ਲੁਧਿਆਣਾ: ਲੋਕ ਸਭਾ ਚੋਣਾਂ ਤੋਂ ਠੀਕ ਬਾਅਦ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2024-25 ਦੇ ਲਈ ਘਰੇਲੂ ਦਰਾਂ ਦੇ ਵਿੱਚ 10 ਪੈਸੇ ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਿਟ ਅਤੇ ਉਦਯੋਗਿਕ ਲਈ 15 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਵਾਧਾ ਕੀਤਾ ਹੈ। ਘਰੇਲੂ ਸ਼੍ਰੇਣੀ ਵਿੱਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਵਾਧਾ ਕੀਤਾ ਗਿਆ ਹੈ ਜਦੋਂ ਕਿ ਮੱਧਵਰਗ ਅਤੇ ਉੱਚ ਵਰਗ ਸ਼੍ਰੇਣੀ ਦੇ ਵਿੱਚ ਆਉਂਦੇ ਹਨ। ਨਵੀਆਂ ਦਰਾ ਲਾਗੂ ਹੋ ਰਹੀਆਂ ਹਨ। ਇਸ ਵਾਧੇ ਦੇ ਨਾਲ ਉਪਭੋਗਤਾਵਾਂ ਉੱਤੇ ਲਗਭਗ 654 ਕਰੋੜ ਰੁਪਏ ਦਾ ਬੋਝ ਪਵੇਗਾ। ਵਧੀਆ ਦਰਾਂ ਇੱਕ ਅਪ੍ਰੈਲ ਤੋਂ ਪ੍ਰਭਾਵੀ ਮੰਨੀ ਜਾਣਗੀਆਂ। ਹਾਲਾਂਕਿ 600 ਯੂਨਿਟ ਬਿਜਲੀ ਮੁਫਤ ਦੀ ਸਕੀਮ ਜਾਰੀ ਰਹੇਗੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਨਾਲ ਪਾਵਰਕੋਮ ਨੂੰ 654 ਕਰੋੜ ਰੁਪਏ ਵੱਧ ਮਿਲਣਗੇ।
- ਅਜਨਾਲਾ ਦੇ ਪਿੰਡ ਬੋਹਲੀਆਂ ਨਜ਼ਦੀਕ ਨਹਿਰ 'ਚ ਪਿਆ ਵੱਡਾ ਪਾੜ, ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ - big gap in canal of Ajnala
- ਬਿਨਾਂ ਕਿਸੇ ਦੀ ਸਲਾਹ ਲਏ ਹੀ ਓਂਕਾਰ ਸਿੰਘ ਨੇ ਖੁਦ ਨੂੰ ਰਾਗੀ ਸਿੰਘਾਂ ਦਾ ਮੰਨਿਆ ਪ੍ਰਧਾਨ, ਹਜ਼ੂਰੀ ਰਾਗੀਆਂ ਨੇ ਕੀਤਾ ਵਿਰੋਧ - Hazuri Ragis protested
- ਮੁਸਲਿਮ ਭਾਈਚਾਰੇ ਵੱਲੋਂ ਬਠਿੰਡਾ 'ਚ ਮਨਾਇਆ ਗਿਆ ਈਦ ਉਲ ਅਜ਼ਹਾ - EID UL AZHA CELEBRATED IN BATHINDA
ਕਾਰੋਬਾਰੀਆ ਨੇ ਚੁੱਕੇ ਸਵਾਲ: ਚੋਣਾਂ ਤੋਂ ਠੀਕ ਬਾਅਦ ਇਸ ਤਰ੍ਹਾਂ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਲੁਧਿਆਣਾ ਦੇ ਸਨਅਤਕਾਰਾਂ ਨੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਹੈ ਕਿ 1 ਅਪ੍ਰੈਲ ਤੋਂ ਹੀ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਜਾਣ ਬੁਝ ਕੇ ਪੰਜਾਬ ਸਰਕਾਰ ਨੇ ਇਹ ਕੀਮਤਾਂ ਇੱਕ ਅਪ੍ਰੈਲ ਨੂੰ ਲਾਗੂ ਨਹੀਂ ਕੀਤੀਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੁਝ ਸਮੇਂ ਬਾਅਦ ਹੀ ਲੋਕ ਸਭਾ ਚੋਣਾਂ ਹਨ ਅਤੇ ਇਸ ਦਾ ਅਸਰ ਲੋਕ ਸਭਾ ਚੋਣਾਂ ਦੀ ਵੋਟਿੰਗ ਉੱਤੇ ਵੀ ਪੈ ਸਕਦਾ ਹੈ।
ਲੁਧਿਆਣਾ ਦੇ ਕਾਰੋਬਾਰੀ ਬਾਤਿਸ਼ ਜਿੰਦਲ ਨੇ ਕਿਹਾ ਕਿ ਚੋਣਾਂ ਤੋਂ ਠੀਕ ਬਾਅਦ ਇਹ ਵਾਧਾ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸਿਆਸੀ ਲਾਹਾ ਲੈਣ ਵਾਲੀ ਨੀਤੀ ਵੱਲ ਇਸ਼ਾਰਾ ਜਰੂਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਬਿਜਲੀ ਮਹਿਕਮਾ ਪਹਿਲਾਂ ਹੀ ਫਾਇਦੇ ਦੇ ਵਿੱਚ ਚੱਲ ਰਿਹਾ ਹੈ ਤਾਂ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕਰਨ ਦੀ ਲੋੜ ਹੀ ਨਹੀਂ ਸੀ। ਇਸ ਵਾਧੇ ਦੇ ਨਾਲ ਜਿਨ੍ਹਾਂ ਦੇ ਵੱਡੇ ਪਲਾਂਟ ਹਨ, ਉਹਨਾਂ ਨੂੰ ਇੰਡਸਟਰੀ ਦੇ ਵਿੱਚ ਲਗਭਗ 2 ਲੱਖ ਰੁਪਏ ਪ੍ਰਤੀ ਮਹੀਨਾ ਦਾ ਬੋਝ ਪਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਨੂੰ 9 ਰੁਪਏ ਤੋਂ ਲੈ ਕੇ 15 ਰੁਪਏ ਤੱਕ ਬਿਜਲੀ ਦੀ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ।