ਅੰਮ੍ਰਿਤਸਰ : ਸ਼ਹਿਰ ਦੇ ਬਜ਼ਾਰ ਵਿੱਚ ਅਚਾਨਕ ਸਵੇਰੇ ਮਠਿਆਈ ਵਾਲੀ ਦੁਕਾਨ 'ਤੇ ਅੱਗ ਲੱਗਣ ਨਾਲ ਹਫੜਾ ਦਫੜੀ ਮੱਚ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਦਮਕਲ ਵਿਭਾਗ ਦੇ ਅਧਿਕਾਰੀ ਪੁੱਜੇ ਅਤੇ ਉਹਨਾਂ ਵੱਲੋਂ ਪਾਇਆ ਅੱਗ 'ਤੇ ਕਾਬੂ ਪਾਇਆ ਗਿਆ। ਮਾਮਲੇ ਅੱਜ ਸਵੇਰ ਦਾ ਹੈ ਜਦੋਂ ਲਾਹੌਰੀ ਗੇਟ ਦੇ ਅੰਦਰ ਬੋਰੀਆਂ ਵਾਲੇ ਬਾਜ਼ਾਰ ਵਿਖੇ ਇੱਕ ਹਲਵਾਈ ਦੀ ਦੁਕਾਨ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਵੀ ਅੱਗ ਉੱਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਅਚਾਨਕ ਲੱਗੀ ਅੱਗ ਕਾਰਨ ਸਾਰੇ ਪਾਸੇ ਹੜਕੰਪ ਜਰੂਰ ਮੱਚ ਗਿਆ ਸੀ। ਪਰ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।
ਦੁਕਾਨ 'ਤੇ ਲੱਗੀ ਅੱਗ : ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀ ਹਲਵਾਈ ਦੀ ਦੁਕਾਨ ਹੈ ਜਿੱਥੇ ਕਾਰੀਗਰ ਆਪਣਾ ਮਿਠਾਈ ਬਣਾਉਣ ਦਾ ਕੰਮ ਕਰ ਰਹੇ ਸਨ ਤੇ ਦੁਕਾਨ ਵਿੱਚ ਤਕਨੀਕੀ ਖਰਾਬੀ ਦੇ ਚਲਦਿਆਂ ਅੱਗ ਲੱਗੀ। ਉਹਨਾਂ ਦੱਸਿਆ ਕਿ ਦੁਕਾਨ ਦੇ ਅੰਦਰ ਪਿਆ ਸਮਾਨ ਕਾਫੀ ਸੜ ਕੇ ਸਵਾਹ ਹੋ ਚੁੱਕਾ ਹੈ, ਜਿਸ ਦਾ ਅਜੇ ਬਾਅਦ ਵਿੱਚ ਹਿਸਾਬ ਕੀਤਾ ਜਾਵੇਗਾ। ਫਿਲਹਾਲ ਤਾਂ ਸਾਂਭ ਸੰਭਾਲ ਚ ਲੱਗੇ ਹਨ।
ਫਾਇਰ ਵਿਭਾਗ ਨੇ ਜਤਾਈ ਸੰਤੁਸ਼ਟੀ : ਉੱਥੇ ਹੀ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਤੇ ਅਸੀਂ ਮੌਕੇ 'ਤੇ ਹੀ ਪਾਣੀ ਦੀਆਂ ਗੱਡੀਆਂ ਲੈ ਕੇ ਉੱਥੇ ਪਹੁੰਚ ਗਏ ਤੇ ਜਿਹਦੇ ਚਲਦੇ ਅੱਗ ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਦੁਕਾਨ ਅੰਦਰ ਗੈਸ ਸਿਲੰਡਰ ਪਏ ਹੋਏ ਸਨ ਜਿਸਦੇ ਚਲਦੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।
- ਲੁਧਿਆਣਾ ਐੱਸਟੀਐੱਫ ਨੇ 66 ਕਿੱਲੋ ਅਫੀਮ ਸਮੇਤ ਸਕਾਰਪੀਓ ਗੱਡੀ ਅਤੇ ਦੋ ਤਸਕਰਾਂ ਨੂੰ ਕੀਤਾ ਕਾਬੂ
- ਭਾਰਤ ਬੰਦ ਦੌਰਾਨ ਕਿਸਾਨਾਂ ਦੇ ਹੱਕ 'ਚ ਆਏ ਠੇਕਾ ਮੁਲਾਜ਼ਮ, ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
- ਸ਼ੰਭੂ ਬਾਰਡਰ 'ਤੇ ਕਿਸਾਨ ਦੀ ਮੌਤ; ਕਿਸਾਨ ਜਥੇਬੰਦੀਆਂ ਨੇ ਦਿੱਤੀ ਸ਼ਰਧਾਂਜਲੀ, ਸ਼ਨੀਵਾਰ ਨੂੰ ਹੋਵੇਗਾ ਸਸਕਾਰ
ਇਲਾਕਾ ਵਾਸੀਆਂ ਨੇ ਮਿਲ ਕੇ ਬੁਝਾਈ ਅੱਗ : ਮੌਕੇ 'ਤੇ ਸੂਚਨਾ ਮਿਲਦੇ ਹੀ ਪਹੁੰਚੇ ਮਹੱਲੇ ਦੇ ਕੌਂਸਲਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਤਾਂ ਫੌਰੀ ਤੌਰ 'ਤੇ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਸਾਰਾ ਕੁਝ ਠੀਕ ਹੈ ਕਿ ਨਹੀਂ। ਉਹਨਾਂ ਕਿਹਾ ਕਿ ਸਾਰੇ ਅੱਗ ਬੁਝਾਉਣ ਵਿਚ ਜੁਟੇ ਹੋਏ ਸਨ ਇਸ ਲਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।