ETV Bharat / state

‘ਜਦੋਂ ਚੰਨੀ ਅਤੇ ਉਸਦਾ ਪਰਿਵਾਰ ਮੈਨੂੰ ਤੰਗ ਕਰ ਰਿਹਾ ਸੀ ਤਾਂ ਸਾਂਸਦ ਡਾ. ਅਮਰ ਸਿੰਘ 45 ਦਿਨ ਮੇਰੇ ਹਲਕੇ 'ਚ ਨਹੀਂ ਵੜੇ...’ - Gurpreet GP campaigned in Khanna

ਖੰਨਾ ਵਿੱਚ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਵਿਰੋਧੀਆਂ ਨੂੰ ਲਪੇਟਦਿਆਂ ਤਿੱਖੇ ਸਿਆਸੀ ਤੰਜ ਵੀ ਕੱਸੇ।

AAP candidate Gurpreet GP campaigned in Khanna of Ludhiana
ਖੰਨਾ 'ਚ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਨੇ ਕੀਤਾ ਚੋਣ ਪ੍ਰਚਾਰ
author img

By ETV Bharat Punjabi Team

Published : Apr 23, 2024, 6:42 AM IST

Updated : Apr 23, 2024, 7:14 AM IST

ਗੁਰਪ੍ਰੀਤ ਜੀਪੀ ਨੇ ਕੀਤਾ ਚੋਣ ਪ੍ਰਚਾਰ

ਖੰਨਾ (ਲੁਧਿਆਣਾ): ਲੋਕ ਸਭਾ ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ਨੂੰ ਚੁਣੌਤੀ ਦੇਣ ਅਤੇ ਜਵਾਬੀ ਹਮਲੇ ਕਰਨ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਜਿੱਥੇ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ ਨੇ ਦੋਰਾਹਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਨੂੰ 5 ਸਾਲਾਂ ਤੋਂ ਗਾਇਬ ਰਹਿਣ ਦੇ ਦੋਸ਼ਾਂ ਨੂੰ ਲੈ ਕੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ ਤਾਂ ਹੁਣ ਜੀ.ਪੀ ਨੇ ਵੀ ਇਸਦਾ ਜਵਾਬ ਦਿੱਤਾ। ਇਸਦੇ ਨਾਲ ਹੀ ਜੀਪੀ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਸ਼ਿਆਂ ਦੇ ਮੁੱਦੇ 'ਤੇ ਚੋਣ ਕਮਿਸ਼ਨ ਨੂੰ ਪੱਤਰ ਲਿਖਣ 'ਤੇ ਵੀ ਕਾਂਗਰਸ 'ਤੇ ਸਿਆਸੀ ਹਮਲਾ ਕੀਤਾ।

MP ਇੱਕ ਦਿਨ ਦੀ ਲੋਕੇਸ਼ਨ ਦਿਖਾਉਣ, ਦੇਣਦਾਰ ਹੋਵਾਂਗਾ: ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਗਾਤਾਰ ਕਾਂਗਰਸੀ ਉਮੀਦਵਾਰ 'ਤੇ ਸਿਆਸੀ ਹਮਲੇ ਕਰ ਰਹੇ ਹਨ ਕਿ ਉਹ 5 ਸਾਲਾਂ 'ਚ ਆਪਣੇ ਹਲਕੇ 'ਚ ਨਹੀਂ ਆਏ ਅਤੇ ਲੋਕਾਂ ਨਾਲ ਧੋਖਾ ਕੀਤਾ। ਰਾਏਕੋਟ ਵਿੱਚ ਆਪਣੇ ਪੁੱਤਰ ਨੂੰ ਹੀ ਕਰੋੜਾਂ ਰੁਪਏ ਦੇ ਫੰਡ ਦਿੱਤੇ। ਇਸਦੇ ਜਵਾਬ ਵਿੱਚ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ। ਹੁਣ ਜੀ.ਪੀ ਨੇ ਦੋਸ਼ ਲਾਇਆ ਕਿ ਜਦੋਂ ਸਾਬਕਾ ਸੀ.ਐਮ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੇ ਖਿਲਾਫ ਆਜ਼ਾਦ ਤੌਰ 'ਤੇ ਚੋਣ ਲੜੀ ਸੀ ਅਤੇ ਚੰਨੀ ਪਰਿਵਾਰ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਤਾਂ ਉਨ੍ਹਾਂ 45 ਦਿਨਾਂ 'ਚ ਇਕ ਦਿਨ ਵੀ ਡਾ. ਅਮਰ ਸਿੰਘ ਕਾਂਗਰਸ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦੀ ਮਦਦ ਲਈ ਵੀ ਨਹੀਂ ਆਏ। ਸਾਂਸਦ ਇਕ ਦਿਨ ਦੀ ਬੱਸੀ ਪਠਾਣਾ ਹਲਕੇ ਦੀ ਲੋਕੇਸ਼ਨ ਦਿਖਾਉਣ, ਉਹ ਦੇਣਦਾਰ ਹੋਣਗੇ।

8 ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ: ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਖੰਨਾ ਵਿੱਚ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਦੀ ਅਗਵਾਈ ਵਿੱਚ ਵਿਕਾਸ ਕਾਰਜ ਹੋ ਰਹੇ ਹਨ। 8 ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ। ਕਰੀਬ 32 ਲੱਖ ਰੁਪਏ ਦੀ ਲਾਗਤ ਨਾਲ ਇੱਕ ਲਾਇਬ੍ਰੇਰੀ ਬਣਾਈ ਜਾਵੇਗੀ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਪੇਪਰਾਂ ਦੀ ਤਿਆਰੀ ਅਤੇ ਪੀਸੀਐਸ, ਆਈਪੀਐਸ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਕਿਤਾਬਾਂ ਮਿਲਣਗੀਆਂ।

ਖੰਨਾ ਹਲਕਾ ਫਤਹਿਗੜ੍ਹ ਸਾਹਿਬ ਦਾ ਸਭ ਤੋਂ ਵੱਡਾ ਹਲਕਾ : ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿੱਚ ਖੰਨਾ ਹਲਕਾ ਸਭ ਤੋਂ ਵੱਡਾ ਹੈ। ਇਹ ਜੀ.ਟੀ ਰੋਡ 'ਤੇ ਸਥਿਤ ਹੈ। ਇਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਇਹ ਇੱਕ ਉਦਯੋਗਿਕ ਖੇਤਰ ਹੈ। ਇਸ ਖੇਤਰ ਵਿਚ ਪੈਦਲ ਹੀ ਬਾਜ਼ਾਰਾਂ ਵਿੱਚ ਗਏ ਅਤੇ ਹਰ ਵਰਗ ਦੇ ਲੋਕਾਂ ਨੂੰ ਮਿਲੇ। ਪਾਰਟੀ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ।

Last Updated : Apr 23, 2024, 7:14 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.