ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮਹੱਲਾ ਭੀਮ ਨਗਰ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਬੀਤੀ 2 ਜੁਲਾਈ ਨੂੰ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਅੱਜ ਹੁਸ਼ਿਆਰਪੁਰ ਲਿਆਂਦੀ ਗਈ ਹੈ। ਅੱਜ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ।
'ਪੜ੍ਹਾਈ ਕਰਨ ਲਈ ਭੇਜਿਆ ਸੀ ਕੈਨੇਡਾ': ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਵਾਸੀ ਭੀਮ ਨਗਰ ਹੁਸ਼ਿਆਰਪੁਰ ਨੇ ਦੱਸਿਆ ਕਿ ਇੱਕ ਸਾਲ ਦਸ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣਾ ਇਕਲੌਤਾ ਪੁੱਤਰ ਆਸੂਤੋਸ਼ ਪੜ੍ਹਾਈ ਕਰਨ ਲਈ ਕੈਨੇਡਾ ਭੇਜਿਆ ਸੀ। ਅਗਸਤ ਵਿੱਚ ਉਸ ਦੀ ਪੜ੍ਹਾਈ ਮੁਕੰਮਲ ਹੋ ਜਾਣੀ ਸੀ, ਜਿਸ ਤੋਂ ਬਾਅਦ ਉਸਨੇ ਵਰਕ ਪਰਮਿਟ 'ਤੇ ਕੈਨੇਡਾ ਵਿਖੇ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ।
ਉਨ੍ਹਾਂ ਦੱਸਿਆ ਕਿ 2 ਜੁਲਾਈ 2024 ਨੂੰ ਕੈਨੇਡਾ ਦੇ ਸਮੇਂ ਅਨੁਸਾਰ ਸ਼ਾਮ 5-30 ਵਜੇ ਦੇ ਕਰੀਬ ਆਸ਼ੂਤੋਸ਼ ਨੇ ਆਪਣੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਬੜੇ ਖੁਸ਼ਗਵਾਰ ਮਾਹੌਲ ਵਿੱਚ ਕਰੀਬ ਇੱਕ ਘੰਟਾ ਗੱਲ ਬਾਤ ਕੀਤੀ।
'ਹਾਰਟ ਅਟੈਕ ਨਾਲ ਹੋਈ ਮੌਤ': ਉਨ੍ਹਾਂ ਦੱਸਿਆ ਕਿ ਉਨਾਂ ਦੇ ਪੁੱਤਰ ਆਸ਼ੂਤੋਸ਼ ਦੇ ਨਾਲ ਦੇ ਕਮਰੇ ਵਿੱਚ ਰਹਿੰਦੀਆਂ ਭਾਰਤੀ ਲੜਕੀਆਂ ਨੇ ਬੀਤੇ ਦਿਨ ਸਾਨੂੰ ਉਸ ਦੀ ਹਾਰਟ ਅਟੈਕ ਮੌਤ ਹੋਣ ਦੀ ਖਬਰ ਦਿੱਤੀ ਸੀ। ਜਿਸ ਦੀ ਮ੍ਰਿਤਕ ਦੇਹ ਅੱਜ ਹੁਸ਼ਿਆਰਪੁਰ ਪਹੁੰਚੀ ਅਤੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਪੁਰਹੀਰਾਂ ਵਿਖੇ ਕੀਤਾ ਗਿਆ।
ਸਰਕਾਰ ਨੂੰ ਵੀ ਬੇਨਤੀ : ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਹਨ, ਉਨ੍ਹਾਂ ਕਿਹਾ ਕਿ ਇਹ ਜੋ ਪਰਿਵਾਰ ਤੇ ਦੁੱਖ ਦਾ ਭਾਣਾ ਵਰਤਿਆ ਹੈ, ਰੱਬ ਇਹੋ ਜਾ ਦਿਨ ਕਿਸੇ ਤੇ ਵੀ ਨਾ ਲਿਆਵੇ। ਉਨ੍ਹਾਂ ਦੱਸਿਆਂ ਕਿ ਇਹ ਸਾਰਾ ਨਗਰ ਇੱਥੇ ਮੌਜੂਦ ਹੈ। ਸਾਰੇ ਪਰਿਵਾਰ ਨੂੰ ਸਾਰੇ ਸ਼ਹਿਰ ਵਾਸੀਆ ਨੂੰ ਇਸ ਵਕਤ ਦਾ ਬੜਾ ਹੀ ਦੁੱਖ ਹੈ। ਕਿਹਾ ਕਿ ਮੈਂ ਤਾਂ ਇਸਨੂੰ ਨਹੀਂ ਮਿਲਦਾ ਪਰ ਹੁਣ ਲੋਕਾਂ ਕੋਲੋ ਇਸ ਦੀ ਪ੍ਰਸੰਸਾਂ ਕਰ ਰਹੇ ਹਨ। ਸ਼ੰਕਰ ਜਿੰਪਾ ਜੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦਿੱਤਾ ਜਾਵੇ। ਬੜੀ ਮੁਸ਼ਕਿਲ ਨਾਲ ਪਰਿਵਾਰ ਵਾਲਿਆਂ ਨੇ ਆਪਣੇ ਪੁੱਤਰ ਨੂੰ ਕਬਜ਼ਾ ਲੈ ਕੇ ਵਿਦੇਸ਼ ਪੜ੍ਹਨ ਲਈ ਭੇਜਿਆ ਸੀ। ਕਿਸੇ ਨੂੰ ਕੀ ਪਤਾ ਸੀ ਕਿ ਇਹ ਸਭ ਹੋ ਜਾਵੇਗਾ, ਪਰ ਪਰਮਾਤਮਾ ਦੀ ਰਜਾ ਚ ਤਾਂ ਰਹਿਣਾ ਪੈਂਦਾ। ਨਿਅਤੀ ਨੇ ਜੋ ਲਿਖਿਆ ਉਹ ਹੋ ਕੇ ਹੀ ਰਹਿਣਾ, ਆਪਾ ਵੀ ਸਾਰਿਆ ਨੇ ਇਸੇ ਰਾਹ ਹੀ ਜਾਣਾ ਹੈ। ਪਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।
- ਬਜਰੰਗ ਦਲ ਨੇ ਫੜਿਆ ਗਊਆਂ ਨਾਲ ਭਰਿਆ ਟਰੱਕ, ਪੁਲਿਸ ਨੇ ਹਿਰਾਸਤ 'ਚ ਲਏ ਦੋ ਟਰੱਕ ਡਰਾਈਵਰ - Truck full of cows caught
- ਬਾਲਗ ਕੁੜੀ ਨੇ ਨਬਾਲਗ ਮੁੰਡੇ ਨਾਲ ਸਰੀਰਕ ਸਬੰਧ ਬਣਾਉਣ ਦੀ ਕੀਤੀ ਕੋਸ਼ਿਸ਼, ਲੜਕੇ ਦੇ ਇਨਕਾਰ ਕਰਨ ਮਗਰੋਂ ਭੱਖਿਆ ਮਾਮਲਾ - sexual relations with a minor boy
- ਪੰਜਾਬ 'ਚ ਕਿਸਾਨਾਂ ਨੂੰ ਸਤਾਉਣ ਲੱਗਾ ਚਿੱਟੀ ਮੱਖੀ ਦਾ ਡਰ, ਜਾਣੋ ਖੇਤੀਬਾੜੀ ਮਾਹਿਰ ਕੋਲੋਂ- ਕਿਵੇਂ ਬਚਾਉਣੀ ਹੈ ਫ਼ਸਲ - How To Safe Cotton Crops