ਮੋਗਾ : ਅਕਾਲੀ ਦਲ ਦੇ ਪ੍ਰਧਾਨ ਅਤੇ ਮੋਗਾ ਨਗਰ ਨਿਗਮ ਦੇ ਸਾਬਕਾ ਮੇਅਰ ਅਕਸ਼ਿਤ ਜੈਨ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਅੱਜ ਭਾਜਪਾ ਚੰਡੀਗੜ੍ਹ ਦਫ਼ਤਰ ਵਿਖੇ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਭਾਜਪਾ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ। ਇਸ ਵਿੱਚ ਦੁਰਗੇਸ਼ ਸ਼ਰਮਾ ਸੂਬਾ ਸਕੱਤਰ ਭਾਜਪਾ ਪੰਜਾਬ, ਵਿਨੈ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਮੋਗਾ, ਭਾਜਪਾ ਰਾਕੇਸ਼ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਮੋਗਾ, ਭਾਜਪਾ ਦੇਵਪ੍ਰਿਆ ਤਿਆਗੀ ਵਪਾਰ ਸੈੱਲ ਕਨਵੀਨਰ ਪੰਜਾਬ, ਵਿਨੈ ਸ਼ਰਮਾ, ਰਾਕੇਸ਼ ਸ਼ਰਮਾ, ਦੁਰਗੇਸ਼ ਸ਼ਰਮਾ ਦਾ ਅਹਿਮ ਯੋਗਦਾਨ ਰਿਹਾ। ਅਕਸ਼ਿਤ ਜੈਨ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਭਾਜਪਾ ਦੇ ਲੋਕ ਸਭਾ ਮੈਂਬਰ ਫ਼ਰੀਦ ਕੋਟ ਹੰਸਰਾਜ ਹੰਸ ਦਾ ਮਨੋਬਲ ਵਧਿਆ ਹੈ। ਉਥੇ ਹੀ ਹੰਸ ਰਾਜ ਹੰਸ ਨੇ ਅਕਸ਼ਿਤ ਜੈਨ ਦਾ ਭਾਜਪਾ 'ਚ ਸ਼ਾਮਲ ਹੋਣ 'ਤੇ ਸਵਾਗਤ ਕੀਤਾ।
ਦੱਸ ਦਈਏ ਮੋਗਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਜੋਗਿੰਦਰ ਪਾਲ ਜੈਨ ਦੇ ਪੁੱਤਰ ਨੇ ਸਾਬਕਾ ਮੇਅਰ ਅਕਸ਼ਿਤ ਜੈਨ ਜੋਗਿੰਦਰ ਪਾਲ ਜੈਨ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਰਹੇ ਸਨ, ਜੋਗਿੰਦਰ ਪਾਲ ਜੈਨ ਵੇਅਰ ਹਾਊਸ ਦੇ ਵੀ ਚੇਅਰਮੈਨ ਰਹੇ ਹਨ। ਜੋਗਿੰਦਰ ਪਾਲ ਜੈਨ ਨੇ ਪਹਿਲੀ ਵਾਰ ਵਿਜੇ ਸਾਥੀ ਨੂੰ ਚੋਣ ਹਰਾਈ ਸੀ। ਉਹਨਾਂ ਦੂਸਰੀ ਵਾਰ ਜਥੇਦਾਰ ਤੋਤਾ ਸਿੰਘ ਨੂੰ ਅਤੇ ਤੀਸਰੀ ਵਾਰ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਨੂੰ ਵੀ ਚੋਣ ਹਰਾਈ ਹੈ।
- ਹੁਣ ਵਪਾਰੀਆਂ ਨੇ ਕਿਸਾਨ ਯੂਨੀਅਨ ਖਿਲਾਫ ਬੋਲਿਆ ਹੱਲਾ; ਬਰਨਾਲਾ ਸ਼ਹਿਰ ਬੰਦ, ਕਾਰਨ ਜਾਣ ਤੁਸੀ ਵੀ ਹੋਵੋਗੇ ਹੈਰਾਨ - Barnala city closed
- ਭਲਕੇ ਪੰਜਾਬ ਆਉਣਗੇ 'ਆਪ' ਸੁਪਰੀਮੋ ਕੇਜਰੀਵਾਲ, ਜਾਣੋ ਕਦੋਂ ਅਤੇ ਕੀ ਹੋਵੇਗਾ ਪ੍ਰੋਗਰਾਮ... - Punjab Kejriwal AAP Campaign
- ਸਾਵਧਾਨ!...ਭਾਰਤ ਦੇ ਇਨ੍ਹਾਂ ਰਾਜਾਂ 'ਚ ਵਧੇਗੀ ਹੋਰ ਗਰਮੀ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ - Weather Update
ਜਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜੋਗਿੰਦਰ ਪਾਲ ਜੈਨ ਦੀ ਸਿਹਤ ਕੁਝ ਠੀਕ ਨਾ ਰਹਿਣ ਕਰਕੇ ਉਹ ਮੋਗਾ ਦੀ ਸਿਆਸਤ ਤੋਂ ਦੂਰ ਸਨ ਅਤੇ ਹੁਣ ਮੋਗਾ ਤੋਂ ਸਾਬਕਾ ਮੇਹਰ ਅਕਸ਼ਿਤ ਜੈਨ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਸਪੁੱਤਰ ਲੋਕ ਸਭਾ ਚੋਣਾਂ ਵਿੱਚ ਕਾਫੀ ਵੱਧ ਝੜ ਕੇ ਹਿੱਸਾ ਲੈ ਰਹੇ ਹਨ, ਅੱਜ ਉਹ ਮੋਗਾ ਦੀ ਸਿਆਸਤ ਵਿੱਚ ਹਲਚਲ ਮਚਾਉਂਦੇ ਹੋਏ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਵਿੱਚ ਸ਼ਾਮਿਲ ਹੋ ਗਏ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੇਅਰ ਅਕਸ਼ਿਤ ਜੈਨ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਕਿਹਾ ਕਿ ਜੋਗਿੰਦਰ ਪਾਲ ਜੈਨ ਨਾਲ ਮੇਰੇ ਪੁਰਾਣੇ ਸਬੰਧ ਹਨ ਅਤੇ ਅੱਜ ਉਹਨਾਂ ਦਾ ਪਰਿਵਾਰ ਭਾਜਪਾ ਵਿੱਚ ਸ਼ਾਮਿਲ ਹੋਇਆ ਹੈ। ਉਹਨਾਂ ਦੇ ਪਾਰਟੀ ਚ ਆਉਣ ਨਾਲ ਮੋਗਾ ਵਿੱਚ ਭਾਜਪਾ ਨੂੰ ਹੋਰ ਬਲ ਮਿਲੇਗਾ।