ਬਰਨਾਲਾ: ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ 20 ਸਾਲਾ ਅਕਸ਼ਦੀਪ ਸਿੰਘ ਓਲੰਪਿਕ ਵਿੱਚ ਭਾਰਤ ਵਲੋਂ ਓਪਨ ਰੇਸ ਵਾਕਿੰਗ ਖੇਡ ਲਈ ਪੈਰਿਸ ਪਹੁੰਚ ਗਿਆ ਹੈ। ਇਸ ਮੁਕਾਮ ਤੱਕ ਪੁੱਜਣ ਲਈ ਅਕਸ਼ਦੀਪ ਨੂੰ 10 ਸਾਲਾ ਦਾ ਸਮਾਂ ਲੱਗਿਆ ਹੈ। ਉਹ ਆਪਣੇ ਸ਼ੁਰੂਆਤੀ ਦੌਰ ਵਿੱਚ ਸਾਲ 2014-15 ਦੌਰਾਨ ਰਜਵਾਹੇ ਦੀ ਪਟੜੀ ’ਤੇ ਅਭਿਆਸ ਕਰਦਾ ਹੁੰਦਾ ਸੀ। ਇਸ ਉਪਰੰਤ ਉਸਨੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਚ ਅਭਿਆਸ ਕੀਤਾ।
ਕਰੀਬ 4 ਸਾਲ ਤੋਂ ਬੰਗਲੌਰ ਵਿਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਿੱਚ ਤਿਆਰੀ ਕੀਤੀ। ਅਕਸ਼ਦੀਪ ਨੇ ਓਪਨ ਰੇਸ ਵਾਕਿੰਗ ਵਿੱਚ ਕੌਮੀ ਰਿਕਾਰਡ ਵੀ ਤੋੜਿਆ ਹੈ ਅਤੇ 20 ਕਿਲੋਮੀਟਰ ਓਪਨ ਰੇਡ ਵਾਕਿੰਗ ਉਸ ਨੇ ਕੇਵਲ 1 ਘੰਟਾ 19 ਮਿੰਟ 38 ਸੈਕਿੰਡ ਵਿੱਚ ਪੂਰੀ ਕਰਕੇ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ ਉਸ ਦਾ ਭਾਰਤੀ ਰਿਕਾਰਡ 1 ਘੰਟਾ 19 ਮਿੰਟ 55 ਸੈਕਿੰਡ ਸੀ। ਅਕਸ਼ਦੀਪ ਦੇ ਪਰਿਵਾਰ ਸਮੇਤ ਕੋਚ ਜਸਪ੍ਰੀਤ ਸਿੰਘ ਸਮੇਤ ਸਮੁੱਚਾ ਦੇਸ਼ ਓਲੰਪਿਕ ਗੋਲਡ ਮੈਡਲ ਜਿੱਤਣ ਦੀ ਉਮੀਦ ਵਿੱਚ ਹੈ। ਸੂਬਾ ਸਰਕਾਰ ਵੱਲੋਂ ਤਿਆਰੀ ਲਈ ਦਿੱਤੀ 11 ਲੱਖ ਰੁਪਏ ਦੇ ਸਹਿਯੋਗ ਨੇ ਵੀ ਹੌਂਸਲਾ ਵਧਾਇਆ ਹੈ।
- ਸੰਸਦ 'ਚ ਇੱਕ ਦੂਜੇ 'ਤੇ ਜਮ ਕੇ ਵਰ੍ਹੇ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ : ਬਿੱਟੂ ਨੇ ਚੰਨੀ ਨੂੰ ਕਹਿ ਦਿੱਤੀ ਵੱਡੀ ਗੱਲ ਤਾਂ ਸੁਣ ਕੇ ਗੁੱਸੇ 'ਚ ਭੜਕ ਉੱਠੇ ਚੰਨੀ, ਤੁਸੀਂ ਵੀ ਸੁਣੋ ਤਾਂ ਜਰਾ ਕੀ ਕਿਹਾ... - Charanjit Channi Vs Ravneet Bittu
- ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਮਿਲੀ ਜ਼ਮਾਨਤ - Amritpal Singh brother got bail
- ਸੰਗਰੂਰ 'ਚ ਆਫਤ ਬਣੀ ਬਰਸਾਤ, ਸੁੱਤੇ ਹੋਏ ਪਰਿਵਾਰ 'ਤੇ ਡਿੱਗੀ ਘਰ ਦੀ ਛੱਤ, ਮਹਿਲਾ ਮੌਕੇ ਦੀ ‘ਤੇ ਹੋਈ ਮੌਤ - Rain became a disaster in Sangrur
ਇਸ ਤੋਂ ਪਹਿਲਾਂ, ਜ਼ਿਲ੍ਹੇ ਦੇ ਦੋ ਖਿਡਾਰੀ ਅੰਤਰਰਾਸ਼ਟਰੀ ਖੇਡਾਂ ਵਿੱਚ ਨਾਮਣਾ ਖੱਟ ਚੁੱਕੇ ਹਨ। 1971 ਏਸ਼ੀਅਨ ਖੇਡਾਂ ਦੌਰਾਨ ਹਾਕਮ ਸਿੰਘ ਭੱਠਲ ਨੇ ਓਪਨ ਰੇਸ ਵਾਕਿੰਗ ਵਿੱਚ ਗੋਲਡ ਅਤੇ 2006 ਵਿੱਚ ਹਰਪ੍ਰੀਤ ਹੈਪੀ ਨੇ ਬਾਕਸਿੰਗ ਵਿੱਚ ਮੈਲਬੌਰਨ ਦੀਆਂ ਕਾਮਨਵੈਲਥ ਖੇਡਾਂ ਵਿੱਚ ਸਿਲਵਰ ਮੈਡਲ ਦੇਸ਼ ਦੀ ਝੋਲੀ ਪਾਇਆ ਸੀ। ਅਕਸ਼ਦੀਪ ਸਿੰਘ ਓਲੰਪਿਕ ਖੇਡਾਂ ’ਚ ਜ਼ਿਲ੍ਹੇ ਵੱਲੋਂ ਖੇਡਣ ਵਾਲਾ ਪਹਿਲਾ ਖਿਡਾਰੀ ਹੈ।