ਮੋਗਾ: ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਰਾਖਵਾਂ ਹਲਕੇ ਤੋਂ ਐਲਾਨੇ ਉਮੀਦਵਾਰ ਤੇ ਅਦਾਕਾਰ, ਕਰਮਜੀਤ ਅਨਮੋਲ ਵੱਲੋਂ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਕਸਬਾ ਅਜੀਤਵਾਲ ਤੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਬੀਤੇ ਦਿਨ ਚੋਣ ਆਗਾਜ਼ ਕਰਨ ਦੀ ਪਹਿਲ ਕਰਦਿਆਂ ਉਹਨਾਂ ਵੱਲੋਂ ਰੋਡ ਸ਼ੋਅ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨੇ ਫ਼ਰੀਦਕੋਟ ਦੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਇਸ ਮੌਕੇ ਉਹਨਾਂ ਦੇ ਨਾਲ ਮੋਗਾ ਤੋਂ ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ ਤੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਸ਼ਾਮਿਲ ਰਹੇ। ਇਸ ਮੌਕੇ ਸਥਾਨਕ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਦਾਅਵਾ : ਇਸ ਮੌਕੇ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤਾ, ਉਥੇ ਹੀ ਕਰਮਜੀਤ ਅਨਮੋਲ ਨੇ ਕਿਹਾ ਕਿ 'ਮੈਂ ਖੁਸ਼ ਨਸੀਬ ਹਾਂ ਕਿ ਮੈਨੂੰ ਬਾਬਾ ਫਰੀਦ ਜੀ ਦੀ ਧਰਤੀ ਤੋਂ ਸੀਟ ਮਿਲੀ ਹੈ ਅਤੇ ਬਾਬਾ ਜੀ ਦੇ ਦਰ 'ਤੇ ਜਾ ਕੇ ਅਗਲੀ ਸ਼ੁਰੂਆਤ ਕਰਾਂਗੇ', ਉਹਨਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਲੋਕ ਮੈਨੂੰ ਇੰਨਾ ਭਰਵਾਂ ਹੁੰਗਾਰਾ ਦੇ ਰਹੇ ਹਨ, ਇੱਕ ਵਾਰੀ ਲੋਕ ਮੈਨੂੰ ਮੌਕਾ ਦੇਣ, ਮੈਂ ਲੋਕਾਂ ਦੀ ਆਸਾਂ ਉਮੀਦਾਂ 'ਤੇ ਖਰਾ ਉਤਰਾਂਗਾ ।
ਕਰਮਜੀਤ ਅਨਮੋਲ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫੈਸਲਾ ਸਹੀ: ਇਸ ਮੌਕੇ ਹਲਕਾ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਮੌਜੂਦ ਰਹੇ । ਵਿਧਾਇਕਾ ਨੇ ਕਿਹਾ ਕਿ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਜਲਦ ਹੀ ਜਿੱਤ ਵੀ ਹਾਸਿਲ ਹੋਵੇਗੀ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਰਮਜੀਤ ਅਨਮੋਲ ਨੂੰ ਪਾਰਟੀ ਵੱਲੋਂ ਟਿਕਟ ਦੇਣਾ ਅਤੇ ਚੋਣ ਮੈਦਾਨ ਵਿਚ ਉਤਾਰਨਾ ਬਹੁਤ ਵਧੀਆ ਫੈਸਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਨਤੀਜੇ ਵੀ ਦੇਖਣ ਨੂੰ ਮਿਲਣਗੇ।
- ਛੋਟੇ ਸਿੱਧੂ ਦੀ ਖੁਸ਼ੀ 'ਚ ਪਿਤਾ ਬਲਕੌਰ ਸਿੰਘ ਨੇ ਵੰਡੇ ਲੱਡੂ: ਭਾਵੁਕ ਹੋ ਕੇ ਕੀਤਾ ਰੱਬ ਦਾ ਸੁਕਰਾਨਾ, ਵੱਡੇ ਪੁੱਤਰ ਸ਼ੁੱਭ ਦੀਆਂ ਯਾਦਾਂ ਕੀਤੀਆਂ ਸਾਂਝੀਆਂ
- ਸਿੱਧੂ ਮੂਸੇਵਾਲਾ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਮਾਂ ਚਰਨ ਕੌਰ ਨੇ ਦਿੱਤਾ ਪੁੱਤਰ ਨੂੰ ਜਨਮ, ਦੇਖੋ ਵੀਡੀਓ
- ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ 'ਆਪ' ਦਾ ਪਹਿਲਾ ਵਾਅਦਾ ਕਿਹਾ- ਫਤਿਹਗੜ੍ਹ ਸਾਹਿਬ 'ਚ ਪੀਜੀਆਈ ਵਰਗਾ ਵੱਡਾ ਹਸਪਤਾਲ ਲਿਆਵਾਂਗੇ
ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਅਨਮੋਲ : ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਫ਼ਰੀਦਕੋਟ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਨਾਲ ਜਿੱਥੇ ‘ਆਪ’ ਵਰਕਰ ਖ਼ੁਸ਼ ਨਜ਼ਰ ਆ ਰਹੇ ਹਨ। ਉੱਥੇ ਹੀ ਟਿਕਟ ਦੀ ਦੌੜ ਵਿਚ ਸ਼ਾਮਿਲ ਸਥਾਨਕ ਆਗੂ ਨਿਰਾਸ਼ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ’ਤੇ ਸਵਾਲ ਚੁੱਕੇ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਇਹ ਚੋਣ ਮੁਹਿੰਮ ਕਸਬਾ ਅਜੀਤਵਾਲ ਤੋਂ ਸ਼ੁਰੂ ਹੁੰਦੀ ਹੋਈ ਬਾਘਾਪੁਰਾਣਾ, ਪੰਜਗਰਾਈ , ਕੋਟਕਪੂਰਾ ਹੁੰਦੀ ਹੋਈ ਟਿੱਲਾ ਬਾਬਾ ਸ਼ੇਖ ਫਰੀਦ ਜੀ ਜਾ ਕੇ ਸਮਾਪਤ ਹੋਈ।