ETV Bharat / state

ਕੈਨੇਡਾ ਪੁਲਿਸ 'ਚ ਭਰਤੀ ਹੋਇਆ ਸੰਗਰੂਰ ਦਾ ਨੌਜਵਾਨ, ਮਾਪਿਆਂ ਨੇ ਸੂਬਾ ਸਰਕਾਰ ਤੋਂ ਪ੍ਰਗਟਾਈ ਨਾਰਜ਼ਾਗੀ - sangrur boy in canada police

author img

By ETV Bharat Punjabi Team

Published : Jul 12, 2024, 1:11 PM IST

Punjabi boy in canada police: ਜਿਲ੍ਹਾ ਸੰਗਰੂਰ ਦੇ ਪਿੰਡ ਬਿਜਲਪੁਰ ਦਾ ਨੌਜਵਾਨ ਕੁਲਜੀਤ ਸਿੰਘ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਹੈ,ਜਿਸ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਵਿਚ ਬੇਹੱਦ ਖੁਸ਼ੀ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋਇਆ ਹੈ।

A young man from Sangrur joined the Canada Police, his parents expressed their displeasure with the state government
ਕੈਨੇਡਾ ਪੁਲਿਸ 'ਚ ਭਰਤੀ ਹੋਇਆ ਸੰਗਰੂਰ ਦਾ ਨੌਜਵਾਨ, ਮਾਪਿਆਂ ਨੇ ਸੂਬਾ ਸਰਕਾਰ ਤੋਂ ਪ੍ਰਗਟਾਈ ਨਾਰਜ਼ਾਗੀ (Sangrur reporter)
ਕੈਨੇਡਾ ਪੁਲਿਸ 'ਚ ਭਰਤੀ ਹੋਇਆ ਸੰਗਰੂਰ ਦਾ ਨੌਜਵਾਨ (Sangrur reporter)

ਸੰਗਰੂਰ : ਕਹਿੰਦੇ ਨੇ ਪੰਜਾਬੀ ਜਿਥੇ ਹੁੰਦੇ ਨੇ ਇੱਕ ਨਵਾਂ ਜਹਾਨ ਬਣਾਉਂਦੇ ਨੇ, ਪਰ ਅੱਜ ਕਲ ਪੰਜਾਬੀ ਨੌਜਵਾਨ ਨਵਾਂ ਕਮਾਲ ਕਰ ਰਹੇ ਨੇ। ਵਿਦੇਸ਼ੀ ਧਰਤੀ 'ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਿਆਂ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਨਾਮ ਸ਼ਾਮਿਲ ਹੋਇਆ ਹੈ। ਇਹ ਨੌਜਵਾਨ ਹੈ ਸੰਗਰੂਰ ਦਾ ਕੁਲਜੀਤ ਸਿੰਘ ਜੋ ਕਿ ਇੱਥੋਂ ਨੇੜਲੇ ਪਿੰਡ ਬਿਜਲਪੁਰ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਹੈ। ਕੁਲਜੀਤ ਸਿੰਘ ਨੇ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।

ਖੇਡਾਂ 'ਚ ਕੀਤਾ ਸੀ ਨਾਮ ਰੌਸ਼ਨ: ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਜੋ ਕਿ ਪਿੰਡ ਦੇ ਸਾਬਕਾ ਸਰਪੰਚ ਹਨ ਅਤੇ ਮਾਤਾ ਹਰਬੰਸ ਕੌਰ ਨੇ ਪੁੱਤਰ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਕੁਲਜੀਤ ਸਿੰਘ ਨੂੰ ਬਚਪਨ ਤੋਂ ਹੀ ਖੇਡਾਂ ਵਿੱਚ ਰੂਚੀ ਰੱਖਦਾ ਸੀ ਅਤੇ ਖਾਸ ਕਰ ਕੇ ਕਬੱਡੀ ਖੇਡਣ ਦਾ ਬਹੁਤ ਸ਼ੌਂਕੀਨ ਸੀ। ਮਾਪਿਆਂ ਨੇ ਦੱਸਿਆ ਕਿ ਕੁਲਜੀਤ ਸਿੰਘ 2018 ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਕਨੇਡਾ ਵਿੱਚ ਗਿਆ ਸੀ। ਉੱਥੇ ਉਹਨੇ ਪੜ੍ਹਾਈ ਕੀਤੀ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਹਿੱਸੇ ਲੈਂਦਾ ਰਿਹਾ। ਖਿਡਾਰੀ ਹੋਣ ਸਦਕਾ ਹੀ ਉਸ ਨੂੰ ਪੁਲਿਸ ਵਿੱਚ ਨੌਕਰੀ ਮਿਲ ਗਈ। ਮਾਪਿਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੇ ਟ੍ਰੇਨਿੰਗ ਤੋਂ ਬਾਅਦ ਕੈਨੇਡਾ ਦੇ ਲੈਥ ਬਰਿੱਜ ਸ਼ਹਿਰ ਵਿਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਉਸ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਖੁਸ਼ੀ ਹੈ, ਉੱਥੇ ਦੁੱਖ ਵੀ ਹੈ ਕਿ ਜੇ ਸਰਕਾਰ ਇਸ ਨੂੰ ਇੱਥੇ ਹੀ ਨੌਕਰੀ ਦਿੰਦੀ ਤਾਂ ਉਸ ਨੂੰ ਬਾਹਰ ਨਾ ਜਾਣਾ ਪੈਂਦਾ ਅਤੇ ਅੱਜ ਇਹੀ ਖੁਸ਼ੀ ਦੁਗਣੀ ਚੌਗੁਣੀ ਹੋਣੀ ਸੀ।

MP ਅੰਮ੍ਰਿਤਪਾਲ ਸਿੰਘ ਦਾ ਭਰਾ ਡਰੱਗ ਸਣੇ ਗ੍ਰਿਫ਼ਤਾਰ: ਪਿਤਾ ਤਰਸੇਮ ਸਿੰਘ ਨੇ ਕਿਹਾ- ਬਦਨਾਮ ਕਰਨ ਦੀ ਕੋਸ਼ਿਸ਼, ਐਸਐਸਪੀ ਨੇ ਸਾਂਝੀ ਕੀਤੀ ਜਾਣਕਾਰੀ - MP Amritpal Singhs brother arrested

ਅੰਮ੍ਰਿਤਸਰ 'ਚ ਰਾਸ਼ਟਰੀ ਭਗਵਾ ਸੈਨਾ ਦੇ ਆਗੂ ਨੂੰ ਮਾਰੀ ਗੋਲੀ, ਸੀਸੀਟੀਵੀ 'ਚ ਕੈਦ ਮੁਲਜ਼ਮਾਂ ਦੀ ਤਸਵੀਰ - shot fire in Amritsar

ਆਖ਼ਿਰਕਾਰ ਕਿਉਂ ਰੁਕੇ ਕੇਂਦਰ ਤੋਂ ਆਉਣ ਵਾਲੇ ਫੰਡ, ਕਿਉਂ ਟੈਕਸਟਾਈਲ ਪਾਰਕ ਹੋਇਆ ਰੱਦ, ਪੜ੍ਹੋ ਖ਼ਾਸ ਰਿਪੋਰਟ - Why funds coming from center stop

ਭਰਾ ਦਾ ਸੁਪਨਾ ਹੋਇਆ ਪੂਰਾ: ਨੌਜਵਾਨ ਦੀ ਭੈਣ ਨੇ ਵੀ ਭਰਾ ਦੀ ਕਾਮਯਾਬੀ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਭੈਣ ਨੇ ਕਿਹਾ ਕਿ ਅੱਜ ਭਰਾ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਸਾਨੂੰ ਉਸ 'ਤੇ ਮਾਣ ਵੀ ਹੈ । ਭੈਣ ਨੇ ਕਿਹਾ ਕਿ ਜੇਕਰ ਇਹ ਕਾਮਯਾਬੀ ਉਸ ਨੂੰ ਪੰਜਾਬ ਵਿੱਚ ਰਹਿ ਕੇ ਮਿਲਦੀ ਤਾਂ ਜ਼ਿਆਦਾ ਖੁਸ਼ੀ ਹੁੰਦੀ ਪਰ ਸੁਬੇ ਦੀਆਂ ਸਰਕਾਰਾਂ ਵੱਲੋਂ ਇਹ ਸਭ ਦੀ ਊਮੀਦ ਨਹੀਂ ਰਹੀ ।ਇਸ ਲਈ ਭਰਾ ਅੱਜ ਵਿਦੇਸ਼ ਵਿੱਚ ਹੈ ਅਤੇ ਅਸੀਂ ਉਸ ਨੂੰ ਯਾਦ ਕਰ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.