ਹੁਸ਼ਿਆਰਪੁਰ : ਜਿੱਥੇ ਅੱਜ ਪੂਰੇ ਭਾਰਤ ਵਿੱਚ ਰੱਖੜੀ ਦਾ ਤਿਉਹਾਰ ਪੂਰਾ ਧਾਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਕਈ ਦੁਖਦਾਈ ਖਬਰਾਂ ਸਾਹਮਣੇ ਆਈਆਂ ਹਨ। ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸੜਕ ਹਾਦਸੇ ਦੌਰਾਨ ਕਈ ਮੌਤਾਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ ਨੇ ਖੁਸ਼ੀ ਦੇ ਇਸ ਦਿਨ ਨੂੰ ਮਾਤਮ ਦੇ ਵਿੱਚ ਬਦਲ ਕੇ ਰੱਖ ਦਿੱਤਾ। ਇਸੇ ਸੰਬੰਧੀ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ, ਹੁਸ਼ਿਆਰਪੁਰ ਦੇ ਵਿੱਚ ਪੈਂਦੇ ਦਸੂਹਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।
ਦਸੂਹਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਝਿੰਗੜਾ ਅੱਡੇ ਨੇੜੇ ਪਲਟੀ : ਜਾਣਕਾਰੀ ਮੁਤਾਬਿਕ ਦਰਅਸਲ ਦਸੂਹਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਝਿੰਗੜਾ ਅੱਡੇ ਨੇੜੇ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ 35-40 ਦੇ ਕਰੀਬ ਸਵਾਰੀਆਂ ਸਵਾਰ ਸਨ। ਬੱਸ ਪਲਟਣ 'ਤੇ ਸਵਾਰੀਆਂ 'ਚ ਰੌਲਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਬੱਸ 'ਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ ਹੈ।
ਘਟਨਾ ਸਮੇਂ ਬੱਸ ਦੀ ਰਫਤਾਰ ਸੀ ਤੇਜ਼ : ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਯਾਨੀ ਸੋਮਵਾਰ ਸਵੇਰੇ ਵਾਪਰਿਆ। ਯਾਤਰੀਆਂ ਅਨੁਸਾਰ ਘਟਨਾ ਸਮੇਂ ਬੱਸ ਦੀ ਰਫਤਾਰ ਬਹੁਤ ਜ਼ਿਆਦਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਬੱਸ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ। ਜਿਸ ਤੋਂ ਬਾਅਦ ਆਸ-ਪਾਸ ਦੇ ਵਾਹਨਾਂ 'ਚੋਂ ਉਤਰੇ ਲੋਕਾਂ ਨੇ ਤੁਰੰਤ ਬਚਾਅ ਸ਼ੁਰੂ ਕੀਤਾ ਅਤੇ ਮਾਮਲੇ ਦੀ ਸੂਚਨਾ ਦਸੂਹਾ ਪੁਲਿਸ ਨੂੰ ਦਿੱਤੀ |
ਨਿੱਜੀ ਵਾਹਨਾਂ ਦੀ ਮਦਦ ਨਾਲ ਜਖਮੀਆਂ ਨੂੰ ਪਹੁੰਚਾਇਆ ਗਿਆ ਹਸਪਤਾਲ : ਦੱਸ ਦੇਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਅਧੀਨ ਪੈਂਦੇ ਥਾਣਾ ਦਸੂਹਾ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ। ਪੁਲਿਸ ਨੇ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਸਾਰੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਐਂਬੂਲੈਂਸ ਅਤੇ ਨਿੱਜੀ ਵਾਹਨਾਂ ਦੀ ਮਦਦ ਨਾਲ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ। ਫਿਲਹਾਲ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
- ਮਾਨਸਾ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਗੁੱਟ 'ਤੇ ਭੈਣਾਂ ਨੇ ਸਜਾਈ ਰੱਖੜੀ, ਭੈਣਾਂ ਨੇ ਸੀਐੱਮ ਮਾਨ ਦਾ ਕੀਤਾ ਵਿਸ਼ੇਸ਼ ਧੰਨਵਾਦ - prisoners in Mansa jail
- ਲੁਧਿਆਣਾ ਦੇ ਵਿੱਚ ਨਗਰ ਨਿਗਮ ਦੇ ਦਫ਼ਤਰ ਨੇੜੇ ਚੱਲੀਆਂ ਗੋਲੀਆਂ, ਵਾਲ-ਵਾਲ ਬਚਿਆ ਨੌਜਵਾਨ, ਮੌਕੇ ਦੀ ਵੀਡੀਓ ਆਈ ਸਾਹਮਣੇ - Breaking news
- 30 ਅਗਸਤ ਨੂੰ ਜਾਣਾ ਸੀ ਨਿਊਜ਼ੀਲੈਂਡ, ਵੀਜ਼ਾ ਲੱਗਣ ਦੀ ਖੁਸ਼ੀ 'ਚ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ, ਹੋਇਆ ਕੁਝ ਅਜਿਹਾ ਕਿ ਮਾਤਮ 'ਚ ਰੁਲ ਗਈਆਂ ਖੁਸ਼ੀਆਂ - Road accident in Amritsar