ਸੰਗਰੂਰ : ਸੰਗਰੂਰ ਵਿਖੇ ਤੈਨਾਤ ਨੇਤਰਹੀਣ ਸਰਕਾਰੀ ਅਧਿਆਪਕ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੰਗਰੂਰ ਦੇ ਡਾਕਟਰਾਂ ਵੱਲੋਂ ਅਧਿਆਪਕ ਨੂੰ ਫਸਟ ਏਡ ਦੇ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਅਧਿਆਪਕ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ 85% ਨੇਤਰਹੀਨ ਹੈ, ਸਾਡੇ ਮੁਹੱਲੇ ਦੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਤੋਂ ਤੰਗ ਹੋ ਮੇਰੇ ਪੁੱਤਰ ਵੱਲੋਂ ਅਜਿਹਾ ਕਦਮ ਚੱਕਿਆ ਗਿਆ ਹੈ।
ਪਾਰਕਿੰਗ ਨੂੰ ਲੈਕੇ ਤੰਗ ਕਰਦੇ ਸੀ ਗੁਵਾਂਢੀ : ਉਥੇ ਹੀ ਮੀਡੀਆ ਨਾਲ ਗੱਲ ਕਰਦੇ ਹੋਏ ਖੁਦਕੁਸ਼ੀ ਕਰਨ ਵਾਲੇ ਅਧਿਆਪਕ ਨੇ ਦੱਸਿਆ ਕਿ ਮੈਨੂੰ ਮੇਰੇ ਕੁਝ ਗੁਆਂਢੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿੰਨਾਂ ਦਾ ਸੰਬੰਧ ਪੰਜਾਬ ਦੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨਾਲ ਹੈ। ਜਿਸ ਕਾਰਨ ਉਹਨਾਂ ਵੱਲੋਂ ਮੈਨੂੰ ਥਾਣੇ ਵਿੱਚ ਬੁਲਾ ਦਿੱਲੀ ਕੀਤਾ ਜਾ ਰਿਹਾ ਸੀ। ਜਿਸ ਤੋਂ ਦੁਖੀ ਉਹ ਮੇਰੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ। ਉਹਨਾਂ ਦੱਸਿਆ ਕਿ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਇਹ ਸਾਰਾ ਕਲੇਸ਼ ਸੀ, ਜਿਸ ਕਾਰਨ ਰੋਜ਼ਾਨਾ ਹੀ ਤੂੰ-ਤੂੰ ਮੈਂ-ਮੈਂ ਹੁੰਦੀ ਸੀ। ਜਿਸ ਤੋਂ ਅੱਕ ਕੇ ਇਹ ਹਾਲ ਬਣਾਇਆ ਹੈ।
ਉਥੇ ਹੀ ਅਧਿਆਪਕ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਸਾਡੇ ਕੋਲੇ ਇੱਕ ਵਿਅਕਤੀ ਆਇਆ ਸੀ। ਸਾਡੇ ਵੱਲੋਂ ਉਸ ਨੂੰ ਫਸਟ ਏਡ ਦੇ ਦਿੱਤੀ ਗਈ ਹੈ ਅਤੇ ਮਾਹਿਰ ਡਾਕਟਰਾਂ ਨੂੰ ਵੀ ਬੁਲਾਏ ਦਾ ਚੈੱਕਅਪ ਕੀਤਾ ਜਾ ਗਿਆ ਅਤੇ ਮਰੀਜ਼ ਦੇ ਕਹਿਣ ਉੱਤੇ ਇਹਨਾਂ ਨੂੰ ਰਜਿੰਦਰ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ। ਮਰੀਜ਼ ਇਸ ਸਮੇਂ ਖਤਰੇ ਤੋਂ ਬਾਹਰ ਹੈ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ ਸਾਡੇ ਵੱਲੋਂ ਪੂਰੀ ਮਾਮਲੇ ਦੇ ਪੜਤਾਲ ਕੀਤੀ ਜਾਏਗੀ ਤੇ ਜੋ ਵੀ ਵਿਅਕਤੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਦੱਸ ਦੇਈਏ ਕਿ ਇਸ ਅਧਿਆਪਕ ਨੇ ਇਹ ਖੌਫਨਾਕ ਕਦਮ ਚੱਕਣ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਣਾ ਪੋਸਟ ਕੀਤੀ ਗਈ ਸੀ ਜਿਸ ਵਿੱਚ ਉਸਨੇ ਉਹਨਾਂ ਵਿਅਕਤੀਆਂ ਦੇ ਨਾਮ ਵੀ ਲਏ ਹੋਏ ਹਨ ਅਤੇ ਆਪਣੇ ਖੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਵੀ ਦੱਸਿਆ ਹੋਇਆ ਹੈ।
- ਭੇਤਭਰੇ ਹਲਾਤਾਂ ਵਿੱਚ ਹੋਈ 5 ਸਾਲਾਂ ਬੱਚੀ ਦੀ ਮੌਤ, ਪਰਿਵਾਰ ਨੇ ਸਕੂਲ ਪ੍ਰਸ਼ਾਸਨ 'ਤੇ ਲਾਏ ਇਲਜ਼ਾਮ - Baby girl died
- ਆਸਟ੍ਰੇਲੀਆ ਦੇ ਸਿਡਨੀ 'ਚ ਹਾਦਸੇ ਦੌਰਾਨ ਮਾਪਿਆ ਦੇ ਇਕਲੌਤੇ ਪੁੱਤਰ ਦੀ ਮੌਤ - Death of a young man in Australia
- ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਕਿਹਾ- ਅੰਮ੍ਰਿਤਪਾਲ ਨੂੰ ਕੇਂਦਰ ਸਰਕਾਰ ਜਾਣਬੁੱਝ ਕੇ ਤੰਗ ਕਰ ਰਹੀ - Jathedar Giani Harpreet Singh