ਕਪੂਰਥਲਾ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਜਿਹਾ ਹੀ ਇਕ ਹੋਰ ਮਾਮਲਾ ਕਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 33 ਸਾਲਾਂ ਨੌਜਵਾਨ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਜਿਹੜਾ ਕਪੂਰਥਲਾ ਦੇ ਪਿੰਡ ਮੰਡੇਰ ਬੇਟ ਦਾ ਵਸਨੀਕ ਸੀ ਤੇ ਅਜੇ ਕੁੱਝ ਦਿਨ ਪਹਿਲਾਂ ਯਾਨਿ ਕਿ 13 ਜੁਲਾਈ ਨੂੰ ਹੀ ਕਨੇਡਾ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਿਆ ਸੀ ਪਰ ਪਰਿਵਾਰ ਨੁੰ ਨਹੀਂ ਪਤਾ ਸੀ ਕਿ ਉਹਨਾਂ ਲਈ ਵਿਦੇਸ਼ੀ ਧਰਤੀ ਮਨਹੂਸ ਹੋਵੇਗੀ ਕਿ ਘਰ ਦੀਆਂ ਖੂਸ਼ੀਆਂ ਹੀ ਖੋਹ ਲਵੇਗੀ, ਨੌਜਵਾਨ ਦੀ ਮੌਤ ਦੀ ਖਬਰ ਜਿਵੇਂ ਹੀ ਪਿੰਡ ਵਿੱਚ ਪਹੁੰਚੀ ਤਾਂ ਇਲਾਕੇ ਭਰ ਵਿੱਚ ਸੌਗ ਦੀ ਲਹਿਰ ਫੈਲ ਗਈ।
ਜਾਣਕਾਰੀ ਅਨੁਸਾਰ 33 ਸਾਲਾ ਵਰਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮੰਡੇਰ ਬੇਟ ਪਿਛਲੇ ਹਫ਼ਤੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਹਾਲ ਹੀ ਵਿੱਚ ਉਸਦੀ ਤਬੀਅਤ ਅਚਾਨਕ ਵਿਗੜ ਗਈ ਤੇ ਉਸਦੀ ਮੌਤ ਹੋ ਗਈ। ਪਰਿਵਾਰ ਮੁਤਾਬਕ ਇਹ ਜਾਣਕਾਰੀ ਉਨ੍ਹਾਂ ਦੇ ਲੜਕੇ ਦੇ ਰੂਮਮੇਟ ਜਸਵੰਤ ਸਿੰਘ ਵਾਸੀ ਜਲੰਧਰ ਜ਼ਿਲ੍ਹੇ ਦੇ ਨਕੋਦਰ ਤੋਂ ਮਿਲੀ। ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ ਦੀ ਬਰੇਨ ਸਟ੍ਰੋਕ ਕਾਰਨ ਮੌਤ ਹੋ ਗਈ ਹੈ।
- ਪ੍ਰੇਮੀ ਦਾ ਕਤਲ ਕਰ ਕੇ ਕਰ ਦਿੱਤੇ ਚਾਰ ਟੁੱਕੜੇ, ਫਿਰ ਸਹੇਲੀ ਦੇ ਘਰ 'ਚ ਦੱਬਿਆ, ਕਤਲ ਦੀ ਗੁੱਥੀ ਸੁਲਝਾਉਣ 'ਚ ਪਸੀਨੋ-ਪਸੀਨੀ ਹੋਈ ਤਿੰਨ ਰਾਜਾਂ ਦੀ ਪੁਲਿਸ - Lover murder revealed
- ਦਿੱਲੀ 'ਚ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ, ਪਹਿਲਾਂ ਸਿਗਰਟ ਨਾਲ ਸਾੜਿਆ ਅਤੇ ਫਿਰ ਬੱਚੇ ਦਾ ਕਤਲ ਕਰ ਕੇ ਟਾਇਲਟ 'ਚ ਸੁੱਟਿਆ - 2 year old found dead in toilet
- ਦਿੱਲੀ ਆਬਕਾਰੀ ਘੁਟਾਲਾ: ਸੀਬੀਆਈ ਨਾਲ ਸਬੰਧਿਤ ਕੇਸ 'ਚ ਕੇ ਕਵਿਤਾ ਦੀ ਪੇਸ਼ੀ ਅੱਜ, ਹਿਰਾਸਤ ਦੀ ਮਿਆਦ ਹੋ ਰਹੀ ਖਤਮ - K Kavitha Case
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਅਪੀਲ: ਲੜਕੇ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਜੇ ਤਾਂ ਪਰਿਵਾਰ ਵਰਿੰਦਰ ਸਿੰਘ ਦੇ ਵਿਦੇਸ਼ ਜਾਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਉੱਪਰੋਂ ਇਹ ਮਨਹੂਸ ਖ਼ਬਰ ਪਹੁੰਚ ਗਈ। ਪਰਿਵਾਰ ਨੇ ਮ੍ਰਿਤਕ ਵਰਿੰਦਰ ਸਿੰਘ ਦੀ ਦੇਹਿ ਭਾਰਤ ਲਿਆਉਣ ਵਾਸਤੇ ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਮੱਦਦ ਦੀ ਗੁਹਾਰ ਲਗਾਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵਰਿੰਦਰ ਸਿੰਘ ਦਾ ਮਿਰਤਿਕ ਸਰੀਰ ਕਦੋਂ ਪੰਜਾਬ ਆਉਂਦਾ ਹੈ ਤੇ ਮਾਪੇ ਆਪਣੇ ਬੱਚੇ ਦੀਆਂ ਰਸਮ ਕਿਰਿਆਂਵਾ ਆਪਣੇ ਹੱਥੀਂ ਕਰ ਸਕਣ।