ਅੰਮ੍ਰਿਤਸਰ: ਬੀਤੇ ਦਿਨੀਂ ਮੀਂਹ ਪੈਣ ਕਾਰਨ ਡਿੱਗੀ ਗਰੀਬ ਦੀ ਛੱਤ ਕਾਰਨ ਹੋਈ 4 ਸਾਲ ਦੇ ਬੱਚੇ ਗੁਰਫਤਿਹ ਸਿੰਘ ਦੀ ਮੌਤ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆ ਅਤੇ ਸਰਕਾਰ ਖਿਲਾਫ ਭਗਵਾਨ ਵਾਲਮੀਕੀ ਵੀਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਲੱਕੀ ਵੈਦ ਅਤੇ ਸੰਤ ਬਾਬਾ ਸੰਨੀ ਨਾਥ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨਾਲ ਚਾਰ ਸਾਲਾ ਬੱਚੇ ਗੁਰਫਤਿਹ ਸਿੰਘ ਦੇ ਪਰਿਵਾਰ ਸਮੇਤ ਰੋਸ ਮਾਰਚ ਕੱਢਿਆ ਗਿਆ।
ਰੋਸ ਮਾਰਚ ਕੱਢਿਆ ਗਿਆ: ਇਸ ਸੰਬਧੀ ਜਾਣਕਾਰੀ ਦਿੰਦਿਆ ਭਗਵਾਨ ਵਾਲਮੀਕੀ ਵੀਰ ਸੈਨਾ ਦੇ ਆਗੂ ਲੱਕੀ ਵੈਦ ਅਤੇ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਵੀਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਲੱਕੀ ਵੈਦ ਅਤੇ ਸੰਤ ਬਾਬਾ ਸੰਨੀ ਨਾਥ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨਾਲ ਚਾਰ ਸਾਲਾ ਬੱਚੇ ਗੁਰਫਤਿਹ ਸਿੰਘ ਦੇ ਪਰਿਵਾਰ ਸਮੇਤ ਰੋਸ ਮਾਰਚ ਕੱਢਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਸੂਧ ਨਹੀਂ ਲਈ: ਮੀਡੀਆ ਨਾਲ ਗੱਲਬਾਤ ਦੌਰਾਨ ਲਕੀ ਵੈਦ ਨੇ ਦੱਸਿਆ ਕਿ ਗੁਰਫਤਿਹ ਸਿੰਘ ਜਿਸਦੀ ਮੌਤ ਭਾਰੀ ਮੀਂਹ ਪੈਣ ਕਾਰਨ ਛੱਤ ਡਿੱਗਣ ਨਾਲ ਮੌਤ ਹੋ ਗਈ ਸੀ। 20 ਦਿਨ ਬੀਣ ਜਾਣ ਮਗਰੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਸੂਧ ਨਹੀਂ ਲਈ ਗਈ। ਜਿਸ ਦੇ ਰੋਸ ਵਜੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਅਤੇ ਦਿਹਾਤੀ ਥਾਣੇ ਵਿੱਚ ਸਮਾਜ ਨਾਲ ਸੰਬੰਧਤ ਦਰਖਾਸਤ ਪੈਂਡਿੰਗ ਹਨ।
ਜੱਥੇਬੰਦੀ ਵੱਲੋਂ ਭੰਡਾਰੀ ਪੁਲ ਜਾਮ ਕੀਤਾ ਜਾਵੇਗਾ: ਅੱਗੇ ਉਨ੍ਹਾਂ ਦੱਸਿਆ ਇੱਕ ਏਡੀਸੀ ਜਯੋਤੀ ਬਾਲਾ ਜੀ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਨਾਮ ਦਾ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਪਰਿਵਾਰ ਨੂੰ ਮੁਆਵਜ਼ਾ ਅਤੇ ਬਾਲੇ ਵਾਲੀ ਛੱਤ ਪਵਾਉਣ ਦਾ ਵਿਸ਼ੇਸ਼ ਕੈਂਪ ਲਗਾਏ ਜਾਣ। ਜੇਕਰ 15 ਦਿਨ ਅੰਦਰ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਜੱਥੇਬੰਦੀ ਵੱਲੋਂ ਭੰਡਾਰੀ ਪੁਲ ਜਾਮ ਕੀਤਾ ਜਾਵੇਗਾ।
20 ਲੱਖ ਰੁਪਏ ਦੀ ਮੁਆਵਜਾ ਰਾਸ਼ੀ : ਉਨ੍ਹਾਂ ਨੇ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੇਣ ਦੀ ਗੱਲ ਵੀ ਆਖੀ ਗਈ ਹੈ। ਇਸ ਮੌਕੇ ਜਨਰਲ ਸਕੱਤਰ ਪੰਜਾਬ ਸੁਖਚੈਨ ਸਿੰਘ ਖੈਰਾਬਾਦ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸੁਖਵਿੰਦਰ ਕੌਰ ਭਟੀ, ਬਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਹੋਰ ਮੌਜੂਦ ਸਨ।
- ਵਿਦੇਸ਼ ਤੋਂ ਫੰਡਿੰਗ ਦੇ ਇਲਜ਼ਾਮਾਂ 'ਤੇ ਕਿਸਾਨ ਆਗੂਆਂ ਦਾ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ, ਕਿਹਾ- ਬਿੱਟੂ ਤੇ ਉਸ ਦਾ ਪਰਿਵਾਰ ਪੰਜਾਬ ਤੇ ਸਿੱਖ ਵਿਰੋਧੀ - Kissan Andolan
- ਕੋਲਕਾਤਾ ਕਾਂਡ ਨੂੰ ਲੈ ਕੇ ਬਰਨਾਲਾ ਦੀ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ - Kolkata incident
- ਪੰਜਾਬ ਪੁਲਿਸ ਨੇ ਖੰਨਾ ਦੇ ਸ਼ਿਵਪੁਰੀ ਮੰਦਰ ’ਚ ਹੋਈ ਚੋਰੀ ਦਾ ਮਾਮਲਾ ਇੱਕ ਹਫਤੇ ਤੋਂ ਵੀ ਘੱਟ ਸਮੇਂ ’ਚ ਸੁਲਝਾਇ, 3.6 ਕਿਲੋ ਚੋਰੀ ਦੀ ਚਾਂਦੀ ਸਮੇਤ ਚਾਰ ਕਾਬੂ - khanna shivling case solved