ETV Bharat / state

ਨਸ਼ਿਆਂ 'ਤੇ ਜਲੰਧਰ ਪੁਲਿਸ ਦਾ ਐਕਸ਼ਨ, 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤੇ 4 ਤਸਕਰ - jalandhar Police action on drugs - JALANDHAR POLICE ACTION ON DRUGS

Action of Jalandhar police on drugs: ਪੰਜਾਬ ਪੁਲਿਸ ਵੱਲੋ ਲਗਾਤਾਰ ਨਸ਼ੇ ਦੇ ਸੌਦਾਗਰਾਂ ਉੱਤੇ ਨਕੇਲ ਕਸੀ ਜਾ ਰਹੀ ਹੈ। ਇਸ ਤਹਿਤ ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ 250 ਗ੍ਰਾਮ ਹੈਰੋਇਨ ਸਮੇਤ 4 ਸਮੱਗਲਰਾਂ ਨੂੰ ਕਾਬੂ ਕਰਕੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

Action of Jalandhar police on drugs, 4 smugglers arrested with 250 grams of heroin
ਨਸ਼ਿਆਂ 'ਤੇ ਜਲੰਧਰ ਪੁਲਿਸ ਦਾ ਐਕਸ਼ਨ, 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤੇ 4 ਤਸਕਰ (ਜਲੰਧਰ ਪਤੱਰਕਾਰ)
author img

By ETV Bharat Punjabi Team

Published : Aug 30, 2024, 1:20 PM IST

ਨਸ਼ਿਆਂ 'ਤੇ ਜਲੰਧਰ ਪੁਲਿਸ ਦਾ ਐਕਸ਼ਨ (ਜਲੰਧਰ ਪਤੱਰਕਾਰ)

ਜਲੰਧਰ : ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਤਹਿਤ ਲਗਾਤਾਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਕਾਰਵਾਈ ਕਰਦਿਆਂ ਜਲੰਧਰ ਸੀਆਈਏ ਸਟਾਫ ਵੱਲੋਂ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਵੇਰਵੇ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਿਰੋਹ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਾਈ ਪੁਆਇੰਟ ਹਰਨਾਮ-ਦਾਸਪੁਰਾ ਨੇੜੇ ਜਾਲ ਵਿਛਾਇਆ ਗਿਆ ਤਾਂ ਇਕ ਨੌਜਵਾਨ ਸਨੀ ਵੇਹਮੀ ਪੁੱਤਰ ਸੁਨੀਲ, ਵਾਸੀ ਗੀਤਾ ਕਾਲੋਨੀ ਗਲੀ ਨੰ. 6 ਕਾਲਾ ਸੰਘਿਆ ਰੋਡ, ਜਲੰਧਰ ਨੂੰ ਦੇਖਿਆ ਗਿਆ।

4 ਸਮੱਗਲਰ ਕਾਬੂ: ਸਵਪਨ ਸ਼ਰਮਾ ਨੇ ਦੱਸਿਆ ਕਿ ਉਕਤ ਨੌਜਵਾਨ 'ਤੇ ਸ਼ੱਕ ਪੈਣ 'ਤੇ ਪੁਲਿਸ ਨੇ ਉਸ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿਖੇ ਐਫਆਈਆਰ 91 ਮਿਤੀ 22-08-2024 ਅਧੀਨ 21 ਐਨਡੀਪੀਐਸ ਐਕਟ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਅਪਰਾਧ ਵਿੱਚ ਤਿੰਨ ਹੋਰ ਵਿਅਕਤੀ ਹਨੀ ਕਲਿਆਣ ਪੁੱਤਰ ਸ਼ਿਵਜੀ ਵਾਸੀ ਅਬਾਦਪੁਰਾ ਜਲੰਧਰ, ਮਨੀ ਸੱਭਰਵਾਲ ਪੁੱਤਰ ਬੌਬੀ ਸੱਭਰਵਾਲ ਵਾਸੀ ਬਸਤੀ ਗੁਜਾਂ ਅਤੇ ਨੀਰਜ ਪੁੱਤਰ ਰਾਜ ਕੁਮਾਰ ਵਾਸੀ ਬਸਤੀ ਗੁਜਾਂ ਵੀ ਸ਼ਾਮਿਲ ਸਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੰਨੀ ਅਤੇ ਹਨੀ ਦੇ ਖਿਲਾਫ ਦੋ, ਮਨੀ ਖਿਲਾਫ ਚਾਰ ਕੇਸ ਪੈਂਡਿੰਗ ਹਨ ਜਦਕਿ ਨੀਰਜ ਖਿਲਾਫ ਕੋਈ ਅਪਰਾਧਿਕ ਰਿਕਾਰਡ ਨਹੀਂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਸਵਪਨ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.