ਬਰਨਾਲਾ: ਬਰਨਾਲਾ ਦੀ ਪਾਸ਼ ਕਲੋਨੀ 'ਚੋਂ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਇਸ ਘਟਨਾ ਬਰਨਾਲਾ ਦੇ ਸੰਘੇੜਾ ਰੋਡ ਠੀਕਰੀਵਾਲਾ ਚੌਕ ਨੇੜੇ ਰਾਮ ਰਾਜਿਆ ਕਲੋਨੀ ਦੀ ਕੋਠੀ ਨੰਬਰ 353 ਦੀ ਹੈ। ਜਿੱਥੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਇੱਕ ਕੁੱਤੇ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਨੁਸਾਰ ਘਰ ਦੇ ਮੁਖੀ ਨੇ ਆਪਣੀ ਮਾਂ ਅਤੇ ਧੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਉਸ ਨੇ ਆਪਣੇ ਘਰ ਦੇ ਇੱਕ ਪਾਲਤੂ ਕੁੱਤੇ ਨੂੰ ਵੀ ਗੋਲੀ ਨਾਲ ਮਾਰ ਦਿੱਤਾ।
ਮਾਂ, ਧੀ ਤੇ ਪਾਲਤੂ ਕੁੱਤੇ ਦਾ ਕਤਲ: ਇਸ ਸਾਰੀ ਘਟਨਾ ਨੂੰ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਅੰਜਾਮ ਦਿੱਤਾ ਹੈ। ਘਟਨ ਸਥਾਨ ਉਪਰ ਬਰਨਾਲਾ ਪੁਲਿਸ ਨੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਹੈ। ਮਰਨ ਵਾਲਾ ਵਿਅਕਤੀ ਕੁਲਬੀਰ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਦਾ ਸਰਗਮ ਆਗੂ ਸੀ। ਕੁਲਬੀਰ ਸਿੰਘ ਦੀ ਬੇਟੀ ਨਿਮਰਤ ਕੌਰ ਕੈਨੇਡਾ ਵਿੱਚ ਪੜ੍ਹਦੀ ਸੀ ਅਤੇ ਛੁੱਟੀਆਂ ਮਨਾਉਣ ਲਈ ਬਰਨਾਲਾ ਪੰਜਾਬ ਆਈ ਹੋਈ ਸੀ ਤੇ ਇਸ ਦੌਰਾਨ ਇਹ ਭਾਣਾ ਵਾਪਰ ਗਿਆ।
ਪਤਨੀ ਦੁੱਧ ਲੈਣ ਗਈ ਸੀ ਘਰ ਤੋਂ ਬਾਹਰ: ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਡੀਐੱਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕਾਂ ਵਿੱਚ ਕੁਲਬੀਰ ਸਿੰਘ, ਉਸ ਦੀ ਬੇਟੀ ਨਿਮਰਤ ਕੌਰ ਅਤੇ ਕੁਲਬੀਰ ਸਿੰਘ ਦੀ ਮਾਤਾ ਬਲਵੰਤ ਕੌਰ ਹਨ। ਕੁਲਬੀਰ ਸਿੰਘ ਦੀ ਪਤਨੀ ਰਮਨਦੀਪ ਕੌਰ ਘਰੋਂ ਦੁੱਧ ਲੈਣ ਗਈ ਹੋਈ ਸੀ। ਜਦੋਂ ਉਹ ਦੁੱਧ ਲੈ ਕੇ ਘਰ ਪਰਤੀ ਤਾਂ ਘਰ ਦਾ ਗੇਟ ਅੰਦਰੋਂ ਬੰਦ ਸੀ। ਉਸ ਨੇ ਕਲੋਨੀ ਦੇ ਚੌਕੀਦਾਰ ਨੂੰ ਬੁਲਾਇਆ ਅਤੇ ਅੰਦਰ ਜਾ ਕੇ ਗੇਟ ਖੋਲ੍ਹ ਕੇ ਦੇਖਿਆ ਤਾਂ ਇਕ ਕਮਰੇ ਵਿਚ ਕੁਲਬੀਰ ਸਿੰਘ ਅਤੇ ਉਸ ਦੀ ਲੜਕੀ ਨਿਮਰਤ ਕੌਰ ਦੀਆਂ ਲਾਸ਼ਾਂ ਪਈਆਂ ਸਨ ਅਤੇ ਦੂਜੇ ਕਮਰੇ ਵਿਚ ਉਸ ਦੀ ਮਾਂ ਅਤੇ ਪਾਲਤੂ ਕੁੱਤੇ ਦੀਆਂ ਲਾਸ਼ਾਂ ਪਈਆਂ ਸਨ।
ਡਿਪਰੈਸ਼ਨ ਦਾ ਮਰੀਜ਼ ਸੀ ਮ੍ਰਿਤਕ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਪਿਸਤੌਲ ਬਰਾਮਦ ਹੋਇਆ ਹੈ, ਜੋ ਕੁਲਬੀਰ ਸਿੰਘ ਦਾ ਲਾਇਸੈਂਸੀ ਸੀ। ਜਿਸ ਨਾਲ ਉਸ ਨੇ ਆਪਣੀ 85 ਸਾਲਾ ਮਾਂ ਤੇ ਧੀ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਬੀਰ ਸਿੰਘ ਕਾਫੀ ਸਮੇਂ ਤੋਂ ਡਿਪਰੈਸ਼ਨ ਦਾ ਮਰੀਜ਼ ਸੀ ਤੇ ਉਸ ਦੀ ਦਵਾਈ ਚੱਲ ਰਹੀ ਸੀ। ਉਹਨਾਂ ਕਿਹਾ ਕਿ ਪੁਲਿਸ ਅਤੇ ਹੋਰ ਫੋਰੈਂਸਿਕ ਟੀਮਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੀ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ, ਪਰਿਵਾਰ ਵਿੱਚ ਸਿਰਫ਼ ਚਾਰ ਮੈਂਬਰ ਸਨ।
- ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ ਨੂੰ ਮਾਰੀਆਂ ਗੋਲੀਆਂ - Shots fired due to grudge
- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਦਰਬਾਰ ਸਾਹਿਬ 'ਚ ਹੋਈ ਅਲੌਕਿਕ ਆਤਿਸ਼ਬਾਜ਼ੀ - fireworks in Sri Darbar Sahib
- ਭੋਲਾ ਹਵੇਲੀਆਂ ਦੇ 3 ਸਾਥੀ ਸਪਲਾਈ ਕਰਨ ਜਾ ਰਹੇ ਨਸ਼ਾ ਹਥਿਆਰ ਸਣੇ ਗ੍ਰਿਫਤਾਰ, NIA ਵਲੋਂ ਰੱਖਿਆ ਗਿਆ ਸੀ ਲੱਖਾਂ ਦਾ ਇਨਾਮ - Amritsar Police Action