ਬਰਨਾਲਾ : ਬਰਨਾਲਾ ਵਿਖੇ ਚੱਲਦੀ ਆਲਟੋ ਕਾਰਨ ਨੁੰ ਅੱਗ ਲੱਗ ਗਈ, ਜਿਸ ਨਾਲ ਸਵਾਰ ਵਿਅਕਤੀ ਅੱਗ ਵਿੱਚ ਜਿਉਂਦਾ ਹੀ ਸੜ ਗਿਆ। ਬਰਨਾਲਾ ਦੇ ਮੋਗਾ ਬਾਈਪਾਸ ਉਪਰ ਇਹ ਘਟਨਾ ਵਾਪਰੀ ਹੈ। ਮ੍ਰਿਤਕ ਬਰਨਾਲਾ ਦੇ ਪਿੰਡ ਦਰਾਜ ਦਾ ਰਹਿਣ ਵਾਲਾ ਹੈ, ਜੋ ਸਵੇਰੇ ਆਪਣੇ ਪਿੰਡ ਦੇ ਧਾਰਮਿਕ ਡੇਰੇ ਤੋਂ ਸੇਵਾ ਕਰਨ ਉਪਰੰਤ ਬਰਨਾਲਾ ਕਿਸੇ ਕੰਮ ਲਈ ਆਇਆ ਸੀ। ਇਸੇ ਦੌਰਾਨ ਉਸਦੀ ਚੱਲਦੀ ਕਾਰ ਨੂੰ ਅੱਗ ਲੱਗ ਗਈ ਅਤੇ ਉਸਦੀ ਵਿੱਚ ਹੀ ਸੜਨ ਨਾਲ ਮੌਤ ਹੋ ਗਈ। ਘਟਨਾ ਸਥਾਨ 'ਤੇ ਤੁਰੰਤ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ, ਜਿਹਨਾਂ ਨੇ ਕਾਰ ਦੀ ਅੱਗ ਨੂੰ ਬੁਝਾਇਆ ਹੈ। ਕਾਰ ਵਿੱਚ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਫ਼ਾਇਰ ਅਧਿਕਾਰੀਆਂ ਨੇ ਵੱਧ ਗਰਮੀ ਅਤੇ ਤਾਪਮਾਨ ਨੂੰ ਅੱਗ ਲੱਗਣ ਦਾ ਕਾਰਨ ਦੱਸਦਿਆਂ ਲੋਕਾਂ ਨੂੰ ਦੁਪਹਿਰ ਸਮੇਂ ਸਫ਼ਰ ਕਰਨ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।
32 ਸਾਲਾ ਨੌਜਵਾਨ ਕਾਰ ਵਿੱਚ ਹੀ ਸੜਿਆ : ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ਦਰਾਜ ਦਾ ਰਹਿਣ ਵਾਲਾ 32 ਸਾਲਾ ਇਹ ਨੌਜਵਾਨ ਅੱਜ ਸਵੇਰ ਸਮੇਂ ਪਿੰਡ ਦੇ ਇੱਕ ਧਾਰਮਿਕ ਡੇੇਰੇ ਵਿੱਚ ਸੇਵਾ ਕਰ ਰਿਹਾ ਸੀ। ਉਸ ਉਪਰੰਤ ਕਿਸੇ ਕੰਮ ਲਈ ਬਰਨਾਲਾ ਆਇਆ ਹੋਇਆ ਸੀ। ਜਿਸ ਦੌਰਾਨ ਉਸਦੀ ਚੱਲਦੀ ਗੱਡੀ ਨੂੰ ਅੱਗ ਲੱਗ ਗਈ। ਜਿਸ ਕਰਕੇ ਉਸਦੀ ਮੌਤ ਹੋ ਗਈ। ਜਿਸ ਨਾਲ ਪੂਰਾ ਘਰ ਹੀ ਬਰਬਾਦ ਹੋ ਗਿਆ ਹੈ। ਕਿਉਂਕਿ ਇਹ ਘਰ ਵਿੱਚ ਇਕਲੌਤਾ ਕਮਾਉਣ ਵਾਲਾ ਸੀ। ਇਸਦੇ 10-12 ਸਾਲ ਦੇ ਦੋ ਛੋਟੇ ਬੱਚੇ ਹਨ। ਉਹਨਾਂ ਕਿਹਾ ਕਿ ਕਾਰ ਬਿਲਕੁਲ ਨਮੀ ਹੀ ਲਈ ਸੀ ਅਤੇ ਅੱਗ ਜਿਆਦਾ ਗਰਮੀ ਕਾਰਨ ਜਾਂ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।
ਲੋਕਾਂ ਨੂੰ ਦੁਪਹਿਰ ਸਮੇਂ ਸਫ਼ਰ ਕਰਨ ਤੋਂ ਕਰਨ ਪ੍ਰਹੇਜ਼ : ਇਸ ਸਬੰਧੀ ਫ਼ਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚੱਲਦੀ ਆਲਟੋ ਕਾਰ ਨੂੰ ਅੱਗ ਲੱਗੀ ਹੈ। ਜਿਸਤੋਂ ਬਾਅਦ ਉਹਨਾਂ ਦੀਆਂ ਫ਼ਾਇਰ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਗੱਡੀ ਦੀ ਅੱਗ ਨੂੰ ਬੁਝਾਇਆ ਹੈ। ਉਹਨਾਂ ਕਿਹਾ ਕਿ ਅੱਜ ਕੱਲ ਗਰਮੀ ਕਾਰਨ ਤਾਪਮਾਨ ਬਹੁਤ ਜਿਆਦਾ ਹੈ। ਜਿਸ ਕਰਕੇ ਅੱਗ ਲੱਗਣ ਦੇ ਆਸਾਰ ਵਧੇਰੇ ਬਣ ਜਾਂਦੇ ਹਨ। ਜਿਸ ਕਰਕੇ ਲੋਕਾਂ ਨੂੰ ਦੁਪਹਿਰ ਸਮੇਂ ਗੱਡੀਆਂ ਵਿੱਚ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
- ਆਖ਼ਿਰ ਕਿਉ ਲਗਾਏ ਬੀਜੇਪੀ ਨੇ ਆਮ ਆਦਮੀ ਪਾਰਟੀ 'ਤੇ ਨਸ਼ਾ ਵੇਚਣ ਦੇ ਗੰਭੀਰ ਦੋਸ਼, ਕਾਰਨ ਜਾਣ ਤੁਸੀ ਵੀ ਹੋ ਜਾਵੋਗੇ ਹੈਰਾਨ... - Randeep Deol targeted the AAP party
- ਨੈਸ਼ਨਲ ਹਾਈਵੇ 'ਤੇ ਬੇਕਾਬੂ ਟਿੱਪਰ ਨੇ ਮਚਾਈ ਤਬਾਹੀ, ਪਨਬੱਸ ਨਾਲ ਹੋਈ ਟੱਕਰ, 30 ਸਵਾਰੀਆਂ ਜ਼ਖ਼ਮੀ - Road accident in Kapurthala
- ਭਿੱਖੀਵਿੰਡ ਦੀ ਚੇਲਾ ਕਲੋਨੀ 'ਚ ਸਬ ਡਿਵੀਜ਼ਨ ਦੇ DSP ਵੱਲੋਂ ਭਾਰੀ ਪੁਲਿਸ ਪਾਰਟੀ ਸਮੇਤ ਕੀਤੀ ਅਚਨਚੇਤ ਚੈਕਿੰਗ - Unexpected checking by police party
ਮ੍ਰਿਤਕ ਦੀ ਪਹਿਚਾਣ ਹਰਚਰਨ ਸਿੰਘ : ਇਸ ਸਬੰਧੀ ਥਾਣਾ ਸਿਟੀ- 2 ਦੇ ਐਸਐਚਓ ਨਿਰਮਲ ਸਿੰਘ ਨੇ ਕਿਹਾ ਕਿ ਬਰਨਾਲਾ ਦੇ ਮੋਗਾ ਬਾਈਪਾਸ ਉਪਰ ਇੱਕ ਆਲਟੋ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਘਟਨਾ ਸਥਾਨ ਉਪਰ ਆ ਕੇ ਪੁਲਿਸ ਨੇ ਆਮ ਲੋਕਾਂ ਦੀ ਮੱਦਦ ਨਾਲ ਅੱਗ ਬੁਝਾਉਣ ਦੀ ਕੋਸਿਸ਼ ਕੀਤੀ, ਪਰ ਅੱਗ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ। ਗੱਡੀ ਵਿੱਚ ਇੱਕ ਵਿਅਕਤੀ ਸੀ, ਜੋ ਪੂਰੀ ਤਰ੍ਹਾਂ ਜਲ ਚੁੱਕਿਆ ਸੀ। ਮ੍ਰਿਤਕ ਦੀ ਪਹਿਚਾਣ ਹਰਚਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ ਵਜੋਂ ਹੋਈ ਹੈ। ਗੱਡੀ ਦੀ ਨੰਬਰ ਪਲੇਟ ਤੋਂ ਮ੍ਰਿਤਕ ਦੀ ਪਹਿਚਾਣ ਕਰਕੇ ਇਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਹੈ।