ਰੂਪਨਗਰ: ਕਿਸਾਨਾਂ ਵਲੋਂ ਆਪਣੀਾਂ ਮੰਗਾਂ ਨੂੰ ਲੈਕੇ ਦਿੱਲੀ ਕੂਚ ਕੀਤਾ ਹੋਇਆ ਹੈ। ਜਿਸ ਨੂੰ ਲੈਕੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਹਰਿਆਣਾ ਦੀ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਸੰਭਣ ਯਤਨ ਕੀਤੇ ਜਾ ਰਹੇ ਹਨ। ਉਧਰ ਕਿਸਾਨ ਵਜਿੱਦ ਨੇ ਕਿ ਉਹ ਹਰ ਹਾਲ 'ਚ ਦਿੱਲੀ ਪਹੁੰਚ ਕੇ ਹੀ ਰਹਿਣਗੇ, ਜਿਸ ਦੇ ਚੱਲਦੇ ਉਹ ਹਰਿਆਣਾ ਪ੍ਰਸ਼ਾਸਨ ਦਾ ਸਾਹਮਣਾ ਕਰ ਰਹੇ ਹਨ ਅਤੇ ਬੈਰੀਕੇਡਿੰਗਾਂ ਨੂੰ ਤੋੜਨ ਲਈ ਯਤਨ ਕਰ ਰਹੇ ਹਨ।
ਦਿੱਲੀ ਕੂਚ ਲਈ ਜਥਾ ਰਵਾਨਾ: ਉਥੇ ਹੀ ਅੱਜ ਸ਼੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਬਲਾਕ ਦੇ ਨਾਲ ਸੰਬੰਧ ਰੱਖਦੇ ਕਿਸਾਨ ਜਥੇਬੰਦੀ ਖੋਸਾ ਦਾ ਇੱਕ ਵੱਡਾ ਜੱਥਾ ਦਿੱਲੀ ਵੱਲ ਨੂੰ ਕੂਚ ਕਰ ਗਿਆ ਹੈ। ਇਸ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਕਿ ਉਨ੍ਹਾਂ ਦਾ ਇੱਕ ਜਥਾ ਪਹਿਲਾਂ ਹੀ ਰਵਾਨਾ ਹੋ ਚੁੱਕਿਆ ਹੈ ਤੇ ਹਰਿਆਣਾ ਦੇ ਬਾਰਡਰ 'ਤੇ ਹੋ ਰਹੇ ਪ੍ਰਸ਼ਾਸਨ ਦੇ ਤਸ਼ੱਦਦ ਨੂੰ ਲੈਕੇ ਜਥੇਬੰਦੀ ਨੇ ਕਾਲ ਦਿੱਤੀ ਸੀ, ਜਿਸ ਦੇ ਚੱਲਦੇ ਤੜਕਸਾਰ ਕਿਸਾਨਾਂ ਦਾ ਜੱਥਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਦਿੱਲੀ ਕੂਚ ਲਈ ਰਵਾਨਾ ਹੋਇਆ ਹੈ। ਉਨ੍ਹਾਂ ਦਾ ਦੱਸਿਆ ਕਿ ਕਿਸਾਨ ਆਪਣੇ ਨਾਲ ਖਾਣ ਪੀਣ ਦਾ ਰਾਸ਼ਨ ਲੈਕੇ ਟਰੈਕਟਰ ਟਰਾਲੀਆਂ ਤੇ ਗੱਡੀਆਂ 'ਚ ਰਵਾਨਾ ਹੋ ਰਹੇ ਹਨ।
ਕੇਂਦਰ 'ਤੇ ਮੰਗਾਂ ਨਾ ਮੰਨਣ ਦਾ ਇਲਜ਼ਾਮ: ਇਸ ਮੌਕੇ ਕਿਸਾਨ ਜਥੇਬੰਦੀ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈਕੇ ਲਗਾਤਾਰ ਧਰਨਾ ਪ੍ਰਦਰਸ਼ਨ ਦੇ ਰਹੀਆਂ ਸਨ। ਇਸ ਤੋਂ ਪਹਿਲਾਂ ਵੀ ਕਰੀਬ ਚਾਰ ਸਾਲ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਸ ਵਕਤ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਵਾਪਸ ਲਏ ਗਏ ਸਨ ਅਤੇ ਬਾਕੀ ਮੰਗਾਂ ਦੇ ਉੱਤੇ ਵੀ ਜਲਦ ਵਿਚਾਰ ਕਰਨ ਦੀ ਗੱਲ ਕਹੀ ਗਈ ਸੀ। ਕਿਸਾਨ ਆਗੂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਬਾਕੀ ਮੰਗਾਂ ਨਾ ਮੰਨਣ ਦਾ ਰਵੱਈਆ ਅਪਣਾ ਕੇ ਬੈਠੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ ਵਿੱਚੋਂ ਗੱਲ ਕੀਤੀ ਜਾਵੇ ਤਾਂ ਐੱਮਐੱਸਪੀ ਮੁਹੱਈਆ ਕਰਵਾਉਣਾ, ਜਿਹੜੇ ਕਿਸਾਨ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਤੇ ਸਰਕਾਰੀ ਨੌਕਰੀ ਦੇਣਾ ਅਤੇ ਹੋਰ ਵੱਖ-ਵੱਖ ਮੰਗਾਂ ਹਨ। ਜਿਨਾਂ ਨੂੰ ਲੈ ਕੇ ਕਿਸਾਨ ਇਸ ਵਕਤ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਦਾ ਰੁੱਖ ਕਰ ਰਹੇ ਹਨ।
- ਬਸੰਚ ਪੰਚਮੀ ਸਪੈਸ਼ਲ: ਬਜ਼ਾਰਾਂ ਵਿੱਚ ਰੌਣਕ, ਖੂਬ ਵਿਕ ਰਹੇ ਪਤੰਗ ਤੇ ਚਾਈਨਾ ਡੋਰ ਨੂੰ ਲੈਕੇ ਵੀ ਸਖ਼ਤੀ
- ਕਿਸਾਨਾਂ ਨੇ ਪ੍ਰਦਸ਼ਨ ਰੋਕਿਆ, ਕੱਲ੍ਹ ਫਿਰ ਜਾਣਗੇ ਦਿੱਲੀ: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਝੜਪ: ਹਰਿਆਣਾ ਦੇ 7 ਜ਼ਿਲ੍ਹਿਆਂ 'ਚ 15 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ
- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਪਿਆ ਭੋਗ, ਲੋਕਾਂ ਸਭਾ ਚੋਣਾਂ ਨੂੰ ਲੈਕੇ ਬਸਪਾ ਨੇ ਕੀਤਾ ਇਹ ਵੱਡਾ ਐਲਾਨ