ETV Bharat / state

ਸੂਬੇ ਦੇ 90 ਫੀਸਦੀ ਖ਼ਪਤਕਾਰ ਲੈ ਰਹੇ ਹਨ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ: ਹਰਭਜਨ ਸਿੰਘ - new building of power house

ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਹਲਕਾ ਮੋਗਾ ਅਧੀਨ ਪੈਂਦੇ ਪਿੰਡ ਡਗਰੂ ਵਿਖੇ ਬਣੇ ਉਪ ਮੰਡਲ ਬਿਜਲੀ ਘਰ ਦੀ ਨਵੀਂ ਇਮਾਰਤ ਦਾ ਰੱਖਿਆ ਨੀਹ ਪੱਥਰ ਰੱਖਿਆ। ਧਰਮਕੋਟ ਅਧੀਨ ਪੈਂਦੇ ਪਿੰਡ ਚੱਕ ਤਾਰੇ ਵਾਲਾ ਵਿਖੇ 66 ਕੇਵੀ ਸਬ ਸਟੇਸ਼ਨ ਦਾ ਉਦਘਾਟਨ ਕੀਤਾ ਹੈ।

90 percent of the consumers of the state are enjoying the facility of free electricity: Harbhajan Singh
ਸੂਬੇ ਦੇ 90 ਫੀਸਦੀ ਖ਼ਪਤਕਾਰ ਲੈ ਰਹੇ ਹਨ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ: ਹਰਭਜਨ ਸਿੰਘ (ਮੋਗਾ ਪੱਤਰਕਾਰ)
author img

By ETV Bharat Punjabi Team

Published : Aug 15, 2024, 3:42 PM IST

ਸੂਬੇ ਦੇ 90 ਫੀਸਦੀ ਖ਼ਪਤਕਾਰ ਲੈ ਰਹੇ ਹਨ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ: ਹਰਭਜਨ ਸਿੰਘ (ਮੋਗਾ ਪੱਤਰਕਾਰ)

ਮੋਗਾ: ਪੰਜਾਬ ਦੇ ਬਿਜਲੀ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਮੋਗਾ ਅਧੀਨ ਪੈਂਦੇ ਪਿੰਡ ਡਗਰੂ ਵਿਖੇ ਬਿਜਲੀ ੳਪ ਮੰਡਲ ਦੇ ਦਫਤਰ ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਮੌਕੇ ਉਹਨਾਂ ਨੇ ਗੱਲ ਬਾਤ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਵਿਤਕਰੇ ਤੋਂ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਦੀ ਕਿੱਲਤ ਵੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬਿਜਲੀ ਦੀ ਮੰਗ ਪੂਰੀ ਕਰਨ ਲਈ ਪੈਦਾਵਾਰ ਵੀ ਵਧਾਈ ਹੈ।

ਖ਼ਪਤਕਾਰ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ ਲੈ ਰਹੇ : ਮੰਤਰੀ ਹਰਭਜਨ ਸਿੰਘ ਈਟੀਓ ਨੇ ਦਾਅਵੇ ਨਾਲ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਚੱਲਦਿਆਂ ਅੱਜ ਸੂਬੇ ਦੇ 90 ਫੀਸਦੀ ਖ਼ਪਤਕਾਰ ਮੁਫ਼ਤ ਬਿਜਲੀ ਦੀ ਸਹੂਲਤ ਦਾ ਆਨੰਦ ਲੈ ਰਹੇ ਹਨ । ਆਉਣ ਵਾਲੇ ਸਮੇਂ 'ਚ ਵੀ ਲੋਕਾਂ ਨੂੰ ਸਹੁਲਤਾਂ ਮਿਲਦੀਆਂ ਰਹਿਣਗੀਆਂ। ਦੱਸ ਦਈਏ ਕਿ ਉਹ ਹਲਕਾ ਧਰਮਕੋਟ ਦੇ ਪਿੰਡ ਚੱਕ ਤਾਰੇਵਾਲਾ ਵਿਖੇ 66 ਕੇ.ਵੀ ਸਬ ਸਟੇਸ਼ਨ ਅਤੇ ਪਿੰਡ ਡਗਰੂ ਵਿਖੇ ਉਪ ਮੰਡਲ ਦਫ਼ਤਰ ਦੀ ਬਿਲਡਿੰਗ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਜਿੱਥੇ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਚੋਣ ਵਾਅਦੇ ਪੂਰੇ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਪੰਜਾਬ ਦੇਸ਼ ਦਾ ਉਹ ਸੂਬਾ ਹੈ ਜਿੱਥੇ ਬਿਨਾ ਕਿਸੇ ਵਿਤਕਰੇ ਤੋਂ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ।

ਉਹਨਾਂ ਕਿਹਾ ਕਿ ਨਵੇਂ ਬਣ ਰਹੇ 66 ਕੇ.ਵੀ. ਸਬ ਸਟੇਸ਼ਨ ਤਾਰੇਵਾਲ ਅਧੀਨ ਉਪ ਮੰਡਲ ਭਿੰਡਰ ਕਲਾਂ ਵਿੱਚ ਲਗਭਗ 7 ਕਰੋੜ ਰੁਪਏ ਨਾਲ ਇਸ ਉਪ ਮੰਡਲ ਅਧੀਨ ਪੈਂਦੇ ਅਨੇਕਾਂ ਪਿੰਡਾਂ ਨੂੰ ਸ਼ਹਿਰੀ ਅਤੇ ਦਿਹਾਤੀ ਸਪਲਾਈ ਨਿਰਵਿਘਨ ਦੇਣ ਵਿੱਚ ਇਸ ਸਬ ਸਟੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ। ਇਸੇ ਤਰ੍ਹਾਂ ਉਪ ਮੰਡਲ ਡਗਰੂ ਦਫਤਰ ਦੀ ਬਿਲਡਿੰਗ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ, ਇਸਦੀ ਪੁਰਾਣੀ ਬਿਲਡਿੰਗ ਸਰਵੇ-ਆਫ ਹੋ ਚੁੱਕੀ ਸੀ ਅਤੇ ਇਸ ਬਿਲਡਿੰਗ ਬਣਨ ਨਾਲ ਇਲਾਕੇ ਦੇ ਵੱਡਮੁੱਲੇ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਇਸ ਨਵੇਂ ਬਣ ਰਹੇ ਦਫਤਰ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ ।

ETV Bharat Logo

Copyright © 2024 Ushodaya Enterprises Pvt. Ltd., All Rights Reserved.