ਅੰਮ੍ਰਿਤਸਰ: ਭਾਰਤ ਤੋਂ ਧੋਖੇ ਨਾਲ ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਹਮੀਦਾ ਬਾਨੋ ਕਰੀਬ 25 ਸਾਲ ਬਾਅਦ ਅੱਜ ਬਾਅਦ ਦੁਪਹਿਰ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਹੁੰਚ ਗਈ ਹੈ। 25 ਸਾਲ ਬੀਤ ਜਾਣ ਬਾਅਦ ਵਤਨ ਪਰਤੀ ਭਾਰਤੀ ਮਹਿਲਾ ਨੂੰ ਅਟਾਰੀ ਸਰਹੱਦ ਵਿਖੇ ਰਿਸ਼ਤੇਦਾਰ ਅਤੇ ਫੋਕਲੋਰ ਰਿਸਰਚ ਅਕਾਦਮੀ ਰਜਿਸਟਰ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਪਹੁੰਚੇ ਹੋਏ ਸਨ। ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੁੰਦਿਆਂ ਹਮੀਦਾ ਬਾਨੋ, ਜੋ ਕਿ ਵੀਲ ਚੇਅਰ ’ਤੇ ਸੀ, ਨੂੰ ਪਾਕਿਸਤਾਨ ਇਮੀਗ੍ਰੇਸ਼ਨ ਨੇ ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਸਰਹੱਦ ਅਟਾਰੀ ਵਾਹਗਾ ਦੀ ਜ਼ਰੋ ਲਾਈਨ ’ਤੇ ਭਾਰਤੀ ਇਮੀਗ੍ਰੇਸ਼ਨ ਨੂੰ ਸੌਂਪਿਆ।
ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ
ਭਾਰਤੀ ਇਮੀਗ੍ਰੇਸ਼ਨ ਅਤੇ ਕਸਟਮ ਨੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਦਿਆਂ ਮਹਿਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਤਹਿਸੀਲਦਾਰ ਅਟਾਰੀ ਦੇ ਹਵਾਲੇ ਕੀਤਾ ਗਿਆ, ਉਪਰੰਤ ਹਮੀਦਾ ਬਾਨੋ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਮੀਦਾ ਬਾਨੋ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਦੇ ਵਿੱਚ 25 ਸਾਲ ਇੱਕ ਜ਼ਿੰਦਾ ਲਾਸ਼ ਦੇ ਵਾਂਗ ਬਿਤਾਏ ਹਨ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਪਾਕਿਸਤਾਨ ਧੋਖੇ ਨਾਲ ਲੈ ਕੇ ਗਏ ਸਨ ਜਦਕਿ ਉਹ ਨਹੀਂ ਜਾਣਾ ਚਾਹੁੰਦੀ ਸੀ। ਬੰਬਈ ਦਾ ਬਹਾਨਾ ਲਾ ਕੇ ਉਸ ਨੂੰ ਪਾਕਿਸਤਾਨ ਲੈ ਕੇ ਗਏ।
ਪਾਕਿਸਤਾਨ ਦੇ ਵਿੱਚ ਇੱਕ ਸਿੰਧੀ ਵਿਅਕਤੀ ਦੇ ਨਾਲ ਨਿਕਾਹ ਕਰਾਇਆ
ਹਮੀਦਾ ਬਾਨੋ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਇੱਕ ਸਿੰਧੀ ਵਿਅਕਤੀ ਦੇ ਨਾਲ ਨਿਕਾਹ ਕਰਾਇਆ ਸੀ ਅਤੇ ਉਸ ਵਿਅਕਤੀ ਦੇ ਚਾਰ ਬੱਚੇ ਸਨ ਅਤੇ ਉਨ੍ਹਾਂ ਬੱਚਿਆਂ ਦੀ ਦੇਖਭਾਲ ਕਰਕੇ ਹੀ ਮੈਂ ਆਪਣੇ 25 ਸਾਲ ਬਿਤਾਏ ਹਨ ਅਤੇ ਫਿਰ ਇੱਕ ਵੀਡੀਓ ਦੇ ਰਾਹੀ ਮੈਂ ਭਾਰਤ ਸੰਪਰਕ ਕੀਤਾ ਅਤੇ ਬਾਅਦ ਵਿੱਚ ਮੇਰੇ ਪਰਿਵਾਰ ਨੇ ਅੰਬੈਸੀ ਨਾਲ ਸੰਪਰਕ ਕਰਕੇ ਮੈਨੂੰ ਭਾਰਤ ਲਿਆਉਣ ਦੇ ਵਿੱਚ ਮੇਰੀ ਮਦਦ ਕੀਤੀ ਹੈ। ਹੁਣ ਮੈਂ ਭਾਰਤ ਦੇਸ਼ ਆਈ ਹਾਂ ਅਤੇ ਬਹੁਤ ਜਿਆਦਾ ਖੁਸ਼ ਹਾਂ।
- ਇਨ੍ਹਾਂ ਦੋ ਗਾਇਕਾਂ ਨੇ ਕਿਸਾਨਾਂ ਬਾਰੇ ਆਖੀ ਵੱਡੀ ਗੱਲ, ਇੱਕ ਧਰਨੇ 'ਚ ਪਹੁੰਚਿਆ, ਦੂਜੇ ਨੇ ਕੀਤਾ ਟਵੀਟ
- ਧਰਨੇ ਨੂੰ ਲੈ ਕੇ ਬੋਲੇ ਰੁਲਦੂ ਸਿੰਘ ਮਾਨਸਾ, ਕਿਹਾ- ਡੱਲੇਵਾਲ ਅਤੇ ਪੰਧੇਰ ਦੀ ਆਪਸੀ ਨਹੀਂ ਕੋਈ ਸਹਿਮਤੀ, ਮੇਰੇ ਖਿਆਲ ਨਾਲ ਇਹ ਅੰਦੋਲਨ ਵੀ ਹੈ ਗਲਤ
- ਸੁੰਡੀ ਦੇ ਹਮਲੇ ਤੋਂ ਪਰੇਸ਼ਨ ਕਿਸਾਨ ਨੇ ਵਾਹੀ ਕਣਕ ਦੀ ਫ਼ਸਲ, ਸਰਕਾਰ ਖ਼ਿਲਾਫ਼ ਰੋਸ ਜਤਾਉਂਦਿਆਂ ਕੀਤੀ ਮੁਆਵਜ਼ੇ ਦੀ ਮੰਗ