ਲੁਧਿਆਣਾ: ਪੰਜਾਬ ਤੋਂ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਅਤੇ ਰੁਜ਼ਗਾਰ ਲਈ ਵਿਦੇਸ਼ਾਂ ਦੀ ਧਰਤੀ 'ਤੇ ਜਾਂਦੇ ਹਨ ਪਰ ਉਥੇ ਕਈ ਵਾਰ ਉਨ੍ਹਾਂ ਨਾਲ ਅਜਿਹੇ ਵਰਤਾਰੇ ਵਾਪਰ ਜਾਂਦੇ ਹਨ ਕਿ ਇਸ ਫਾਨੀ ਸੰਸਾਰ ਨੂੰ ਹੀ ਅਲਵਿਦਾ ਆਖ ਜਾਂਦੇ ਹਨ। ਹੁਣ ਤੱਕ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬ ਦੀ ਕਿਸੇ ਮਾਂ ਦਾ ਪੁੱਤ ਅਤੇ ਪਤਨੀ ਦਾ ਸੁਹਾਗ ਉਜੜ ਗਿਆ ਹੋਵੇ। ਹੁਣ ਤੱਕ ਕਈ ਨੌਜਵਾਨਾਂ ਦੇ ਮੌਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਹੋਰ ਸਾਹਮਣੇ ਆਇਆ, ਜਿਥੇ ਰਾਏਕੋਟ ਦੇ 21 ਸਾਲਾ ਨੌਜਵਾਨ ਦੀ ਕਨੇਡਾ ਦੇ ਸ਼ਹਿਰ ਸਰੀ ਵਿਖੇ 25 ਜੁਲਾਈ ਨੂੰ ਅਚਾਨਕ ਮੌਤ ਹੋ ਗਈ ਅਤੇ ਅੱਜ ਸਵੇਰੇ 10 ਵਜੇ ਉਸਦੀ ਮ੍ਰਿਤਕ ਦੇਹ ਜੱਦੀ ਸ਼ਹਿਰ ਰਾਏਕੋਟ ਵਿਖੇ ਪੁੱਜਣ 'ਤੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਸੇਜ਼ਲ ਅੱਖਾਂ ਨਾਲ ਉਸਨੂੰ ਅਤਿੰਮ ਵਿਦਾਇਗੀ ਦਿੱਤੀ।
ਕੈਨੇਡਾ ਸਟੱਡੀ ਵੀਜੇ 'ਤੇ ਗਿਆ ਸੀ: ਮ੍ਰਿਤਕ ਦੇ ਚਾਚਾ ਸਮਾਜ ਸੇਵੀ ਰਾਜਿੰਦਰ ਸਿੰਘ ਕਾਕਾ ਪ੍ਰਧਾਨ ਅਤੇ ਭਰਾ ਸੁਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਸਟੱਡੀ ਵੀਜੇ 'ਤੇ ਗਿਆ ਸੀ, ਉੱਥੇ ਉਹ ਆਪਣੇ ਵੱਡੇ ਭਰਾ ਸੁਮਨਦੀਪ ਸਿੰਘ ਕੋਲ ਰਹਿ ਰਿਹਾ ਸੀ ਪਰ 25 ਜੁਲਾਈ ਨੂੰ ਦਿਨੇ ਦੁਪਿਹਰ ਸਮੇਂ ਰੋਟੀ ਖਾਣ ਸਮੇਂ ਅਚਾਨਕ ਬੁਰਕੀ ਉਸਦੇ ਗਲ ਵਿਚ ਫਸ ਗਈ ਅਤੇ ਘਰ ਵਿਚ ਹੋਰ ਕੋਈ ਮੌਜੂਦ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ, ਜਿਸ ਦਾ ਪਤਾ ਸ਼ਾਮ ਨੂੰ ਉਸ ਸਮੇਂ ਲੱਗਿਆ, ਜਦੋਂ ਉਸਦਾ ਵੱਡਾ ਭਰਾ ਸੁਮਨਦੀਪ ਸਿੰਘ ਘਰ ਆਇਆ ਅਤੇ ਅੱਜ ਸਵੇਰੇ 10 ਵਜੇ ਦੇ ਕਰੀਬ ਸੰਦੀਪ ਦੀ ਮ੍ਰਿਤਕ ਦੇਹ ਰਾਏਕੋਟ ਵਿਖੇ ਪੁੱਜਣ 'ਤੇ ਅਤਿੰਮ ਸਸਕਾਰ ਕੀਤਾ ਗਿਆ।
ਇਸ ਮੌਕੇ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ, ਮਾਤਾ ਕੁਲਜਿੰਦਰ ਕੌਰ, ਭਰਾ ਸੁਮਨਦੀਪ ਸਿੰਘ, ਭੈਣ ਕਰਨਦੀਪ ਕੌਰ, ਚਾਚਾ ਸਰਦਾਰਾ ਸਿੰਘ, ਚਾਚਾ ਰਾਜਿੰਦਰ ਸਿੰਘ ਕਾਕਾ ਪ੍ਰਧਾਨ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਸਗੋਂ ਉਸ ਸਮੇਂ ਮਾਹੌਲ ਹੋਰ ਵੀ ਗ਼ਮਗੀਨ ਹੋ ਗਿਆ, ਜਦੋਂ ਭੈਣ ਨੇ ਆਪਣੇ ਲਾਡਲੇ ਛੋਟੇ ਭਰਾ ਦੀ ਮ੍ਰਿਤਕ ਦੇਹ ਦੇ ਰੱਖੜੀ ਅਤੇ ਸਿਹਰਾ ਬੰਨ੍ਹਿਆ। ਇਸ ਮੌਕੇ ਮਾਂ ਤੇ ਭੈਣ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ ਅਤੇ ਹਰ ਕਿਸੇ ਦੀਆਂ ਅੱਖਾਂ ਵਿੱਚੋ ਆਪ ਮੁਹਾਰੇ ਅੱਥਰੂ ਵਹਿ ਤੁਰੇ।
ਉਲੇਖਯੋਗ ਹੈ ਕਿ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਚਹਿਲ ਕਾਫੀ ਮਿਹਨਤਕਸ ਇਨਸਾਨ ਹਨ, ਜਿੰਨ੍ਹਾ ਕਾਫੀ ਸਮਾਂ ਦੁਬਈ ਵਿਚ ਟਰਾਂਸਪੋਰਟ ਦਾ ਕਾਰੋਬਾਰ ਸਥਾਪਿਤ ਕੀਤਾ ਅਤੇ ਦੁਬਈ ਜੰਮ ਪਲ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਚੇਰੀ ਸਿੱਖਿਆ ਲਈ ਕਨੇਡਾ ਵਿਖੇ ਭੇਜਿਆ ਜਿੱਥੇ ਵੱਡਾ ਬੇਟਾ ਪੜ੍ਹ ਲਿੱਖ ਕੰਮ ਕਰ ਰਿਹਾ ਹੈ ਅਤੇ ਛੋਟੇ ਬੇਟੇ ਸੰਦੀਪ ਨੂੰ ਵੀ ਉਚੇਰੀ ਸਿੱਖਿਆ ਲਈ ਕਨੇਡਾ ਵਿਖੇ ਭੇਜਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਇਹ ਭਾਣਾ ਵਾਪਰ ਗਿਆ।
- ਵਿਦੇਸ਼ੀ ਨੰਬਰ ਤੋਂ ਫ਼ੋਨ ਕਰਕੇ ਫਿਰੌਤੀ ਮੰਗ ਵਾਲੇ 2 ਕਾਬੂ, ਵਪਾਰੀ ਤੋਂ 25 ਲੱਖ ਰੁਪਏ ਦੀ ਮੰਗੀ ਸੀ ਫਿਰੌਤੀ - Ransom Demand 2 Accused Arrest
- ਸਿੱਖ ਕੈਦੀ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਕੇਂਦਰੀ ਜੇਲ੍ਹ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ - Sikh prisoner Balwant Singh Rajoana
- ਵੇਖੋ ਪੰਜਾਬ ਦਾ ਆ ਥਾਣਾ ਜਿੱਥੇ ਪੁਲਿਸ ਵਾਲੇ ਵੀ ਜਾਣ ਤੋਂ ਡਰਦੇ ਨੇ,,ਹਰ ਸਮੇਂ ਰਹਿੰਦੀ ਹੈ ਮੁੱਠੀ 'ਚ ਜਾਨ - police station not safe Moga
ਸਮਾਜ ਸੇਵੀ ਹੈ ਚਹਿਲ ਪਰਿਵਾਰ: ਚਹਿਲ ਪਰਿਵਾਰ ਵੱਲੋਂ ਹਮੇਸ਼ਾ ਵੱਧ ਚੜ੍ਹ ਕੇ ਸਮਾਜ ਸੇਵੀ ਕੰਮਾਂ ਵਿਚ ਹਿੱਸਾ ਲਿਆ ਜਾਂਦਾ ਹੈ।ਜਿਸ ਤਹਿਤ ਰਾਜਿੰਦਰ ਸਿੰਘ ਕਾਕਾ ਪ੍ਰਧਾਨ ਸਮਾਜ ਸੇਵੀ ਕੰਮਾਂ ਦੇ ਨਾਲ ਨਾਲ ਵਾਤਾਵਰਨ ਬਚਾਓ ਸਮਾਜ ਸੇਵਾ ਕਲੱਬ ਅਧੀਨ 4 ਸਾਲਾਂ ਤੋਂ ਪੌਦੇ ਲਗਾ ਕੇ ਪਾਲਣ ਪੌਸ਼ਣ ਕਰ ਰਹੇ ਹਨ, ਸਗੋਂ ਸ਼ਹਿਰ ਦੇ ਸਹਿਬਜਪੁਰਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਦੀ ਮੁਰਮੰਤ ਕਰਵਾਈ ਸੀ। ਚਹਿਲ ਪਰਿਵਾਰ ਨਾਲ ਵਾਪਰੇ ਇਸ ਦੁੱਖਦਾਈ ਭਾਣੇ 'ਤੇ ਸ਼ਹਿਰ ਅਤੇ ਇਲਾਕੇ ਦੇ ਬੁਹ ਗਿਣਤੀ ਆਗੂਆਂ ਅਤੇ ਲੋਕਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।