ਅੰਮ੍ਰਿਤਸਰ : ਅੱਜ ਭੰਡਾਰੀ ਪੁੱਲ ਤੇ ਆਮ ਆਦਮੀ ਪਾਰਟੀ ਵੱਲੋ ਭੁੱਖ ਹੜਤਾਲ ਰੱਖੀ ਗਈ ਹੈ। ਅੰਮ੍ਰਿਤਸਰ ਵਿਖੇ ਕੁਲਦੀਪ ਸਿੰਘ ਧਾਲੀਵਾਲ ਤੇ ਅਸ਼ੋਕ ਤਲਵਾਰ ਤੇ ਮਨੀਸ਼ ਅਗਰਵਾਲ, ਦਿਹਾਤੀ ਪ੍ਰਧਾਨ ਤੇ ਹੋਰ ਆਗੂ ਭੰਡਾਰੀ ਪੁੱਲ ਭੁੱਖ ਹੜਤਾਲ ਤੇ ਬੈਠੇ ਹਨ। ਬਾਕੀ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੱਟਕੜ ਕਲਾਂ ਵਿਖੇ ਭੁੱਖ ਹੜਤਾਲ ਤੇ ਬੈਠੇ ਹਨ। ਆਮ ਆਦਮੀ ਪਾਰਟੀ ਆਪਣੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਫਤਾਰੀ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਭੁੱਖ ਹੜਤਾਲ ਤੇ ਹੈ।
ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ਼: ਦੇਸ਼ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ-ਜਿੱਥੇ ਵੀ ਸਾਡੀ ਪਾਰਟੀ 16-17 ਸੂਬਿਆਂ ਦੇ ਵਿੱਚ ਹੈ ਸਾਰੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ਼ ਸਾਡਾ ਦੇਸ਼ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ। ਉਸ ਦੇਸ਼ ਦੇ ਅੰਦਰ ਜਿਵੇਂ ਮੋਦੀ ਦੀ ਅਮਿਤ ਸ਼ਾਹ ਦੀ ਬੀਜੇਪੀ ਦੀ ਤਾਨਾਸ਼ਾਹੀ ਕੰਮ ਕਰ ਰਹੀ ਹੈ ਅਤੇ ਇਸ ਵੇਲੇ ਤਾਨਾਸ਼ਾਹੀ ਸਿਖਰਾਂ ਤੇ ਹੈ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਬੀਜੇਪੀ ਦੇ ਖਿਲਾਫ਼ ਬੋਲਦਾ ਉਨ੍ਹਾਂ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਦੇ ਫਸਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅਸੀਂ ਅੱਜ ਪੂਰੇ ਦੇਸ਼ ਦੇ ਵਿੱਚ ਮੰਗ ਕਰ ਰਹੇ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ ਅਤੇ ਹੋਰ ਵੀ ਸਾਡੇ ਨੇਤਾ ਜੇਲ੍ਹ 'ਚ ਬੰਦ ਹਨ। ਉਨ੍ਹਾਂ ਉੱਤੇ ਜਿਹੜੇ ਝੂਠੇ ਪਰਚੇ ਉਹ ਵਾਪਸ ਲਏ ਜਾਣ ਤੇ ਉਨ੍ਹਾਂ ਨੂੰ ਰਿਹਾ ਕੀਤਾ ਜਾਵੇ।
ਜਿਸ ਦੇ ਚੱਲਦੇ ਸਾਰੇ ਦੇਸ਼ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਰਕਰ ਭੁੱਖ ਹੜਤਾਲ ਤੇ ਭੁੱਖ ਹੜਤਾਲ ਸਾਡੀ ਇੱਕ ਦਿਨ ਦੀ ਹੋਵੇਗੀ ਅੱਜ ਭੰਡਾਰੀ ਪੁੱਲ ਤੇ ਅਸੀ ਭੁੱਖ ਹੜਤਾਲ ਤੇ ਬੈਠੇ ਹਾਂ। ਸਾਡੇ ਨਾਲ ਚੇਅਰਮੈਨ ਸਾਹਿਬ ਅਸ਼ੋਕ ਤਲਵਾਰ, ਸਾਡੇ ਸ਼ਹਿਰੀ ਪ੍ਰਧਾਨ ਮਨੀਸ਼ ਦਿਹਾਤੀ, ਪ੍ਰਧਾਨ ਢਿੱਲੋਂ ਸਾਹਿਬ ਭੁੱਲਰ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਗੁਪਤਾ ਜੀ ਸਾਡੀ ਡਿਊਟੀ ਇੱਥੇ ਲੱਗੀ ਹੈ। ਸਾਡੇ ਬਾਕੀ ਐਮਐਲਏ ਸਾਹਿਬ ਸਾਰਿਆਂ ਦੀ ਡਿਊਟੀ ਖੱਟਕੜ ਕਲਾ ਮੁੱਖ ਮੰਤਰੀ ਜੀ ਦੇ ਨਾਲ ਲੱਗੀ ਹੈ, ਸਾਰੇ ਉੱਥੇ ਗਏ ਹਨ।
ਆਮ ਆਦਮੀ ਪਾਰਟੀ ਖ਼ਤਮ ਨਹੀਂ ਕੀਤੀ ਜਾ ਸਕਦੀ: ਅਸੀਂ ਆਪਣਾ ਸੰਘਰਸ਼ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਦੇ ਰਹਾਂਗੇ, ਹਾਈ ਕਮਾਂਡ ਅਗਲਾ ਐਕਸ਼ਨ ਦੇਵੇਗੀ। ਅਸੀਂ ਉਨ੍ਹਾਂ ਚਿਰ ਆਪਣਾ ਸੰਘਰਸ਼ ਜਾਰੀ ਰੱਖਾਂਗੇ, ਜਿੰਨ੍ਹਾਂ ਚਿਰ ਤੱਕ ਸਾਡੇ ਆਗੂਆਂ ਜੇਲ੍ਹਾਂ ਵਿੱਚੋਂ ਵਾਪਸ ਨਹੀਂ ਲਿਆਏ ਜਾਂਦੇ, ਜਿੰਨ੍ਹਾਂ ਚਿਰ ਤੱਕ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਸੰਜੇ ਸਿੰਘ ਬੇਲ ਤੇ ਆ ਗਏ ਸਾਰਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤਾਨਾਸ਼ਾਹੀ ਸਿੱਖਰਾਂ ਤੇ ਆ ਉਹ ਜਿੰਨੇ ਮਰਜ਼ੀ ਐਮਐਲਏ ਉੱਤੇ ਕੇਸ ਦਰਜ ਕਰਦੇ ਹਨ, ਜਿੰਨੇ ਮਰਜੀ ਮੰਤਰੀਆਂ ਨੂੰ ਫਸਾ ਲੈਣ, ਜਿੰਨੇ ਮਰਜ਼ੀ ਸਾਡੇ ਪਾਰਟੀ ਦੇ ਆਗੂਆਂ ਨੂੰ ਫਸਾ ਲੈਣ, ਪਰ ਆਮ ਆਦਮੀ ਪਾਰਟੀ ਦਬਾਈ ਨਹੀਂ ਜਾ ਸਕਦੀ। ਆਮ ਆਦਮੀ ਪਾਰਟੀ ਖ਼ਤਮ ਨਹੀਂ ਕੀਤੀ ਜਾ ਸਕਦੀ।
ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਬੰਦ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਦੀ ਸੋਚ ਨੂੰ ਬੰਦ ਨਹੀਂ ਕੀਤਾ ਜਾ ਸਕਦਾ: ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਬੰਦ ਕੀਤਾ ਜਾ ਸਕਦਾ ਹੈ, ਪਰ ਉਨ੍ਹਾਂ ਦੀ ਸੋਚ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਸੋਚ ਇਸ ਵੇਲੇ ਪੂਰੇ ਹਿੰਦੁਸਤਾਨ ਵਿੱਚ ਪਹੁੰਚ ਚੁੱਕੀ ਹੈ। ਮੈਂ ਵੀ ਕਹਿਣਾ ਚਾਹੁੰਦਾ ਕਿ ਜਦੋਂ 4 ਜੂਨ ਦਾ ਰਿਜ਼ਲਟ ਆਊਗਾ ਉਸ ਸਮੇਂ ਬੀਜੇਪੀ ਨੂੰ ਪਤਾ ਲੱਗੂਗਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਉਨ੍ਹਾਂ ਦਾ ਇਹ ਦੇਸ਼ ਦੇ ਵਿੱਚੋਂ, ਉਨ੍ਹਾਂ ਦੇ ਇਹ ਤਾਨਾਸ਼ਾਹੀ ਰਾਜ ਦਾ ਕਿਵੇਂ ਅੰਤ ਹੁੰਦਾ ਹੈ। 4 ਜੂਨ ਨੂੰ ਤੁਸੀਂ ਸਾਰੇ ਦੇਖੋਗੇ ਕਿਉਂਕਿ ਸਾਰੇ ਦੇਸ਼ ਦੇ ਇੱਕ ਬਹੁਤ ਰੋਸ ਹੈ ਕਿ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਸ਼ਾਇਦ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਤੇ ਕਿਸੇ ਪ੍ਰੈਜੈਂਟ ਮੁੱਖ ਮੰਤਰੀ ਨੂੰ ਇਸ ਢੰਗ ਨਾਲ ਝੂਠੇ ਕੇਸਾਂ ਦੇ ਫਸਾਇਆ ਗਿਆ ਹੈ। ਇਸ ਦਾ ਕੀ ਜ਼ੁਲਮ ਹੈ, ਇਹ ਲੋਕ ਵੋਟ ਦੇ ਰਾਹੀਂ ਤੁਹਾਨੂੰ ਆਪਣੇ ਆਪ ਦੱਸਣਗੇ। 4 ਜੂਨ ਨੂੰ ਜਦੋਂ ਰਿਜ਼ਲਟ ਆਊਗਾ।
- ਭਾਜਪਾ ਨੇ ਬਿਨ੍ਹਾਂ ਉਮੀਦਵਾਰ ਤੋਂ ਹੀ ਤੇਜ਼ ਕੀਤੀ ਚੋਣ ਮੁਹਿੰਮ, ਕੇਵਲ ਢਿੱਲੋਂ ਨੇ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ ਦਾ ਕੀਤਾ ਐਲਾਨ - Lok Sabha Elections 2024
- ਅਜਨਾਲਾ 'ਚ ਤੀਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼, ਨਿਆਂਇਕ ਹਿਰਾਸਤ 'ਚ ਪਹੁੰਚਿਆ ਮੁਲਜ਼ਮ - TRIPLE MURDER IN AMRITSAR
- ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਫੁੱਟਿਆ ਮਾਪਿਆਂ ਦਾ ਗੁੱਸਾ,'ਆਪ' ਵਿਧਾਇਕ ਤੱਕ ਕੀਤੀ ਪਹੁੰਚ - parents against private schools