸ ਨੇ ਸਾਰੇ ਪ੍ਰਬੰਧ ਕੀਤੇ ਮੁਕੰਮਲ - New Criminal Laws

ਅੱਜ 1 ਜੁਲਾਈ ਤੋਂ ਤਿੰਨ ਨਵੇਂ ਕਾਨੂੰਨ ਲਾਗੂ ਹਨ । ਜਿਸ ਸਬੰਧੀ ਪੰਜਾਬ ਪੁਲਿਸ ਵੱਲੋਂ ਸਾਰੇ ਅਧਿਕਾਰੀਆਂ ਦੀ ਟ੍ਰੇਨਿੰਗ ਮੁਕੰਮਲ ਕਰ ਲਈ ਗਈ ਹੈ ਅਤੇ ਸਾਰੇ ਕੰਪਿਊਟਰਾਂ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ ।

author img

By ETV Bharat Punjabi Team

Published : Jul 1, 2024, 5:30 PM IST

All arrangements regarding the three new laws have been completed, SSP Moga gave the information
ਦੇਸ਼ ਭਰ 'ਚ ਲਾਗੂ ਹੋਏ ਤਿੰਨ ਨਵੇਂ ਕਾਨੂੰਨ, ਮੋਗਾ ਪੁਲਿਸ ਨੇ ਸਾਰੇ ਪ੍ਰਬੰਧ ਕੀਤੇ ਮੁਕੰਮਲ (ਰਿਪੋਰਟ (ਮੋਗਾ ਰਿਪੋਰਟਰ))
ਦੇਸ਼ ਭਰ 'ਚ ਲਾਗੂ ਹੋਏ ਤਿੰਨ ਨਵੇਂ ਕਾਨੂੰਨ (ਰਿਪੋਰਟ (ਮੋਗਾ ਰਿਪੋਰਟਰ))

ਮੋਗਾ : ਹਾਲ ਹੀ ਵਿਚ ਦੇਸ਼ 'ਚ ਤਿੰਨ ਨਵੇਂ ਕਾਨੂੰਨ ਬਣਾਏ ਗਏ ਜੋ ਕਿ ਅੱਜ ਯਾਨੀ ਕਿ 1 ਜੁਲਾਈ ਤੋਂ ਲਾਗੂ ਕੀਤੇ ਗਏ ਹਨ। ਨਵੇਂ ਕਾਨੂੰਨਾਂ ਲਾਗੂ ਹੁੰਦਿਆਂ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਦੇਣ ਲਈ ਪੁਲਿਸ ਵੱਲੋਂ ਸਾਰੇ ਅਧਿਕਾਰੀਆਂ ਦੀ ਟ੍ਰੇਨਿੰਗ ਮੁਕੰਮਲ ਕਰ ਲਈ ਗਈ ਹੈ ਅਤੇ ਸਾਰੇ ਕੰਪਿਊਟਰਾਂ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅੱਜ 1 ਜੁਲਾਈ ਨੂੰ ਤਿੰਨ ਫੌਜਦਾਰੀ ਕਾਨੂੰਨ ਲਾਗੂ ਕੀਤੇ ਗਏ ਹਨ। ਜਿਸ ਕਾਰਨ ਇੱਥੋਂ ਦੇ ਸਾਰੇ ਕੰਪਿਊਟਰਾਂ ਨੂੰ ਅੱਪਡੇਟ ਕਰ ਦਿੱਤਾ ਗਿਆ ਹੈ । ਸਾਰੇ ਅਧਿਕਾਰੀਆਂ ਨੂੰ ਸਿਖਲਾਈ ਦੇ ਦਿੱਤੀ ਗਈ ਹੈ ਅਤੇ ਉਹ ਇਸ ਸਮੇਂ ਆਪਣੀ ਡਿਊਟੀ 'ਤੇ ਤਾਇਨਾਤ ਹਨ। ਸਿਸਟਮ ਨਵਾਂ ਹੈ ਥੋੜੀ ਬਹੁਤੀ ਮੁਸ਼ਕਲ ਹੋ ਸਕਦੀ ਹੈ ਕਿਉਂ ਕਿ ਇਸ ਵਿੱਚ ਨਵੇਂ ਫੀਚਰ ਵਧਾ ਦਿੱਤੇ ਗਏ ਹਨ ਬਹੁਤ ਸਾਰੇ ਕੇਸ ਸਨ ਜੋ ਅਸੀਂ ਰਜਿਸਟਰ ਨਹੀਂ ਕਰ ਸਕਦੇ ਸੀ ਉਹ ਹੁਣ ਦਰਜ ਕੀਤੇ ਜਾਣਗੇ।

ਬਠਿੰਡਾ ਪੁਲਿਸ ਨੇ ਵੀ ਕੀਤੀ ਸ਼ੁਰੂਆਤ : ਦੱਸਦੀਏ ਕਿ ਉਥੇ ਹੀ ਬਠਿੰਡਾ ਵਿਖੇ ਵੀ ਪੁਲਿਸ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਰਾਹੀਂ ਵੱਖ-ਵੱਖ ਥਾਣਿਆਂ ਵਿੱਚ ਪੜੇ ਲਿਖੇ ਅਤੇ ਆਮ ਲੋਕਾਂ ਨੂੰ ਇਹਨਾਂ ਕਨੂੰਨਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਬਠਿੰਡਾ ਅੰਦਰ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਖੁਦ ਥਾਣਿਆਂ ਵਿੱਚ ਜਾ ਕੇ ਨਵੇਂ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਐਸਐਸਪੀ ਨੇ ਦੱਸਿਆ ਕਿ ਨਵੇਂ ਕਾਨੂੰਨਾਂ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਜਿੱਥੇ ਪੀੜਤ ਵਿਅਕਤੀ ਆਪਣੇ ਘਰ ਤੋਂ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਉਸਦੀ ਐਫਆਈਆਰ ਦਰਜ ਕਰਵਾ ਸਕੇਗਾ, ਉੱਥੇ ਹੀ ਇਹਨਾਂ ਕਾਨੂੰਨਾਂ ਦਾ ਔਰਤਾਂ ਨੂੰ ਕਾਫੀ ਫਾਇਦਾ ਹੋਵੇਗਾ।

ਪਹਿਲੀ ਐਫਆਈਆਰ ਦਰਜ: ਦੇਸ਼ ਵਿੱਚ ਅੱਜ ਤੋਂ ਭਾਰਤੀ ਦੰਡਾਵਲੀ (ਆਈਪੀਸੀ) ਦੀ ਥਾਂ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਲਾਗੂ ਹੋ ਗਿਆ ਹੈ। ਨਵਾਂ ਕਾਨੂੰਨ ਲਾਗੂ ਹੁੰਦੇ ਹੀ ਯੂਪੀ ਵਿੱਚ ਇਸ ਦੇ ਤਹਿਤ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ। ਨਵੇਂ ਕਾਨੂੰਨ ਮੁਤਾਬਕ ਪਹਿਲੀ ਐਫਆਈਆਰ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਰਾਹੜਾ ਥਾਣੇ ਵਿੱਚ ਦਰਜ ਕੀਤੀ ਗਈ ਹੈ। ਪੁਲਿਸ ਨੇ ਨਵੇਂ ਕਾਨੂੰਨ ਬੀਐਨਐਸ ਦੀ ਧਾਰਾ 106 ਦੇ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.