ਨਵੀਂ ਦਿੱਲੀ: ਭਾਰਤ ਨੇ ਚੇਨਈ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) 2025 ਲਈ ਚੋਟੀ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਗਾਲੇ 'ਚ ਖੇਡੇ ਗਏ ਪਹਿਲੇ ਘਰੇਲੂ ਟੈਸਟ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਉਣ ਦੀਆਂ ਸੰਭਾਵਨਾਵਾਂ ਮਜ਼ਬੂਤ ਕਰ ਲਈਆਂ ਹਨ। ਅਗਲੇ ਸਾਲ ਲਾਰਡਸ ਵਿੱਚ ਹੋਣ ਵਾਲੇ ਡਬਲਯੂਟੀਸੀ ਫਾਈਨਲ ਵਿੱਚ ਆਖਰੀ ਦੋ ਸਥਾਨਾਂ ਦੀ ਦੌੜ ਵਿੱਚ ਦੋਨਾਂ ਟੀਮਾਂ ਨੇ ਮਹੱਤਵਪੂਰਨ ਅੰਕ ਹਾਸਲ ਕੀਤੇ।
ਭਾਰਤ ਚੋਟੀ 'ਤੇ , ਬੰਗਲਾਦੇਸ਼ ਡਿੱਗਿਆ
ਭਾਰਤ ਦੀ ਹਾਲੀਆ ਜਿੱਤ ਨੇ 71.67% ਦੀ ਪ੍ਰਤੀਸ਼ਤਤਾ 'ਤੇ ਪਹੁੰਚਦੇ ਹੋਏ ਟੇਬਲ ਦੇ ਸਿਖਰ 'ਤੇ ਆਪਣੀ ਬੜ੍ਹਤ ਨੂੰ ਹੋਰ ਵਧਾ ਦਿੱਤਾ ਹੈ। ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਉਸ ਦੀ ਹਰਫਨਮੌਲਾ ਖੇਡ ਲਈ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਪਹਿਲੀ ਪਾਰੀ ਵਿੱਚ ਸੈਂਕੜਾ ਜੜਿਆ ਅਤੇ ਦੂਜੀ ਪਾਰੀ ਵਿੱਚ 6 ਵਿਕਟਾਂ ਲਈਆਂ। ਅਸ਼ਵਿਨ ਦੇ ਇਸ ਪ੍ਰਦਰਸ਼ਨ ਨਾਲ ਭਾਰਤ ਨੇ ਚੌਥੇ ਦਿਨ ਹੀ ਜਿੱਤ ਦਰਜ ਕੀਤੀ ਅਤੇ 12 ਮਹੱਤਵਪੂਰਨ ਡਬਲਯੂਟੀਸੀ ਅੰਕ ਹਾਸਲ ਕੀਤੇ ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਹਾਰ ਨੇ ਉਸ ਨੂੰ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਧੱਕ ਦਿੱਤਾ, ਜਿਸ ਦੀ ਪ੍ਰਤੀਸ਼ਤਤਾ 39.29% ਹੈ, ਜੋ ਕਿ ਸ਼੍ਰੀਲੰਕਾ ਅਤੇ ਇੰਗਲੈਂਡ ਤੋਂ ਪਿੱਛੇ ਹੈ।
India strengthen their #WTC25 Final chances, while Sri Lanka make a push of their own 👀
— ICC (@ICC) September 23, 2024
More in the race for the mace 👇#INDvBAN | SLvNZhttps://t.co/39pEWyLAMA
ਸ਼੍ਰੀਲੰਕਾ ਨੇ ਵੱਡੀ ਛਾਲ ਮਾਰੀ
ਇਸ ਦੌਰਾਨ ਸ਼੍ਰੀਲੰਕਾ ਨੇ ਗਾਲੇ 'ਚ ਖੇਡੇ ਗਏ ਪਹਿਲੇ ਟੈਸਟ 'ਚ ਨਿਊਜ਼ੀਲੈਂਡ 'ਤੇ ਆਪਣੀ ਜਿੱਤ ਦਾ ਫਾਇਦਾ ਉਠਾਉਂਦੇ ਹੋਏ WTC ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਈ। ਧਨੰਜੇ ਡੀ ਸਿਲਵਾ ਦੀ ਟੀਮ ਦੀ ਜਿੱਤ ਦੀ ਪ੍ਰਤੀਸ਼ਤਤਾ ਹੁਣ 50% ਤੱਕ ਪਹੁੰਚ ਗਈ ਹੈ, ਜਿਸ ਨਾਲ ਉਹ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਚੋਟੀ ਦੀਆਂ ਟੀਮਾਂ ਨੂੰ ਚੁਣੌਤੀ ਦੇਣ ਲਈ ਮਜ਼ਬੂਤ ਸਥਿਤੀ ਵਿੱਚ ਹੈ, ਸ਼੍ਰੀਲੰਕਾ ਨੇ ਬਲੈਕਕੈਪਸ ਉੱਤੇ 63 ਦੌੜਾਂ ਦੀ ਸ਼ਾਨਦਾਰ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਦੀ ਇਸ ਜਿੱਤ ਦਾ ਹੀਰੋ ਪ੍ਰਭਾਤ ਜੈਸੂਰੀਆ ਰਿਹਾ, ਜਿਸ ਨੇ ਮੈਚ ਵਿੱਚ ਪਲੇਅਰ ਆਫ ਦਿ ਮੈਚ ਦਾ ਐਵਾਰਡ ਜਿੱਤਿਆ।
Prabath Jayasuriya’s five-wicket haul scripts a memorable Sri Lanka win over New Zealand 👏
— ICC (@ICC) September 23, 2024
🇱🇰 go up 1-0 in the series 🔥#WTC25 | #SLvNZ 📝: https://t.co/PHqmvlAFRP pic.twitter.com/xGbPuc7B7l
ਸ਼੍ਰੀਲੰਕਾ ਫਾਈਨਲ 'ਚ ਪਹੁੰਚ ਸਕਦਾ ਹੈ
ਸ਼੍ਰੀਲੰਕਾ ਦੀ ਜਿੱਤ ਨੇ ਉਨ੍ਹਾਂ ਨੂੰ ਡਬਲਯੂਟੀਸੀ ਫਾਈਨਲ ਵਿੱਚ ਜਗ੍ਹਾ ਬਣਾਉਣ ਦਾ ਮਜ਼ਬੂਤ ਦਾਅਵੇਦਾਰ ਬਣਾ ਦਿੱਤਾ ਹੈ। 69.23% ਦੀ ਸੰਭਾਵਿਤ ਵੱਧ ਤੋਂ ਵੱਧ ਪ੍ਰਤੀਸ਼ਤਤਾ ਦੇ ਨਾਲ, ਉਨ੍ਹਾਂ ਨੂੰ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਹੁਣ ਦੱਖਣੀ ਅਫਰੀਕਾ ਵਿਰੁੱਧ ਕਲੀਨ ਸਵੀਪ ਦੀ ਜ਼ਰੂਰਤ ਹੋਏਗੀ ਅਤੇ ਉਸ ਤੋਂ ਬਾਅਦ ਘਰੇਲੂ ਮੈਦਾਨ ਵਿੱਚ ਆਸਟਰੇਲੀਆ ਨੂੰ 2-0 ਨਾਲ ਜਿੱਤਣਾ ਪਏਗਾ।
- ਇੱਕ ਘੰਟਾ ਹੈ, ਜੋ ਕਰਨਾ ... ਜਦੋਂ ਪੰਤ ਨੇ ਬੰਗਲਾਦੇਸ਼ ਟੀਮ ਨੂੰ ਹੀ ਦਿੱਤੀ ਫੀਲਡਿੰਗ ਸੈਟ ਕਰਨ ਦੀ ਸਲਾਹ, ਰਿਸ਼ਭ ਨੇ ਮਜ਼ੇਦਾਰ ਗੱਲ ਦਾ ਕੀਤਾ ਖੁਲਾਸਾ - Rishabh Pant New Video
- ਚੇਨਈ ਟੈਸਟ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ, ਅਸ਼ਵਿਨ ਨੇ ਸੈਂਕੜੇ ਨਾਲ ਝਟਕੇ 6 ਵਿਕੇਟ - IND vs BAN First Test
- ਹਾਰਦਿਕ ਪੰਡਯਾ ਦੇ ਪਿਆਰ ਕਰਨਾ ਦਾ ਤਰੀਕਾ ਹੋਇਆ ਵਾਇਰਲ, ਤੁਸੀਂ ਵੀ ਵੀਡੀਓ ਦੇਖ ਨਹੀਂ ਰੋਕ ਸਕੋਗੇ ਹਾਸਾ, ਹਾਰਦਿਕ ਦੇ ਦੀਵਾਨੇ ਹੋਏ ਫੈਨ.... - HARDIK PANDYA 1st MET SON
ਮੌਜੂਦਾ WTC ਪੁਆਇੰਟ ਟੇਬਲ ਵਿੱਚ ਚੋਟੀ ਦੀਆਂ-5 ਟੀਮਾਂ
ਜੇਕਰ ਅਸੀਂ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਦੀਆਂ ਟਾਪ-5 ਟੀਮਾਂ ਦੀ ਗੱਲ ਕਰੀਏ ਤਾਂ ਭਾਰਤ ਪਹਿਲੇ ਸਥਾਨ 'ਤੇ ਹੈ। ਮੌਜੂਦਾ ਚੈਂਪੀਅਨ ਆਸਟ੍ਰੇਲੀਆ ਦੂਜੇ ਸਥਾਨ 'ਤੇ ਅਤੇ ਸ਼੍ਰੀਲੰਕਾ ਦੀ ਟੀਮ ਤੀਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਅਤੇ ਇੰਗਲੈਂਡ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ।