ਰੂਪਨਗਰ : ਸੂਬੇ 'ਚ ਪਿਛਲੇ ਕੁਝ ਦਿਨ੍ਹਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਅਜਿਹੇ ਵਿੱਚ ਕਈ ਜਗ੍ਹਾ ਉੱਤੇ ਬਿਜਲੀ ਦੀ ਸਪਲਾਈ ਬੰਦ ਰਹੀ। ਇਸ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰੇ ਅਤੇ ਕਈਆਂ ਦੀ ਜਾਨ ਤੱਕ ਚਲੀ ਗਈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਵੀਰਵਾਰ ਦੁਪਹਿਰੇ ਵਰ੍ਹਦੇ ਮੀਂਹ ’ਚ ਬਿਜਲੀ ਦੀਆਂ ਤਾਰਾਂ ਨਾਲ ਛੇੜਛਾੜ ਕਰਨ ਵਾਲੇ 27 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਉਥੇ ਹੀ ਜਦੋਂ ਘਟਨਾ ਦੀ ਜਾਣਕਾਰੀ ਬੀਬੀਐੱਮਬੀ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਤੇ ਜਾਣਕਾਰੀ ਪੁਲਿਸ ਨੂੰ ਦਿੱਤੀ। ਥਾਣਾ ਮੁਖੀ ਰਾਹੁਲ ਸ਼ਰਮਾ ਪੁਲਿਸ ਟੀਮ ਸਣੇ ਘਟਨਾ ਵਾਲੀ ਥਾਂ ’ਤੇ ਪੁੱਜੇ ਤੇ ਲਾਸ਼ ਨੂੰ ਐਂਬੂਲੈਂਸ ’ਚ ਹਸਪਤਾਲ ਭੇਜ ਦਿੱਤਾ।
ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਮਾਮਲੇ : ਦੱਸਣਯੋਗ ਹੈ ਕਿ ਮਾਮਲੇ ਸਬੰਧੀ ਸਥਾਨਕ ਲੋਕਾਂ ਵੱਲੋਂ ਹੀ ਪੁਲਿਸ ਪ੍ਰਸ਼ਾਸਨ ਅਤੇ ਬੀਬੀਐਮਬੀ ਦੇ ਬਿਜਲੀ ਵਿਭਾਗ ਨੂੰ ਇਹ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਘਟਨਾ ਵਾਲੀ ਥਾਂ ਤੋਂ ਚੱਪਲਾਂ ਦੀ ਜੋੜੀ, ਕਟਰ ਤੇ ਲੱਕੜ ਦੀ ਪੌੜੀ ਵੀ ਬਰਾਮਦ ਹੋਈ ਹੈ। ਜਿਸ ਨੂੰ ਲੈ ਕੇ ਚਰਚਾ ਹੋ ਰਹੀ ਸੀ ਕਿ ਉਕਤ ਨੌਜਵਾਨ ਸਾਥੀਆਂ ਨਾਲ ਬਿਜਲੀ ਦੀਆਂ ਤਾਰਾਂ ਕੱਟਣ ਆਇਆ ਸੀ ਕਿਉਂਕਿ ਮੌਕੇ ’ਤੇ ਕੁਝ ਤਾਰਾਂ ਵੀ ਗਾਇਬ ਹਨ। ਉਕਤ ਨੌਜਵਾਨ ਜ਼ਮੀਨ ’ਤੇ ਡਿੱਗਿਆ ਹੋਇਆ ਸੀ। ਬੀਬੀਐੱਮਬੀ ਦੇ ਕੁਝ ਮੁਲਾਜ਼ਮਾਂ ਨੇ ਮੰਨਿਆ ਕਿ ਉਕਤ ਮਾਮਲਾ ਕਾਪਰ ਦੀਆਂ ਤਾਰਾਂ ਚੋਰੀ ਕਰਨ ਨਾਲ ਹੀ ਸਬੰਧਿਤ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਵਿਭਾਗ ਵਿਚ ਪਹਿਲਾਂ ਵੀ ਬਿਜਲੀ ਤਾਰਾਂ ਚੋਰੀ ਦੇ ਮਾਮਲੇ ਹੋਣ ਦੀਆਂ ਚਰਚਾਵਾਂ ਉੱਠਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਨੂੰ ਕਦੇ ਜਨਤਕ ਨਹੀਂ ਕੀਤਾ ਗਿਆ।
- ਪੰਜਾਬ ਦੇ ਖਿਡਾਰੀਆਂ ਨੇ ਪੰਜਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਜਿੱਤ ਦੇ ਗੱਡੇ ਝੰਡੇ - International Karate Championship
- ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਭਖੀ ਸਿਆਸਤ, 'ਆਪ' ਪਾਰਟੀ ਨੇ ਚੁੱਕੇ ਸਵਾਲ ਅਕਾਲੀ ਦਲ ਨੇ ਦਿੱਤਾ ਜਵਾਬ - politics in Ludhiana exploded
- ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਠਾਨਕੋਟ ਪਿੰਡ ਵਿੱਚ ਮੁੜ ਦਿਖੇ 4 ਸ਼ੱਕੀ ਵਿਅਕਤੀ - FOUR SUSPECTS IN PATHANKOT
ਜਦੋਂ ਲਾਸ਼ ਨੂੰ ਬੀਬੀਐੱਮਬੀ ਹਸਪਤਾਲ ਨੰਗਲ ਲਿਆਂਦਾ ਗਿਆ ਤਾਂ ਡਾ. ਮਨਦੀਪ ਕੌਰ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਕਰੰਟ ਲੱਗਣ ਨਾਲ ਹੀ ਮੌਤ ਹੋਈ ਹੈ ਅਤੇ ਜਿਸ ਸਮੇਂ ਇਸ ਨੂੰ ਲਿਆਂਦਾ ਗਿਆ, ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਜਾਂਚ ਅਧਿਕਾਰੀ ਏਐੱਸਆਈ ਕੇਸ਼ਵ ਕੁਮਾਰ ਨੇ ਕਿਹਾ ਕਿ ਮਿ੍ਤਕ ਨੌਜਵਾਨ ਦਾ ਨਾਂ ਰਵੀ ਕੁਮਾਰ ਹੈ ਤੇ ਉਹ ਬੀਬੀਐੱਮਬੀ ਦੇ ਜੀ-ਬਲਾਕ ਦਾ ਵਸਨੀਕ ਸੀ। ਫਿਲਹਾਲ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।