ETV Bharat / state

ਇੱਕ 23 ਸਾਲਾ ਲੜਕੀ ਨੇ ਆਪਣੀ ਮਾਸੀ, ਪ੍ਰੇਮੀ ਤੇ ਉਸ ਦੀ ਪਤਨੀ ਤੋਂ ਤੰਗ ਆ ਕੇ ਕੀਤੀ ਖੁਦਕਸ਼ੀ - 23 year old girl committed suicide - 23 YEAR OLD GIRL COMMITTED SUICIDE

23 year old girl committed suicide: ਮੋਗਾ ਦੇ ਪਿੰਡ ਤਖਾਣਵੱਧ ਦੀ ਇੱਕ 23 ਸਾਲਾ ਕਰਮਜੀਤ ਕੌਰ ਨੇ ਆਪਣੀ ਮਾਸੀ ਮਾਸੀ ਦੀ ਲੜਕੀ ਅਤੇ ਆਪਣੇ ਪਹਿਲਾਂ ਰਹਿ ਚੁੱਕੇ ਪ੍ਰੇਮੀ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ। ਲੜਕੀ ਖੁਦਕੁਸ਼ੀ ਕਰਨ ਤੋਂ ਬਾਅਦ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੜ੍ਹੋ ਪੂਰੀ ਖਬਰ...

23 year old girl committed suicide
ਮੋਗਾ 'ਚ ਇੱਕ 23 ਸਾਲਾ ਲੜਕੀ ਨੇ ਕੀਤੀ ਖੁਦਕਸ਼ੀ (ETV Bharat (ਪੱਤਰਕਾਰ , ਮੋੇਗਾ))
author img

By ETV Bharat Punjabi Team

Published : Aug 26, 2024, 1:21 PM IST

ਮੋਗਾ 'ਚ ਇੱਕ 23 ਸਾਲਾ ਲੜਕੀ ਨੇ ਕੀਤੀ ਖੁਦਕਸ਼ੀ (ETV Bharat (ਪੱਤਰਕਾਰ , ਮੋੇਗਾ))

ਮੋਗਾ: ਬੀਤੇ ਕੱਲ ਮੋਗਾ ਦੇ ਪਿੰਡ ਤਖਾਣਵੱਧ ਦੀ ਰਹਿਣ ਵਾਲੀ 23 ਸਾਲਾ ਲੜਕੀ ਨੇ ਆਪਣੀ ਮਾਸੀ ਅਤੇ ਮਾਸੀ ਦੀ ਲੜਕੀ ਅਤੇ ਆਪਣੇ ਪਹਿਲਾਂ ਰਹਿ ਚੁੱਕੇ ਪ੍ਰੇਮੀ ਖਿਲਾਫ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਸੀ। ਜਿਸ ਵਿੱਚ ਮ੍ਰਿਤਕਾ ਨੇ ਦੱਸਿਆ ਸੀ ਕਿ ਉਹ ਆਪਣੀ ਮਾਸੀ ਜੋ ਬੁਕਣ ਵਾਲਾ ਪਿੰਡ ਵਿੱਚ ਰਹਿੰਦੀ ਹੈ।

ਜਹਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ: ਮਾਸੀ ਅਤੇ ਉਸ ਦੀ ਲੜਕੀ ਅਤੇ ਉਸਦੇ ਪ੍ਰੇਮੀ ਵੱਲੋਂ ਉਸ ਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਅਤੇ ਜਲੀਲ ਕੀਤਾ ਜਾ ਰਿਹਾ ਸੀ ਅਤੇ ਮ੍ਰਿਤਕਾ ਨੇ ਮਰਨ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਬਣਾਈ ਸੀ ਉਹ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਸਨੇ ਕਿਹਾ ਸੀ ਕਿ ਉਹ ਇਨ੍ਹਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਹੀ ਹੈ ਅਤੇ ਉਸ ਦੀ ਮੌਤ ਦੇ ਜਿੰਮੇਵਾਰ ਇਹ ਲੋਕ ਹੋਣਗੇ। ਉਕਤ ਮ੍ਰਿਤਕਾ ਲੜਕੀ ਤੋਂ ਬਾਅਦ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ: ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਪਰ ਉਸ ਲੜਕੀ ਨੇ ਆਪਣਾ ਦਮ ਤੋੜ ਦਿੱਤਾ ਸੀ।

ਮ੍ਰਿਤਕਾ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ: ਥਾਣਾ ਸਿਟੀ ਦੋ ਦੇ ਮੁੱਖ ਅਫਸਰ ਪ੍ਰਤਾਪ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਐਸਆਈ ਕੁਲਵੰਤ ਸਿੰਘ ਦੀ ਡਿਊਟੀ ਲਗਾ ਕੇ ਮ੍ਰਿਤਕਾ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਹਨ।

ਲੜਕੀ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ: ਮ੍ਰਿਤਕ ਲੜਕੀ ਦੇ ਪਿਤਾ ਇਕਬਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਲੜਕੀ ਦੀ ਮਾਸੀ ਸਿਮਰਜੀਤ ਕੌਰ ਬੁੱਕਣ ਵਾਲਾ ਅਤੇ ਉਸ ਦੀ ਲੜਕੀ ਤੋਂ ਇਲਾਵਾ ਪ੍ਰੇਮੀ ਗੁਰਪ੍ਰੀਤ ਸਿੰਘ (ਗੋਰਾ) 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਏਐਸਆਈ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੇ ਪ੍ਰੇਮੀ ਗੁਰਪ੍ਰੀਤ ਸਿੰਘ ਗੋਰਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਮ੍ਰਿਤਕਾ ਲੜਕੀ ਦੀ ਮਾਸੀ ਅਤੇ ਉਸਦੀ ਲੜਕੀ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੀ ਜਲਦ ਗ੍ਰਿਫਤਾਰੀ ਕਰਨ ਦਾ ਪਰਿਵਾਰ ਨੂੰ ਭਰੋਸਾ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.