ਮੋਗਾ: ਮੋਗਾ ਦੇ ਪਿੰਡ ਲੁਹਾਰਾ ਦੀ ਹੈ ਜਿਥੇ ਇਕ ਗਰੀਬ ਮਜਦੂਰ ਪਰਿਵਾਰ ਜੋ ਕਿ ਇੱਕ ਇਟਾਂ ਵਾਲੇ ਭੱਠੇ 'ਤੇ ਪੱਥੇਰ ਦਾ ਕੰਮ ਕਰਦਾ ਹੈ । ਇਸ ਪਰਿਵਾਰ ਨਾਲ ਬੀਤੀ ਰਾਤ ਹਾਦਸਾ ਵਾਪਰ ਗਿਆ ਅਤੇ ਘਰ ਦੀ ਅਰਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਦੇ ਜੀਅ ਜਦੋਂ ਮਜਦੂਰੀ ਕਰਕੇ ਆਪਣੇ ਘਰ ਆਏ ਤਾਂ ਰਾਤ ਨੂੰ ਸੌਣ ਲੱਗਿਆਂ ਟਰੈਕਟਰ ਆਪਣੇ ਘਰ ਦੇ ਵਿਹੜੇ ਵਿੱਚ ਖੜਾ ਕਰਕੇ ਉਸਦੇ ਦੇ ਅੱਗੇ ਮੰਜੀਆਂ ਲਗਾ ਕੇ ਸਾਰਾ ਪਰਿਵਾਰ ਸੌਂ ਗਿਆ ਅਤੇ ਰਾਤ ਕਰੀਬ ਇੱਕ ਵਜੇ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਸੁਤੇ ਹੋਏ ਪਰਿਵਾਰ 'ਤੇ ਚੜ ਗਿਆ । ਜਿਸ ਵਿੱਚ ਮਹਿਲਾ ਮਨਜੀਤ ਕੌਰ ਦੀ ਮੌਤ ਹੋ ਗਈ ਅਤੇ ਲੜਕੀ ਨੂੰ ਮਾਮੂਲੀ ਸਟਾ ਲੱਗੀਆਂ।
ਪਤਨੀ ਦੀ ਮੌਤ ਬੇਟੀ ਜ਼ਖਮੀ : ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕਾ ਮਨਜੀਤ ਕੌਰ ਦੇ ਪਤੀ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਆਪਣੀ ਘਰ ਵਾਲੀ ਨਾਲ ਇੱਟਾਂ ਵਾਲੇ ਭੱਠੇ 'ਤੇ ਪੱਥੇਰ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਟਰੈਕਰ ਘਰ ਵਿੱਚ ਖੜਾ ਸੀ ਅਤੇ ਘਰ ਦੇ ਸਾਰੇ ਮੈਂਬਰ ਟਰੈਕਟਰ ਦੇ ਅੱਗੇ ਮੰਜੇ ਵਿਛਾ ਕੇ ਸੁਤੇ ਹੋਏ ਸੀ ਤਾਂ ਰਾਤ ਨੂੰ ਕਰੀਬ 1 ਵਜੇ ਟਰੈਕਟਰ ਆਪਣੇ ਆਪ ਹੀ ਸਟਾਰਟ ਹੋ ਗਿਆ ਅਤੇ ਮੰਜੇ ਦੇ ਉਪਰ ਦੀ ਹੁੰਦਾ ਹੋਇਆ ਕੰਦ 'ਚ ਜਾ ਵੱਜਿਆ ਜਿਸ ਵਿੱਚ ਪਤਨੀ ਅਤੇ ਲੜਕੀ ਨੂੰ ਸੱਟਾਂ ਲੱਗ ਗਈਆਂ ਇਸ ਦੌਰਾਨ ਪਤਨੀ ਦੀ ਮੌਤ ਹੋ ਗਈ ਜਦਕਿ ਬੇਟੀ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਹੈ।
- ਸਿੱਧੂ ਮੂਸੇ ਵਾਲਾ ਦੇ ਜਨਮ ਦਿਨ ਮੌਕੇ 11 ਜੂਨ ਨੂੰ ਮੂਸਾ ਵਿੱਚ ਲੱਗੇਗਾ ਕੈਂਸਰ ਜਾਗਰੂਕਤਾ ਕੈਂਪ - CANCER AWARENESS CAMP IN Moosa
- ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਲੱਗੀ ਭਿਅਨਕ ਅੱਗ, ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਈ ਟਰਾਲੀ, ਚਾਲਕ ਉੱਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ -
- ਦਿਨ ਚੜਦੇ ਹੀ ਬਠਿੰਡਾ ਪੁਲਿਸ ਵੱਲੋਂ ਵੱਡਾ ਐਕਸ਼ਨ, ਸ਼ੱਕੀ ਥਾਵਾਂ ਉੱਤੇ ਕੀਤੀ ਛਾਪੇਮਾਰੀ - BATHINDA POLICE A BIG ACTION
ਫਿਲਹਾਲ ਪਰਿਵਾਰ ਦੇ ਜੀਅ ਹਸਪਤਾਲ ਵਿੱਚ ਹੀ ਹਨ ਜਿਥੇ ਮਾਂ ਮ੍ਰਿਤ ਹੈ ਅਤੇ ਧੀ ਜ਼ਖਮੀ ਹਾਲ 'ਚ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗਰਮੀ ਕਾਰਨ ਹੋ ਕਸਦਾ ਹੈ ਕਿ ਟਰੈਕਟਰ ਦੀਆਂ ਤਾਰਾਂ ਵਿਚ ਕਈ ਅਜਿਹੀ ਖਰਾਬੀ ਆਈ ਹੋਵੇ ਜਿਸ ਨਾਲ ਟ੍ਰੈਕਰ ਸਟਾਰਟ ਹੋ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਇਸ ਤੋਂ ਪਹਿਲਾਂ ਵੀ ਕਈ ਥਾਵਾਂ ਉਤੇ ਇਹ ਹਾਲਾਤ ਬਣੇ ਹਨ ਕਿ ਲੋਕਾਂ ਦੀਆਂ ਜਾਨਾਂ ਗਈਆਂ ਹਨ।