ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਤੜਕਸਾਰ ਦਰਦਨਾਕ ਹਾਦਸਾ ਵਾਪਰ ਗਿਆ। ਹਰਿਦੁਆਰ ਤੋਂ ਸ਼ਰਧਾਲੂਆਂ ਦੀ ਭਰੀ ਬਸ ਮੱਥਾ ਟੇਕ ਕੇ ਜੰਮੂ ਜਾ ਰਹੀ ਸੀ ਅਤੇ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਜਦੋਂ ਡਰਾਈਵਰ ਨੇ ਬੱਸ ਦਾ ਟਾਇਰ ਬਦਲਣ ਲਈ ਸੜਕ ਦੇ ਕੰਢੇ ਬੱਸ ਖੜੀ ਕੀਤੀ ਤਾਂ ਪਿੱਛੋਂ ਤੇਜ਼ ਰਫਤਾਰ ਆ ਰਹੇ ਇੱਕ ਟਰਾਲੇ ਨੇ ਖੜੀ ਬੱਸ ਦੇ ਵਿੱਚ ਟੱਕਰ ਮਾਰ ਦਿੱਤੀ।
ਇੱਕ ਦੀ ਮੌਤ ਕਈ ਜ਼ਖ਼ਮੀ: ਇਸ ਹਾਦਸੇ ਦੌਰਾਨ ਸ਼ਰਧਾਲੂਆਂ ਦਾ ਲੰਗਰ ਬਣਾਉਣ ਵਾਲੇ ਵਿਅਕਤੀ ਦੀ ਤਾਂ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਲਗਭਗ ਇੱਕ ਦਰਜਨ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਜ਼ਿਆਦਾਤਰ ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਹੋਰ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ।
- LIVE UPDATES: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ, ਬਾਜਵਾ ਨੇ ਚੁੱਕਿਆ ਗੈਂਗਸਟਰ ਲਾਰੈਂਸ ਦਾ ਮੁੱਦਾ - Punjab Vidhan Sabha Session
- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਸਰਕਾਰ ਸਮੇਂ ਦੇ ਮੰਤਰੀਆਂ ਨੂੰ ਪੱਤਰ, 15 ਦਿਨਾਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ - letter from Sri Akal Takht Sahib
- ਇਕਬਾਲ ਸਿੰਘ ਲਾਲਪੁਰਾ ਨੇ ਪੀਐੱਮ ਮੋਦੀ ਦੀ ਕੀਤੀ ਸਿਫ਼ਤ, ਕਿਹਾ-ਪ੍ਰਧਾਨ ਮੰਤਰੀ ਨੇ ਸਾਰੀਆਂ ਸਕੀਮਾਂ ਕਿਸਾਨਾਂ ਦੇ ਹੱਕ 'ਚ ਕੀਤੀਆਂ ਲਾਗੂ - Iqbal Singh Lalpura on PM MODI
ਟਰਾਲਾ ਚਾਲਕ ਹੋਇਆ ਫ਼ਰਾਰ: ਟਰਾਲਾ ਚਾਲਕ ਟੱਕਰ ਮਗਰੋਂ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਲੋਕਾਂ ਦੀਆਂ ਚੀਕਾਂ ਸੁਣਨ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਲੋਕਾਂ ਨੇ ਬੱਸ ਤੋਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਇਹ ਬੱਸ ਪੂਰੀ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਸੀ ਜੋ ਕਿ ਹਰਿਦੁਆਰ ਤੋਂ ਮੱਥਾ ਟੇਕ ਕੇ ਆ ਰਹੇ ਸਨ ਅਤੇ ਜੰਮੂ ਦੇ ਕਠੂਆ ਵਿਖੇ ਇਨ੍ਹਾਂ ਨੇ ਵਾਪਸ ਜਾਣਾ ਸੀ ਪਰ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰਿਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਉਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਦੀ ਮੌਤ ਹੋਈ ਹੈ ਉਹ ਬੱਸ ਦੇ ਵਿੱਚ ਲੰਗਰ ਬਣਾਉਣ ਦੀ ਸੇਵਾ ਕਰ ਰਿਹਾ ਸੀ।