ETV Bharat / state

ਡੀਏਵੀ ਸਕੂਲ ਦਾ ਵਿਦਿਆਰਥੀਆਂ ਲਈ ਵਿਸ਼ੇਸ ਉਪਰਾਲਾ, ਧਰਮ ਕਰਮ ਨਾਲ ਜੁੜਨ ਲਈ ਕਰਵਾਇਆ ਖ਼ਾਸ ਸਮਾਗਮ - DAV School orgnize event - DAV SCHOOL ORGNIZE EVENT

ਅਜੋਕੇ ਯੁਗ ਵਿੱਚ ਵਿਦਿਆਰਥੀਆਂ ਨੂੰ ਕਾਮਯਾਬ ਕਰਨ ਲਈ ਲੁਧਿਆਣਾ ਦੇ ਡੀਏਵੀ ਸਕੁਲ ਵੱਲੋਂ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਧਰਮ ਅਤੇ ਕਰਮ ਦੇ ਨਾਲ ਜੋੜਨ ਦੇ ਲਈ ਵਿਸ਼ੇਸ਼ ਉਪਰਾਲੇ ਦੇ ਤਹਿਤ ਸਮਾਗਮ ਕਰਵਾਏ ਜਾ ਰਹੇ ਹਨ

A special initiative of DAV School for the students, a special event organized to connect with Dharma Karma
ਡੀਏਵੀ ਸਕੂਲ ਦਾ ਵਿਦਿਆਰਥੀਆਂ ਲਈ ਵਿਸ਼ੇਸ ਉਪਰਾਲਾ (Ludhiana reporter)
author img

By ETV Bharat Punjabi Team

Published : Aug 27, 2024, 6:16 PM IST

ਡੀਏਵੀ ਸਕੂਲ ਦਾ ਵਿਦਿਆਰਥੀਆਂ ਲਈ ਵਿਸ਼ੇਸ ਉਪਰਾਲਾ (Ludhiana reporter)

ਲੁਧਿਆਣਾ: ਅਜੋਕੇ ਮੋਬਾਈਲ ਯੁਗ ਦੇ ਵਿੱਚ ਸਾਡੇ ਸਕੂਲੀ ਵਿਦਿਆਰਥੀ ਆਪਣੇ ਮੌਲਿਕ ਕਰਤਵ ਭੁੱਲਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਸਕੂਲਾਂ ਦੇ ਵਿੱਚ ਹੁਣ ਵਿਦਿਆਰਥੀ ਨੂੰ ਧਰਮ ਅਤੇ ਕਰਮ ਦੇ ਨਾਲ ਜੋੜਨ ਦੇ ਲਈ ਵਿਸ਼ੇਸ਼ ਉਪਰਾਲੇ ਦੇ ਤਹਿਤ ਸਮਾਗਮ ਕਰਵਾਏ ਜਾ ਰਹੇ ਹਨ। ਆਰਿਆ ਸਮਾਜ ਦੇ ਸਿਧਾਂਤ ਸਿਖਾਉਂਦੇ ਹੋਏ ਬੱਚਿਆਂ ਨੂੰ ਸ਼ੁੱਧ ਅਤੇ ਸੱਚਾ ਦੇਸ਼ ਭਗਤ ਬਣਾਉਣ ਦੇ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਲੁਧਿਆਣਾ ਦੇ ਡੀਏਵੀ ਸਕੂਲ ਚ ਵੇਦ ਪ੍ਰਚਾਰ ਹਫਤਾ ਮਨਾਇਆ ਗਿਆ। ਜਿਸ ਦਾ ਅੱਜ ਆਖਰੀ ਦਿਨ ਰਿਹਾ ਅਤੇ ਇਸ ਹਫਤੇ ਦੇ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕੰਮਾਂ ਦੇ ਵਿੱਚ ਭਾਗੀਦਾਰੀ ਕੀਤੀ ਗਈ। ਜਿਸ ਵਿੱਚ ਗਾਇਤਰੀ ਮੰਤਰ ਦਾ ਉਚਾਰਨ ਲੋਕਾਂ ਨੂੰ ਆਪਣੇ ਕੁਦਰਤੀ ਸੋਮਿਆਂ ਤੋਂ ਜਾਗਰੂਕ ਕਰਨਾ ਪਾਣੀ ਨੂੰ ਬਚਾਉਣ ਲਈ ਰੈਲੀ ਆਦਿ ਵਰਗੇ ਟਾਸਕ ਦਿੱਤੇ ਗਏ। ਜਿਨਾਂ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ।

ਵਿਦਿਆਰਥੀਆਂ ਦਾ ਸਨਮਾਨ ਕਰਨ ਦੇ ਲਈ ਲੁਧਿਆਣਾ ਤੋਂ ਆਰਿਆ ਸਮਾਜ ਦੇ ਮੁਖੀ ਰਾਕੇਸ਼ ਜੈਨ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਜਿਨਾਂ ਵੱਲੋਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਰਟੀਫਿਕੇਟ ਵੰਡੇ ਗਏ ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਦੀ ਇਸ ਨਿਸ਼ਟਾ ਨੂੰ ਲੈ ਕੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਮੌਲਿਕ ਕਰਤੱਵ ਤੋ ਜਾਣੂ ਕਰਵਾਉਣਾ ਬੇਹਦ ਜਰੂਰੀ ਹੈ।

ਬੱਚਿਆਂ ਨੂੰ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ: ਉਹਨਾਂ ਕਿਹਾ ਕਿ ਜੇਕਰ ਬੱਚੇ ਆਪਣੇ ਧਰਮ ਅਤੇ ਕਰਮ ਦੇ ਨਾਲ ਜੁੜਨਗੇ ਤਾਂ ਹੀ ਦੇਸ਼ ਸੇਵਾ ਲਈ ਅੱਗੇ ਆਉਣਗੇ ਉਹਨਾਂ ਕਿਹਾ ਕਿ ਸਿਰਫ ਬੱਚਿਆਂ ਨੂੰ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜ਼ਿੰਦਗੀ ਦੇ ਹੋਰਨਾਂ ਪੱਖਾਂ ਨਾਲ ਵੀ ਰੂਬਰੂ ਕਰਵਾਉਣਾ ਬੇਹਦ ਜਰੂਰੀ ਹੈ। ਉਹਨਾਂ ਕਿਹਾ ਕਿ ਇੱਕ ਸੱਚਾ ਆਰਿਆ ਹਮੇਸ਼ਾ ਹੀ ਦੂਜਿਆਂ ਦੀ ਸੇਵਾ ਦੇ ਲਈ ਹਾਜ਼ਰ ਰਹਿੰਦਾ ਹੈ। ਇਸ ਕਰਕੇ ਬੱਚਿਆਂ ਨੂੰ ਗਿਆਨ ਦੇਣ ਦੇ ਨਾਲ ਉਹਨਾਂ ਦਾ ਮਾਨਸਿਕ ਵਿਕਾਸ ਕਰਨਾ ਵੀ ਬੇਹਦ ਜਰੂਰੀ ਹੈ ਤਾਂ ਜੋ ਉਹ ਆਪਣੇ ਕਰਤਵ ਸਮਝ ਸਕਣ ਸਮਾਜ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਣ।

  1. ਰੇਲ'ਚ ਸਫਰ ਕਰਨ ਵਾਲੀਆਂ ਔਰਤਾਂ ਲਈ ਖੁਸ਼ਖਬਰੀ, ਰੇਲਵੇ ਦੇਣ ਜਾ ਰਿਹਾ ਹੈ ਗਜ਼ਬ ਦੇ ਫਾਇਦੇ, ਜਾਣਨ ਲਈ ਕਰੋ ਕਲਿੱਕ - Women Travelers In Train
  2. ਲਾਈਵ ਕੋਲਕਾਤਾ ਟਰੇਨੀ ਡਾਕਟਰ ਰੇਪ-ਮਰਡਰ ਮਾਮਲਾ: ਨਬਾਨਾ ਮਾਰਚ ਸ਼ੁਰੂ, 6 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ, ਸੰਤਰਾਗਾਚੀ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀ - Kolkata Rape Case Live Update
  3. ਪਿਓ ਨੇ ਆਪਣੀ ਹੀ ਧੀ 'ਤੇ ਧੋਖੇ ਨਾਲ ਜਾਇਦਾਦ ਹੜੱਪਣ ਦੇ ਲਾਏ ਇਲਜ਼ਾਮ - father accused daughter property

ਵਿਦਿਆਰਥੀਆਂ ਨੂੰ ਖਾਲਸ ਦੇ ਨਾਲ ਜੋੜਨ ਦਾ ਟੀਚਾ : ਸਕੂਲ ਦੀ ਪ੍ਰਿੰਸੀਪਲ ਨੇ ਵੀ ਇਸ ਸਮਾਗਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਿਹਾ ਕਿ ਆਰਿਆ ਸਮਾਜ ਦਾ ਮੁੱਖ ਟੀਚਾ ਹੀ ਵਿਦਿਆਰਥੀਆਂ ਨੂੰ ਖਾਲਸ ਦੇ ਨਾਲ ਜੋੜਨਾ ਹੈ ਭਾਵ ਕਿ ਸੱਚਾਈ ਦੇ ਨਾਲ ਜੋੜਨਾ ਹੈ ਨੇਕ ਇਨਸਾਨ ਬਣਾਉਣਾ ਹੈ ਉਸ ਦੀ ਸੋਚ ਚੰਗੀ ਹੋਵੇ ਉਸ ਦੇ ਕਰਮ ਚੰਗੇ ਹੋਣ ਉਹ ਲੋਕਾਂ ਦੀ ਸੇਵਾ ਲਈ ਅੱਗੇ ਹੋਵੇ ਆਪਣੇ ਫਾਇਦੇ ਨੂੰ ਛੱਡ ਕੇ ਲੋਕਾਂ ਦੀ ਦੁੱਖ ਤਕਲੀਫਾਂ ਦਾ ਉਸਨੂੰ ਦਰਦ ਹੋਵੇ ਇਹ ਬੱਚੇ ਦੇ ਵਿੱਚ ਹੋਣਾ ਅੱਜ ਦੇ ਸਮੇਂ ਦੇ ਵਿੱਚ ਜਰੂਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.