ਬਠਿੰਡਾ: ਇੱਕ ਪਾਸੇ ਤਾਂ ਨੌਜਵਾਨ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਤਾਂ ਦੂਜੇ ਪਾਸੇ ਕੁੱਝ ਨੌਜਵਾਨ ਅਜਿਹੇ ਵੀ ਨੇ ਜੋ ਕੈਨੇਡਾ ਦੀ ਪੀ.ਆਰ. ਹੁਣ ਮਗਰੋਂ ਵੀ ਮੁਵ ਆਪਣੇ ਵਤਨ ਪਰਤ ਆਉਂਦੇ ਨੇ ਅਤੇ ਕੁੱਝ ਅਜਿਹਾ ਕਰਦੇ ਨੇ ਜੋ ਬਾਕੀਆਂ ਲਈ ਮਿਸਾਲ ਬਣ ਜਾਂਦੀ ਹੈ। ਅਜਿਹਾ ਹੀ ਬਠਿੰਡਾ ਦੇ ਨੌਜਵਾਨ ਇੰਦਰ ਨੇ ਕਰਕੇ ਵਿਖਾਇਆ ਹੈ। ਇੰਦਰ ਤਕਰੀਬਨ 6 ਸਾਲ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਗਿਆ। ਉੱਥੇ ਜਾ ਕੇ ਪੜਾਈ ਕੀਤੀ ਅਤੇ ਫਿਰ ਹੋਟਲ 'ਚ ਭਾਂਡੇ ਸਾਫ਼ ਕਰਦਾ-ਕਰਦਾ ਸ਼ੈਫ਼ ਬਣ ਗਿਆ।
ਲੋਕਾਂ ਦੇ ਤਾਹਨੇ: ਇੰਦਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਦਿਲ ਅਤੇ ਆਤਮਾ ਦੀ ਆਵਾਜ਼ ਸੁਣ ਮੁੜ ਪੰਜਾਬ ਆ ਗਿਆ ਪਰ ਇਹ ਰਾਹ ਇੰਨਾ ਆਸਾਨ ਨਹੀਂ ਸੀ ਕਿਉਂਕਿ ਕੈਨੇਡਾ ਤੋਂ ਆ ਪੰਜਾਬ 'ਚ ਵਸਣਾ ਕੋਈ ਸੌਖਾ ਨਹੀਂ ਸੀ। ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੇ ਰੋਜ਼ ਤਾਹਨੇ ਮਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਮੁਤਾਬਿਕ ਪਿੰਡ 'ਚ ਰਹਿਣ ਨਾਲੋਂ ਕੈਨੇਡਾ ਰਹਿਣਾ ਜਿਆਦਾ ਵਧੀਆ ਸੀ। ਦੂਜੇ ਪਾਸੇ ਮਾਪਿਆਂ ਦੇ ਸਹਿਯੋਗ ਨਾਲ ਮੈਂ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਕੈਨੇਡੇ 'ਚ ਸਿੱਖੇ ਕੰਮ ਦਾ ਬਹੁਤ ਵੱਡਾ ਯੋਗਦਾਨ ਹੈ।
ਇੰਦਰ ਦਾ ਵੱਡਾ ਸੁਪਨਾ: ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇੰਦਰ ਨੇ ਦੱਸਿਆ ਕਿ ਉਸ ਦਾ ਸੁਪਨਾ ਸੀ ਕਿ ਉਹ ਆਪਣੇ ਕੈਫੇ ਦੀਆਂ ਬਣੀਆਂ ਚੀਜ਼ਾਂ ਨੂੰ ਵਿਦੇਸ਼ਾਂ 'ਚ ਵੀ ਵੇਚੇ ਅਤੇ ਆਪਣਾ ਕਾਰੋਬਾਰ ਇੰਟਰਨੈਸ਼ਲ ਪੱਧਰ ਤੱਕ ਲੈ ਕੇ ਜਾਵੇ।ਉਨ੍ਹਾਂ ਆਖਿਆ ਕਿ ਜਿਸ ਨੇ ਕੰਮ ਕਰਨਾ ਹੁੰਦਾ ਅਤੇ ਆਪਣੇ ਸੁਪਨੇ ਪੂਰੇ ਕਰਨੇ ਹੁੰਦੇ ਨੇ ੳੇੁਹ ਪਿੰਡ-ਸ਼ਹਿਰ, ਦੇਸ਼-ਵਿਦੇਸ਼ ਨਹੀਂ ਦੇਖਦਾ ਬਲਕਿ ਆਪਣੀ ਪੂਰੀ ਲਗਨ ਅਤੇ ਮਿਹਨਤ ਨਾਲ ਆਪਣਾ ਸੁਪਨਾ ਪੂਰਾ ਕਰਨ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੱਕ ਪਹੁੰਚਾ ਦਿੰਦਾ ਹੈ।
- ਪਤੀ ਪਤਨੀ ਨੇ ਕੀਤੀ ਆਈਲਟਸ ਪਾਸ; ਵਿਦੇਸ਼ ਜਾਣ ਦੀ ਬਜਾਏ ਕੀਤਾ ਸਟਰੀਟ ਫੂਡ ਦਾ ਕੰਮ, ਮਾਪਿਆਂ ਦੀ ਕਰ ਰਹੇ ਸੇਵਾ - IELTS pass husband and wife
- ਜੋਸ਼ ਤੇ ਜਜ਼ਬੇ ਦੀ ਮਿਸਾਲ ਬਣੀ ਅੰਮ੍ਰਿਤਸਰ ਦੀ ਧੀ ਰਾਜਵਿੰਦਰ ਕੌਰ, ਖੇਤੀ ਦੇ ਸਾਰੇ ਕੰਮ ਕਰਦੀ ਹੈ ਆਪ, ਦੇਖੋ ਵੀਡੀਓ - Amritsar News
- ਹੜ੍ਹ ਦੇ ਹਾਲਾਤਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਕਿੰਨਾ ਤਿਆਰ ? ਖੁਦ ਸਰਕਾਰੀ ਮੁਲਾਜ਼ਮਾਂ ਨੇ ਖੋਲ੍ਹੀ ਪੋਲ ! - Ludhiana News
ਨੌਜਵਾਨਾਂ ਨੂੰ ਅਪੀਲ: ਇੰਦਰ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੇ ਆਖਿਆ ਕਿ ਉਹ ਵਿਦੇਸ਼ ਜਾਣ ਪਰ ਕਾਰੋਬਾਰ ਆਪਣੇ ਦੇਸ਼ ਅਤੇ ਪੰਜਾਬ 'ਚ ਕਰਨ ਕਿਉਂਕਿ ਪੰਜਾਬ ਵਰਗੀ ਕੋਈ ਥਾਂ ਨਹੀਂ ਹੈ।ਪੰਜਾਬ 'ਚ ਕਾਰੋਬਾਰ ਸ਼ੁਰੂ ਕਰਨ ਨਾਲ ਪੰਜਾਬ ਨੂੰ ਤਰੱਕੀ ਮਿਲੇਗੀ ਅਤੇ ਪੰਜਾਬੀਆਂ ਨੂੰ ਰੁਜ਼ਗਾਰ ਮਿਲੇਗਾ।