ETV Bharat / state

ਬਠਿੰਡਾ ਦੀ ਨਾਮੀ ਯੂਨੀਵਰਸਿਟੀ 'ਚ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ - GIRL COMMITTED SUICIDE - GIRL COMMITTED SUICIDE

ਬਠਿੰਡਾ ਦੀ ਇੱਕ ਨਾਮੀ ਯੂਨੀਵਰਸਿਟੀ ਦੇ ਵਿੱਚ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।

A girl committed suicide in a famous university of Bathinda, the police is investigating the matter
ਬਠਿੰਡਾ ਦੀ ਨਾਮੀ ਯੂਨੀਵਰਸਿਟੀ 'ਚ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ (ਬਠਿੰਡਾ ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Oct 7, 2024, 12:07 PM IST

ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਲੜਕੀ ਨੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ 'ਚ ਜੁਟ ਗਏ।

ਬਠਿੰਡਾ ਦੀ ਨਾਮੀ ਯੂਨੀਵਰਸਿਟੀ 'ਚ ਕੁੜੀ ਨੇ ਕੀਤੀ ਖ਼ੁਦਕੁਸ਼ੀ (ਬਠਿੰਡਾ ਪੱਤਰਕਾਰ (ਈਟੀਵੀ ਭਾਰਤ))

ਦੱਸ ਦਈਏ ਕਿ ਮਾਮਲਾ ਬੀਤੀ ਦੇਰ ਸ਼ਾਮ ਹੈ, ਜਦੋਂ ਬਠਿੰਡੇ ਦੇ ਬਾਦਲ ਰੋਡ 'ਤੇ ਬਣੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ 'ਚ ਇਹ ਘਟਨਾ ਵਾਪਰੀ। ਪੁਲਿਸ ਵੱਲੋਂ ਕੁੜੀ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਪਹੂੰਚਾਇਆ ਗਿਆ ਜਿਥੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਦੇਹ ਸੌਂਪ ਦਿੱਤੀ ਜਾਵੇਗੀ। ਲੜਕੀ ਦੀ ਡੈਡ ਬਾਡੀ ਲੈ ਕੇ ਪੁੱਜੇ ਯੂਨੀਵਰਸਟੀ ਐਮਬੂਲੈਂਸ ਦੇ ਡਰਾਈਵਰ ਨੇ ਕਿਹਾ ਹੈ ਕਿ ਮ੍ਰਿਤਕ ਲੜਕੀ ਬੀਐਸਸੀ ਦੀ ਸਟੂਡੈਂਟ ਹੈ ਜਿਸ ਨੂੰ ਹਸਪਤਾਲ ਲਿਆਂਦਾ ਗਿਆ ਹੈ। ਉਥੇ ਹੀ ਪੁਲਿਸ ਨੇ ਕਿਹਾ ਕਿ ਫਿਲਹਾਲ ਘਰਦਿਆਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਆਤਮਹੱਤਿਆ ਦੇ ਕਾਰਨਾ ਦੀ ਜਾਂਚ ਜਾਰੀ

ਇੱਥੇ ਦੱਸਣ ਯੋਗ ਹੈ ਕਿ ਮ੍ਰਿਤਕ ਲੜਕੀ ਕੀ ਪਹਿਚਾਨ ਰਵਨੀਤ ਕੌਰ ਨਿਵਾਸੀ ਕੋਟਕਪੂਰਾ ਦੇ ਤੌਰ 'ਤੇ ਹੋਈ ਹੈ ਤੇ ਉਹ ਯੂਨੀਵਰਸਿਟੀ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਸੀ। ਫਿਲਹਾਲ ਉਸ ਦੇ ਆਤਮਹੱਤਿਆ ਵਰਗੇ ਕਦਮ ਚੁਕਣ ਪਿਛੇ ਕੀ ਕਾਰਨ ਹੈ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਅਤੇ ਨਾ ਹੀ ਯੁਨੀਵਰਸਿਟੀ ਵੱਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ ਜਿਥੇ ਵਿਦਿਆਰਥੀਆਂ ਵੱਲੋਂ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ । ਕਈਆਂ ਦੇ ਨਿਜੀ ਕਾਰਨ ਹੁੰਦੇ ਹਨ ਅਤੇੇ ਕਈਆਂ ਵੱਲੋਂ ਕਾਲਜ ਪ੍ਰਸ਼ਾਸਨ ਵਲੋਂ ਕੀਤੀ ਜਾਂਦੀ ਸਖਤੀ ਦੇ ਚੱਲਦਿਆਂ ਵੀ ਅਜਿਹਾ ਕਦਮ ਚੁਕਿਆ ਜਾਂਦਾ ਹੈ ਪਰ ਇਸ ਕੁੜੀ ਵੱਲੋਂ ਖੁਦਕੁਸ਼ੀ ਦਾ ਕੀ ਕਾਰਨ ਸੀ ਇਹ ਵੱਡਾ ਸਵਾਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.