ETV Bharat / state

ਜ਼ਿਮਨੀ ਚੋਣਾਂ 'ਚ ਰਿਕਾਰਡ ਜਿੱਤ ਤੋਂ ਬਾਅਦ ਅੱਜ ਜਲੰਧਰ 'ਚ ਧੰਨਵਾਦੀ ਦੌਰਾ ਕਰਨਗੇ ਮੁੱਖ ਮੰਤਰੀ ਮਾਨ ! - CM Mann In jalandhar

author img

By ETV Bharat Punjabi Team

Published : Jul 14, 2024, 12:30 PM IST

CM Mann In jalandhar: ਜ਼ਿਮਨੀ ਚੋਣਾਂ 'ਚ ਜਲੰਧਰ ਪੱਛਮੀ 'ਚ ਵੱਡੀ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਜਾਣਗੇ ਅਤੇ ਪਾਰਟੀ ਦੀ ਜਿੱਤ 'ਚ ਹਿਸਾ ਰਹੇ ਆਗੂਆਂ ਅਤੇ ਵਰਕਰਾਂ ਦੇ ਨਾਲ ਨਾਲ ਵੋਟਰਾਂ ਦਾ ਧੰਨਵਾਦ ਕਰਨਗੇ।

After the record victory in the by-elections, the Chief Minister will pay a thank you visit to Jalandhar today
ਜ਼ਿਮਨੀ ਚੋਣਾਂ 'ਚ ਰਿਕਾਰਡ ਜਿੱਤ ਤੋਂ ਬਾਅਦ ਅੱਜ ਜਲੰਧਰ 'ਚ ਧੰਨਵਾਦੀ ਦੌਰਾ ਕਰਨਗੇ ਮੁੱਖ ਮੰਤਰੀ ਮਾਨ (Etv Bharat)

ਚੰਡੀਗੜ੍ਹ/ਜਲੰਧਰ : ਪੰਜਾਬ ਵਿੱਚ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚਣਗੇ ਅਤੇ ਵਰਕਰਾਂ, ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਸ ਦੇ ਨਾਲ ਹੀ ਸੀਐਮ ਭਗਵੰਤ ਸਿੰਘ ਮਾਨ ਅੱਜ ਜ਼ਿਮਨੀ ਚੋਣ ਵਿੱਚ ਮਦਦ ਕਰਨ ਵਾਲੇ ਲੋਕਾਂ ਅਤੇ ਆਗੂਆਂ ਦਾ ਧੰਨਵਾਦ ਵੀ ਕਰਨਗੇ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਜਲੰਧਰ ਛਾਉਣੀ ਸਥਿਤ ਆਪਣੀ ਰਿਹਾਇਸ਼ 'ਤੇ ਵਲੰਟੀਅਰਾਂ, ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਹਾਲਾਂਕਿ, ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਯੋਜਨਾ ਜਾਰੀ ਨਹੀਂ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਜਲੰਧਰ (ਪੱਛਮੀ) ਵਿਧਾਨ ਸਭਾ ਉਪ ਚੋਣ ਵਿਚ ਸੱਤਾਧਾਰੀ 'ਆਪ' ਦੀ ਜਿੱਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੀ ਰਾਹਤ ਹੈ। ਕਿਉਂਕਿ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਪ੍ਰਦਰਸ਼ਨ ਮਾੜਾ ਰਿਹਾ ਸੀ ਪਰ ਬੀਤੇ ਦਿਨ ਜ਼ਿਮਨੀ ਚੋਣਾ ਦੇ ਆਏ ਨਤੀਜਿਆਂ 'ਚ 'ਆਪ' ਦੇ ਮੋਹਿੰਦਰ ਭਗਤ ਨੇ 37,325 ਵੋਟਾਂ ਦੇ ਫਰਕ ਨਾਲ ਐਸਸੀ-ਰਾਖਵੀਂ ਸੀਟ ਜਿੱਤੀ। ਉਨ੍ਹਾਂ ਨੇ ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ ਹਰਾਇਆ। ਸ਼ੀਤਲ ਨੇ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ 28 ਮਾਰਚ ਨੂੰ 'ਆਪ' ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਜਿੱਤ ਤੋਂ ਬਾਅਦ ਕੀਤਾ ਸੀ ਲੋਕਾਂ ਦਾ ਧੰਨਵਾਦ : ਦੱਸਣਯੋਗ ਹੈ ਕਿ ਮੋਹਿੰਦਰ ਭਗਤ ਨੂੰ 55,246 ਅਤੇ ਅੰਗੁਰਾਲ ਨੂੰ 17,921 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ 16,757 ਵੋਟਾਂ ਲੈ ਕੇ ਤੀਜੇ ਅਤੇ ਅਕਾਲੀ ਦਲ ਦੀ ਸੁਰਜੀਤ ਕੌਰ 1,242 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ। ਮਾਨ ਨੇ ਟਵਿੱਟਰ 'ਤੇ ਲਿਖਿਆ, "ਇਹ ਸ਼ਾਨਦਾਰ ਜਿੱਤ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮ ਤੋਂ ਬਹੁਤ ਖੁਸ਼ ਹਨ। ਵਾਅਦੇ ਮੁਤਾਬਕ ਅਸੀਂ ਜਲੰਧਰ ਵੈਸਟ ਨੂੰ ਬੈਸਟ ਬਣਾਵਾਂਗੇ।

ਪਿਛਲੇ ਸਾਲ ਹੀ 'ਆਪ' 'ਚ ਕੀਤੀ ਸੀ ਸ਼ਮੁਲੀਅਤ: ਮੋਹਿੰਦਰ ਭਗਤ ਪਿਛਲੇ ਸਾਲ ਭਾਜਪਾ ਤੋਂ 'ਆਪ' 'ਚ ਸ਼ਾਮਲ ਹੋਏ ਸਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸੇ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸਨ, ਪਰ ਫਿਰ ਅੰਗੁਰਾਲ ਤੋਂ ਹਾਰ ਗਏ ਸਨ। ਲੋਕ ਸਭਾ ਚੋਣਾਂ 'ਚ 'ਆਪ' ਨੂੰ 13 'ਚੋਂ ਸਿਰਫ ਤਿੰਨ ਸੀਟਾਂ 'ਤੇ ਜਿੱਤ ਮਿਲੀ, ਜਦਕਿ ਕਾਂਗਰਸ ਨੇ 7 ਸੀਟਾਂ 'ਤੇ ਜਿੱਤ ਹਾਸਲ ਕੀਤੀ। ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ 'ਚ 'ਆਪ' ਕਾਂਗਰਸ ਅਤੇ ਭਾਜਪਾ ਤੋਂ ਪਛੜ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 'ਆਪ' ਦੇ ਪੱਖ 'ਚ ਇਹ ਬਦਲਾਅ ਮੁੱਖ ਤੌਰ 'ਤੇ ਮਾਨ ਵੱਲੋਂ ਜਲੰਧਰ 'ਚ ਕੀਤੇ ਜਾ ਰਹੇ ਵਿਆਪਕ ਪ੍ਰਚਾਰ ਕਾਰਨ ਆਇਆ ਹੈ।

ਇਸ ਜਿੱਤ 'ਤੇ ਟਿੱਪਣੀ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕ ਸਾਡੀ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਵਿਆਪਕ ਪ੍ਰਚਾਰ ਮੁਹਿੰਮ ਲੋਕ ਸਭਾ ਚੋਣਾਂ ਵਿੱਚ 'ਆਪ' ਨੇ 13 ਵਿੱਚੋਂ ਸਿਰਫ਼ ਤਿੰਨ ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ। ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ 'ਚ 'ਆਪ' ਕਾਂਗਰਸ ਅਤੇ ਭਾਜਪਾ ਤੋਂ ਪਛੜ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.