ਬਰਨਾਲਾ : ਜ਼ਿਲ੍ਹਾ ਬਰਨਾਲਾ ਦੀ ਸਬ-ਡਿਵੀਜ਼ਨ ਤਪਾ ਮੰਡੀ ਦੇ ਪਿੰਡ ਮਹਿਤਾ ਵਿਖੇ ਉਸ ਸਮੇਂ ਪਰਿਵਾਰ ਵਿੱਚ ਮਾਤਮ ਛਾਅ ਗਿਆ, ਜਦੋਂ ਪਿੰਡ ਦੇ ਨੌਜਵਾਨ ਫੌਜ ਵਿੱਚ ਮੌਤ ਹੋਣ ਦੀ ਸੂਚਨਾ ਪਿੰਡ ਪਹੁੰਚੀ ਸੀ। 22 ਸਾਲ ਦਾ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਪੁੱਤਰ ਰਿਟਾਇਰਡ ਸੂਬੇਦਾਰ ਨਾਇਬ ਸਿੰਘ ਦੀ ਪਿਛਲੀ ਦਿਨ ਜੰਮੂ ਇਲਾਕੇ ਵਿੱਚ ਮੌਤ ਹੋ ਗਈ ਹੈ। ਪਰ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਫੋਰ ਸਿਖਲਾਈ ਯੂਨਿਟ ਵਿੱਚ ਡਿਊਟੀ ਕਰਦਾ ਸੀ। ਜੋ ਪਿਛਲੇ 1 ਸਾਲ 9 ਮਹੀਨੇ ਪਹਿਲਾਂ ਹੀ ਦੇਸ਼ ਦੀ ਸੇਵਾ ਕਰਨ ਲਈ ਅਗਨੀਵੀਰ ਭਰਤੀ ਰਾਹੀਂ ਫੌਜ ਵਿੱਚ ਭਰਤੀ ਹੋਇਆ ਸੀ।
ਇੱਕ ਦਿਨ ਪਹਿਲਾ ਹੋਈ ਸੀ ਪਿਤਾ ਨਾਲ ਗੱਲ : ਪਿਛਲੇ ਦਿਨ ਸਵੇਰੇ 9 ਵਜੇ ਦੇ ਕਰੀਬ ਫੌਜੀ ਸੁਖਵਿੰਦਰ ਸਿੰਘ ਦੀ ਗੱਲ ਉਸ ਦੇ ਪਿਤਾ ਸਾਬਕਾ ਸੂਬੇਦਾਰ ਨਾਇਬ ਸਿੰਘ ਨਾਲ ਹੋਈ ਸੀ। ਪਰ ਬਾਅਦ ਦੁਪਹਿਰ 12 ਵਜੇ ਦੇ ਕਰੀਬ ਉਸ ਦੇ ਪਿਤਾ ਨੂੰ ਇੱਕ ਫੌਜ ਅਫਸਰ ਦੇ ਫੋਨ ਤੋਂ ਸੂਚਨਾ ਮਿਲਦੀ ਹੈ, ਕਿ ਉਸ ਦੇ ਫੌਜੀ ਪੁੱਤਰ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ।
ਅਜੇ ਕੁਆਰਾ ਸੀ ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ: ਅੱਜ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਮਹਿਤਾ ਵਿਖੇ ਪਹੁੰਚੀ ਹੈ। ਮ੍ਰਿਤਕ ਦੇਹ ਲੈ ਕੇ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ, ਉੱਥੇ ਮੀਡੀਆ ਤੋਂ ਵੀ ਉਸ ਦੀ ਮੌਤ ਦੇ ਕਾਰਨਾਂ ਤੋਂ ਦੂਰੀ ਵੱਟੀ ਗਈ ਹੈ। ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਮੌਕੇ ਉਹ ਦੇ ਮਾਤਾ-ਪਿਤਾ ਸਮੇਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰਿਕ ਮੈਂਬਰਾਂ ਵੱਲੋਂ ਨਮ ਅੱਖਾਂ ਨਾਲ ਮ੍ਰਿਤਕ ਸੁਖਵਿੰਦਰ ਸਿੰਘ ਦੇ ਸਿਰ ਉੱਪਰ ਪੱਗ ਬੰਨੀ ਗਈ ਅਤੇ ਸਿਹਰਾ ਸਜਾ ਕੇ ਸਿਹਰਾਬੰਦੀ ਕੀਤੀ ਗਈ। ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉੱਥੇ ਮਾਹੌਲ ਵੀ ਗਮਗੀਨ ਦਿਖਾਈ ਦੇ ਰਿਹਾ ਸੀ। ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਅਜੇ ਕੁਆਰਾ ਸੀ, ਜਿਸ ਦਾ ਵਿਆਹ ਨਹੀਂ ਹੋਇਆ ਸੀ। ਜੋਂ ਆਪਣੇ ਪਿੱਛੇ ਆਪਣਾ ਵੱਡਾ ਭਰਾ, ਮਾਤਾ-ਪਿਤਾ ਨੂੰ ਛੱਡ ਗਿਆ।
ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ : ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ, ਉੱਥੇ ਸਾਬਕਾ ਫੌਜੀਆਂ ਦੀ ਟੁਕੜੀ ਵੱਲੋਂ ਉਸ ਦੀ ਮ੍ਰਿਤਕ ਦੇਹ ਉੱਪਰ ਦੇਸ਼ ਦਾ ਤਿਰੰਗਾ ਝੰਡਾ ਦੇਕੇ ਸਲਾਮੀ ਦਿੱਤੀ ਗਈ। ਮ੍ਰਿਤਕ ਦੇ ਲੈ ਕੇ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਅੰਤਿਮ ਸੰਸਕਾਰ ਮੌਕੇ ਸਲੂਟ ਸਲਾਮੀ ਦੇਕੇ ਸ਼ਰਧਾਂਜਲੀ ਦਿੱਤੀ ਗਈ।
'ਪ੍ਰਸ਼ਾਸਨ ਵੱਲੋਂ ਬਣਦਾ ਸਹਿਯੋਗ ਕੀਤਾ ਜਾਵੇਗਾ': ਇਸ ਮੌਕੇ ਸਬ-ਡਿਵੀਜ਼ਨ ਤਪਾ ਮੰਡੀ ਦੀ ਉਪ-ਮੰਡਲ ਮੈਜਿਸਟਰੇਟ ਐਸ.ਡੀ.ਐਮ ਪੂਨਮਪ੍ਰੀਤ ਕੌਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਪ੍ਰਸ਼ਾਸਨ ਵੱਲੋਂ ਬਣਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀ ਵੀਰ ਸੁਖਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਣਦਾ ਦਾ ਮਾਨ ਸਨਮਾਨ ਦਿੱਤਾ ਜਾਵੇਗਾ। ਜਿਸ ਬਾਰੇ ਮੁੱਖ ਮੰਤਰੀ ਪੰਜਾਬ ਨੂੰ ਵੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਇਸ ਮੌਕੇ ਸੂਬਾ ਪ੍ਰਧਾਨ ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਦੇ ਲਈ ਅੱਗੇ ਆਉਣ ਦੀ ਬੇਨਤੀ ਵੀ ਕੀਤੀ ਹੈ।
- ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਜੀਤ ਔਜਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ - Lok Sabha Elections
- ਪਾਥੀਆਂ ਥੱਪਣ ਵਾਲੇ ਹੱਥਾਂ 'ਚ ਅੱਜ ਮਿਸੇਜ਼ ਇੰਡੀਆ ਓਵਰਸੀਜ਼ 2024 ਦਾ ਖਿਤਾਬ, ਬਣੀ 'ਲਾਈਫ ਕੋਚ' - Mrs India Overseas 2024
- ਪਹਿਲੇ ਪਤੀ ਨੇ ਜਿਸ ਥਾਂ ਮਾਰੀ ਸੀ ਨਹਿਰ 'ਚ ਛਾਲ, ਉਥੇ ਹੀ ਦੋ ਸਾਲ ਬਾਅਦ ਪਤਨੀ ਨੇ ਆ ਕੇ ਕੀਤੀ ਖੁਦਕੁਸ਼ੀ, ਜਾਣੋ ਮਾਮਲਾ - married girl committed suicide