ਬਠਿੰਡਾ: ਹਿਸਾਰ ਵੱਲੋਂ ਕੱਚਾ ਤੇਲ ਲੈ ਕੇ ਬਠਿੰਡਾ ਪਹੁੰਚੀ ਮਾਲ ਗੱਡੀ ਦੇ ਤੇਲ ਟੈਂਕਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਟੈਂਕਰਾਂ ਵਿੱਚੋਂ ਤੇਲ ਲੀਕ ਹੋਣ ਕਾਰਨ ਅੱਗ ਰੇਲਵੇ ਟਰੈਕ ਤੱਕ ਵੀ ਫੈਲ ਗਈ। ਇਸ ਦੁਰਘਟਨਾ ਦਾ ਮੌਕੇ 'ਤੇ ਪਤਾ ਚੱਲਦਿਆਂ ਹੀ ਅੱਗ 'ਤੇ ਕਾਬੂ ਪਾਇਆ ਗਿਆ। ਦੱਸ ਦੇਈਏ ਕਿ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦੀ ਜਾਣਕਾਰੀ ਕਟਪੜੀ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ’ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਨਾਲ ਹੀ ਕਪਲਿੰਗ ਜੋੜਨ ਦਾ ਕੰਮ ਵੀ ਸ਼ੁਰੂ ਹੋ ਗਿਆ। ਇਸ ਦੌਰਾਨ ਯਾਤਰੀ ਡੱਬਿਆਂ ਤੋਂ ਹੇਠਾਂ ਉਤਰ ਕੇ ਰੇਲਵੇ ਲਾਈਨ 'ਤੇ ਘੁੰਮਦੇ ਦੇਖੇ ਗਏ। ਰੇਲਵੇ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਵਿੱਚ ਜੁੱਟਿਆ ਹੋਇਆ ਹੈ। ਇਸ ਤੋਂ ਬਾਅਦ ਇੰਜਣ ਕਰੀਬ ਡੇਢ ਕਿਲੋਮੀਟਰ ਤੱਕ ਚੱਲਿਆ। ਹਾਲਾਂਕਿ ਸੂਚਨਾ ਮਿਲਦੇ ਹੀ ਇੰਜਣ ਚਾਲਕ ਨੇ ਇਸ ਨੂੰ ਰੋਕ ਦਿੱਤਾ। ਦੂਜੇ ਪਾਸੇ ਟਰੇਨ ਦਾ ਇੰਜਣ ਵੱਖ ਹੋਣ ਕਾਰਨ ਰੇਲ ਦੀਆਂ ਬੋਗੀਆਂ ਪਟੜੀ 'ਤੇ ਰੁਕ ਗਈਆਂ ਸਨ।
ਸਮਾਂ ਰਹਿੰਦਿਆਂ ਅੱਗ 'ਤੇ ਕਾਬੂ ਪਾਇਆ ਗਿਆ
ਦੱਸ ਦੇਈਏ ਕਿ ਕਰੀਬ ਅੱਧੀ ਦਰਜਨ ਤੇਲ ਟੈਂਕਰ ਦੇ ਥੱਲੇ ਅੱਗ ਵੇਖੀ ਗਈ ਅਤੇ ਸਮਾਂ ਰਹਿੰਦਿਆਂ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਦੀ ਲਪੇਟ ਵਿੱਚ ਆਏ ਤੇਲ ਟੈਂਕਰ ਨੂੰ ਬਾਕੀ ਗੱਡੀ ਨਾਲੋਂ ਵੱਖ ਕੀਤਾ ਗਿਆ ਤਾਂ ਕਿ ਅੱਗ ਗੱਡੀ ਦੇ ਦੂਸਰੇ ਡੱਬਿਆ ਤੱਕ ਨਾ ਪਹੁੰਚੇ। ਰੇਲਵੇ ਲਾਈਨ 'ਤੇ ਕਪਲਿੰਗ ਡਿੱਗਣ ਕਾਰਨ ਕਟਪੜੀ ਰੇਲਵੇ ਸਟੇਸ਼ਨ ਤੋਂ ਨਵਾਂ ਇੰਜਣ ਲਿਆ ਕੇ ਬੋਗੀਆਂ ਨਾਲ ਜੋੜਿਆ ਗਿਆ ਅਤੇ ਕਪਲਿੰਗ ਦੀ ਮੁਰੰਮਤ ਕੀਤੀ ਗਈ।
ਐਮਰਜੈਂਸੀ ਬ੍ਰੇਕ ਲਗਾ ਦਿੱਤੀ ਗਈ
ਇਸ ਸਬੰਧੀ ਰੇਲਵੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਵਿਵੇਕ ਐਕਸਪ੍ਰੈਸ ਰੇਲ ਗੱਡੀ ਕਟਪੜੀ ਰੇਲਵੇ ਸਟੇਸ਼ਨ ਨੇੜੇ ਪਹੁੰਚ ਰਹੀ ਸੀ। ਇਸ ਦੌਰਾਨ ਕਪਲਿੰਗ ਟੁੱਟ ਗਈ ਅਤੇ ਬੋਗੀਆਂ ਇੰਜਣ ਤੋਂ ਵੱਖ ਹੋ ਗਈਆਂ। ਇੰਜਣ ਡਰਾਈਵਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਕਟਪੜੀ ਰੇਲਵੇ ਸਟੇਸ਼ਨ ਨੂੰ ਸੂਚਿਤ ਕੀਤਾ। ਇਸ ’ਤੇ ਸਟੇਸ਼ਨ ਮਾਸਟਰ ਨੇ ਇਸ ਰੂਟ ’ਤੇ ਆਉਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਰੋਕ ਦਿੱਤਾ। ਵਿਵੇਕ ਐਕਸਪ੍ਰੈਸ ਦੇ ਆਖਰੀ ਕੋਚ ਵਿੱਚ ਬੈਠੇ ਗਾਰਡ ਨੂੰ ਵੀ ਇਹੀ ਸੁਨੇਹਾ ਦਿੱਤਾ ਗਿਆ। ਉਸ ਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ। ਇਸ ਲਈ ਰੇਲ ਦੀਆਂ ਬੋਗੀਆਂ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਰੁਕ ਗਈਆਂ।